ਬਿਆਸ, (ਰੋਹਿਤ ਅਰੋੜਾ)-ਸ਼੍ਰੀ ਰਾਮ ਲੀਲਾ ਕਮੇਟੀ ਰਜਿ. ਰਈਆ ਵੱਲੋਂ ਸ਼੍ਰੀ ਰਾਮ ਜੀ ਦੇ ਜੀਵਨ ਨੂੰ ਦਰਸਾਉਂਦੀ ਰਾਮ ਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਨਵਰਾਤਰਿਆਂ ਦੌਰਾਨ ਜਾਰੀ ਰਹੇਗਾ ,ਇਸੇ ਸਬੰਧ ਚ ਪਹਿਲੇ ਦਿਨ ਸ਼ਰਵਨ ਨਾਈਟ ਦਾ ਮੰਚਨ ਕਮੇਟੀ ਦੇ ਪਾਤਰਾਂ ਵੱਲੋਂ ਕੀਤਾ ਗਿਆ ਜਿਸ ਵਿੱਚ ਸ਼ਰਵਨ ਨੂੰ ਆਪਣੇ ਅੰਨ੍ਹੇ ਮਾਤਾ ਪਿਤਾ ਦੀ ਸੇਵਾ ਕਰਦਿਆਂ ਦਿਖਾਇਆ ਗਿਆ ਜਿਸ ਨਾਲ ਆਈ ਹੋਈ ਸੰਗਤ ਮੰਤਰ ਮੁਗਤ ਹੋ ਗਈ । ਇਸ ਦੌਰਾਨ ਕਲੱਬ ਦੇ ਪ੍ਰਧਾਨ ਵਿਜੈ ਕੁਮਾਰ ਅਤੇ ਡਾਇਰੈਕਟਰ ਸੁਬਾਸ਼ ਚੰਦਰ ਹੁਰਾਂ ਦੱਸਿਆ ਕਿ ਪਿਛਲੇ 30 ਸਾਲ ਤੋਂ ਵੀ ਵੱਧ ਦੇ ਸਮੇਂ ਤੋਂ ਇਹ ਰਾਮ ਲੀਲਾ ਕਮੇਟੀ ਸੰਗਤ ਨੂੰ ਪ੍ਰਭੂ ਰਾਮ ਜੀ ਦੇ ਜੀਵਨ ਦੀ ਝਲਕ ਵਿਖਾਉਂਦੀ ਆਈ ਹੈ ਅਤੇ ਅੱਗੇ ਵੀ ਜਾਰੀ ਰਹੇਗਾ। ਇਸ ਦੌਰਾਨ ਜਗਤਾਰ ਸਿੰਘ ਬਿੱਲਾ,ਬਰਿੰਦਰ ਕੁਮਾਰ ਗੋਰੀ , ਗੌਤਮ ਛੀਨਾ , ਗੋਲਡੀ ਰਈਆ ,ਨਵੀ ਰਈਆ ,ਨਾਨਕ ਸਿੰਘ , ਸੰਦੀਪ ਸਲਵਾਨ , ਚੇਤਨ ਸ਼ਰਮਾਂ , ਮਨਦੀਪ ਮੱਧ , ਬੰਟੀ ਲਾਈਟ , ਬੇਲਾ ਸਿੰਘ ਆਦਿ ਹਾਜਰ ਸਨ।
Boota Singh Basi
President & Chief Editor