ਰਈਆ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ ਗਿਆ

0
315

ਬਿਆਸ, (ਰੋਹਿਤ ਅਰੋੜਾ)-ਇਥੇ ਤਾਰਾਂ ਵਾਲੀ ਗਰਾਊਂਡ ਵਿਖੇ ਦੁਸਹਿਰੇ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਰਈਆ ਰਾਮਵਾੜਾ ਮੰਦਿਰ ਤੋਂ ਪ੍ਰਭੂ ਸ਼੍ਰੀ ਰਾਮ ਦੇ ਜੀਵਨ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਜਿਸ ਦੀ ਅਗਵਾਈ ਪ੍ਰਧਾਨ ਵਿਜੈ ਕੁਮਾਰ ਅਤੇ ਡਾਇਰੈਕਟਰ ਸੁਬਾਸ਼ ਚੰਦਰ ਰਈਆ ਦੇ ਮੋਹਤਬਰਾਂ ਨਾਲ ਕੀਤੀ ਅਤੇ ਝਾਕੀਆਂ ਪੂਰੇ ਨਗਰ ਦੀ ਪਰਿਕਰਮਾ ਕਰਦਿਆਂ ਦੁਸਹਿਰਾ ਗਰਾਉਂਡ ਵਿੱਚ ਪੁੱਜੀਆਂ। ਇਸ ਦੌਰਾਨ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਮਨਜੀਤ ਸਿੰਘ ਮਿਆਂਵਿੰਡ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਨ ਦੀ ਰਸਮ ’ਚ ਸ਼ਾਮਿਲ ਹੋਏ । ਉਹਨਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਅੰਤ ਵਿੱਚ ਪ੍ਰਭੂ ਸ਼੍ਰੀ ਰਾਮ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਜਿਸ ਤੋਂ ਬਾਅਦ ਸ੍ਰੀ ਗਰਾਉਂਡ ਜੈ ਸ੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜ ਉੱਠੀ। ਇਸ ਦੌਰਾਨ ਵਰਿੰਦਰ ਸਿੰਘ ਵਿੱਕੀ ਭਿੰਡਰ, ਪ੍ਰਧਾਨ ਵਿਜੈ ਕੁਮਾਰ ਰਮਪਾਲ , ਸੁਬਾਸ਼ ਚੰਦਰ,ਹਰਜੀਤ ਸਿੰਘ ਮਿਆਂਵਿੰਡ, ਜਗਤਾਰ ਸਿੰਘ ਬਿੱਲਾ , ਸਤਿੰਦਰਜੀਤ ਸਿੰਘ ਛੱਜਲਵੱਡੀ , ਰੋਬਿਨ ਮਾਨ ,ਸਰਬਜੀਤ ਮਾਨ , ਪਲਵਿੰਦਰ ਸਿੰਘ ਪੱਪਾ ਪੀਏ , ਤੇਜਿੰਦਰ ਸਿੰਘ ਬਿੱਲੂ ਚੇਅਰਮੈਨ ,ਸੰਜੀਵ ਭੰਡਾਰੀ , ਐਕਸੀਅਨ ਸੁਰਿੰਦਰ ਪਾਲ ਸੋਂਧੀ, ਸੁਖਦੇਵ ਸਿੰਘ ਬਾਂਗੜ੍ਹ , ਹਰਜਿੰਦਰ ਸਿੰਘ ਰਾਮਪੁਰ , ਧਰਮਿੰਦਰ ਟਪਿਆਲਾ , ਰਾਜੇਸ਼ ਸਲਵਾਨ ,ਦੀਪਕ ਸ਼ਰਮਾਂ , ਜਗਰੂਪ ਸੇਖੋਂ , ਰਾਜੇਸ਼ ਟਾਂਗਰੀ , ਪੁਨੀਤ ਕੁਮਾਰ , ਬਰਿੰਦਰ ਕੁਮਾਰ , ਗੋਲਡੀ ਸ਼ਰਮਾ , ਗੌਤਮ ਛੀਨਾ , ਸੰਦੀਪ ਸਲਵਾਨ , ਬਲਜੀਤ ਸਿੰਘ ,ਮਨੀਸ਼ ਸ਼ਰਮਾਂ,ਦਵਿੰਦਰ ਗੋਲਡੀ,ਰਾਹੁਲ ਭੰਡਾਰੀ,ਲਵ ਸ਼ਰਮਾ,ਸੰਨੀ ਭੰਡਾਰੀ ਆਦਿ ਹਾਜਰ ਸਨ

LEAVE A REPLY

Please enter your comment!
Please enter your name here