ਰਈਆ,13 ਅਕਤੂਬਰ (ਕਮਲਜੀਤ ਸੋਨੂੰ)- ਸਥਾਨਕ ਇਲਾਕੇ ਵਿੱਚ ਅਮਨ ਕਾਨੂੰਨ ਦੀ ਹਾਲਤ ਦਿਨੋ ਦਿਨ ਵਿਘੜਦੀ ਜਾ ਰਹੀ ਹੈ।ਹਥਿਆਰ ਦਿਖਾ ਕੇ ਲੁੱਟ ਖੋਹ ਕਰਨਾ ਆਮ ਗੱਲ ਬਣ ਗਈ ਹੈ।ਬੀਤੀ ਸ਼ਾਮ ਲੁਟੇਰਿਆਂ ਵਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ। ਸਥਾਨਿਕ ਕਸਬੇ ਦੇ ਫੇਰੂਮਾਨ ਰੋਡ ਤੇ ਸਥਿਤ ਸ੍ਰੀ ਕ੍ਰਿਸ਼ਨਾ ਬੀਕਾਨੇਰ ਸਵੀਟ ਦੇ ਮਾਲਿਕ ਕੁਸ਼ਾਲ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ 7-45 ਦੇ ਕਰੀਬ ਕਾਰ ਤੇ ਆਏ ਦੋ ਨੌਜਵਾਨ ਜਿਨ੍ਹਾਂ ਨੂੰ ਮੂੰਹ ਬੰਨੇ ਹੋਏ ਸਨ ਮੇਰੀ ਦੁਕਾਨ ਵਿੱਚ ਦਾਖਲ ਹੋਏ ਤੇ ਆਉਂਦੇ ਹੀ ਇੱਕ ਲੁਟੇਰੇ ਨੇ ਮੇਰੇ ਸਿਰ ਵਿੱਚ ਪਿਸਤੌਲ ਦਾ ਬੱਟ ਮਾਰ ਕੇ ਮੈਨੂੰ ਪਾਸੇ ਹੋਣ ਲਈ ਕਿਹਾ ਤੇ ਉਹ ਦੁਕਾਨ ਦੇ ਗੱਲੇ ਵਿਚੋਂ ਦਸ ਹਜਾਰ ਰੁਪਏ ਕੱਢ ਨੇ ਫਰਾਰ ਹੋ ਗਏ।ਜਾਂਦੇ ਉਹ ਧਮਕੀ ਦੇ ਗਏ ਕਿ ਤਿੰਨ ਲੱਖ ਹੋਰ ਤਿਆਰ ਰੱਖਣਾ ਅਸੀਂ ਦੋ ਤਿੰਨ ਦਿਨ ਬਾਦ ਫਿਰ ਆਵਾਂਗੇ। ਇਸੇ ਤਰਾਂ ਜੀ ਟੀ ਰੋਡ ਤੇ ਬਾਠ ਹਸਪਤਾਲ ਦੇ ਨੇੜੇ ਭਗਵਾਨ ਦਾਸ ਸਤੀਸ਼ ਕੁਮਾਰ ਕਰਿਆਨਾ ਸਟੋਰ ਦੇ ਮਲਿਕ ਨੇ ਤਜਿੰਦਰ ਕਾਲੜਾ ਦੱਸਿਆ ਕਿ ਉਹ ਆਪਣੂ ਦੁਕਾਨ ਤੇ ਬੈਠਾ ਹੋਇਆ ਸੀ।ਸ਼ਾਮ 7-45 ਦੇ ਕਰੀਬ ਦੋ ਨੌਜਵਾਨ ਜਿੰਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਮੇਰੀ ਦੁਕਾਨ ਵਿੱਚ ਆਏ ਤੇ ਮੇਰੇ ਕੋਲੋਂ ਬਦਾਮ ਦੀ ਗਿਰੀ ਦਾ ਭਾਅ ਪੁੱਛਿਆ।ਇਸੇ ਦੌਰਾਨ ਦੋਹਾਂ ਨੇ ਪਿਸਤੌਲ ਦਿਖਾ ਕੇ ਮੈਨੂੰ ਪਾਸੇ ਕਰ ਦਿੱਤਾ ਤੇ ਦੁਕਾਨ ਦੇ ਗੱਲੇ ਵਿੱਚੋਂ ਪੰਜ ਹਜਾਰ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋਗਏ। ਪੁਲੀਸ ਨੂੰ ਸੂਚਨਾ ਦਿਤੇ ਜਾਣ ਤੇ ਪੁਲੀਸ ਨੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Boota Singh Basi
President & Chief Editor