ਲਾਹੌਰ-( ਵਿਸ਼ੇਸ਼ ਪ੍ਰਤੀਨਿਧ) ਅਮੀਰ ਵਿਰਸੇ ਦੀ ਮਾਲਕ ਦਿਆਲ ਸਿੰਘ ਲਾਇਬਰੇਰੀ ਲਾਹੋਰ ਵੇਖਣ ਦਾ ਮੌਕਾ ਮਿਲਿਆ। ਜਿਸ ਦੇ ਡਾਇਰੈਕਟਰ ਰਜ਼ਾਕ ਸ਼ਹਿਦ ਹਨ।ਇਸ ਉਪਰਾਲੇ ਨੂੰ ਨਿਭਾਉਣ ਵਿੱਚ ਗੁਰਚਰਨਜੀਤ ਸਿੰਘ ਲਾਂਭਾ ਦਾ ਅਹਿਮ ਰੋਲ ਰਿਹਾ ਹੈ। ਲਾਇਬ੍ਰੇਰੀ ਵਿੱਚ ਸ਼ਾਹਮੁਖੀ,ਉਰਦੂ,ਹਿੰਦੀ ਤੇ ਪਰਸ਼ੀਅਨ ਕਿਤਾਬਾਂ ਦਾ ਭਰਪੂਰ ਖਜਾਨਾ ਹੈ। ਜੋ ਵੰਡ ਤੋਂ ਪਹਿਲਾਂ ਦਾ ਹੈ। ਜਿਸ ਦੀ ਸਾਂਭ ਸੰਭਾਲ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਹੋਈ ਹੈ। ਜਿੱਥੇ ਹਜ਼ਾਰਾਂ ਦੀ ਤਦਾਦ ਵਿੱਚ ਇਸ ਲਾਇਬ੍ਰੇਰੀ ਦਾ ਲਾਹਾ ਵਿਦਿਆਰਥੀਆਂ ਵੱਲੋਂ ਤੇ ਇਸ ਲਾਇਬ੍ਰੇਰੀ ਦੇ ਮੈਂਬਰਾਂ ਵੱਲੋਂ ਲਿਆ ਜਾ ਰਿਹਾ ਹੈ। ਖੋਜ ਕਰਨ ਵਾਲੇ ਵੀ ਇਸ ਵਿੱਚ ਮੌਜੂਦ ਕਿਤਾਬਾਂ ਤੋਂ ਗਿਆਨ ਪ੍ਰਾਪਤ ਕਰਕੇ ਅਪਨੀ ਉਚੇਰੀ ਸਿੱਖਿਆ ਨੂੰ ਮੁਕੰਮਲ ਕਰਦੇ ਹਨ।+
ਰਜਾਕ ਸ਼ਾਹਿਦ ਨੇ ਦੱਸਿਆ ਕਿ ਉਹ ਗੁਰਮੁਖੀ ਤੇ ਸਾਹਮੁਖੀ ਦੀਆ ਕਲਾਸਾਂ ਰਾਹੀਂ ਪੜਾਈ ਕਰਵਾਉਂਦੇ ਹਨ। ਜਿਸ ਦਾ ਲਾਹਾ ਵੱਖ ਵੱਖ ਮੁਲਕਾਂ ਦੇ ਲੋਕ ਲੈ ਰਹੇ ਹਨ। ਜਿੱਥੇ ਉਹ ਲਹਿੰਦੇ ਪੰਜਾਬ ਵਿੱਚ ਗੁਰਮੁਖੀ ਤੇ ਸ਼ਾਹਮੁਖੀ ਦਾ ਪ੍ਰਚਾਰ ਤੇ ਪਸਾਰ ਦੀ ਸੇਵਾ ਨਿਭਾ ਰਹੇ ਹਨ,ਉੱਥੇ ਕਿਤਾਬਾਂ ਦੀ ਸਾਂਭ ਸੰਭਾਲ ਨੂੰ ਵੀ ਬਿਹਤਰ ਤਰੀਕੇ ਤੇ ਯੋਜਨਾਬੰਧ ਢੰਗ ਨਾਲ ਨਿਭਾ ਰਹੇ ਹਨ।ਬੁੱਧੀ ਜੀਵੀਂ ਹਮੇਸ਼ਾ ਇਸ ਲਾਇਬ੍ਰੇਰੀ ਦਾ ਦੌਰਾ ਕਰਕੇ ਅਪਨੀ ਯਾਤਰਾ ਨੂੰ ਸਫਲ ਬਣਾਉਣ ਦਾ ਸਬੱਬ ਪ੍ਰਾਪਤ ਕਰਦੇ ਹਨ।
ਡਾਕਟਰ ਸੁਰਿੰਦਰ ਸਿੰਘ ਗਿੱਲ ਨਾਲ ਅਹਿਮ ਵਿਚਾਰਾਂ ਦੀ ਸਾਂਝ ਰਜ਼ਾਕ ਸ਼ਹਿਦ ਨੇ ਪਾਈ ਤੇ ਕਈ ਮੁੱਦਿਆਂ ਨੂੰ ਵਿਚਾਰਿਆ ਜੋ ਵਿਦਿਆਰਥੀਆਂ ਤੇ ਲਾਇਬ੍ਰੇਰੀ ਨਾਲ ਸਬੰਧਿਤ ਸਨ। ਡਾਇਰੈਕਟਰ ਰਜ਼ਾਕ ਸ਼ਹਿਦ ਨੇ ਡਾਕਟਰ ਗਿੱਲ ਦਾ ਸਨਮਾਨ ਕੀਤਾ ਤੇ ਭਵਿੱਖ ਵਿੱਚ ਮੁੜ ਆਉਣ ਦੀ ਬੇਨਤੀ ਕੀਤੀ ਗਈ ਹੈ। ਆਸ ਹੈ ਕਿ ਸਲਾਨਾ ਮੈਗਜ਼ੀਨ ਲਈ ਡਾਕਟਰ ਗਿੱਲ ਕੁਝ ਲਿਖਤਾਂ ਦਾ ਸ਼ਿੰਗਾਰ ਬਣਨਗੇ ਤਾਂ ਜੋ ਅਮਰੀਕਾ ਦੇ ਪੰਜਾਬੀਆ ਦੀ ਹਾਜ਼ਰੀ ਲਗਵਾ ਸਕਣ। ਸਮੁੱਚਾ ਦੌਰਾ ਬਹੁਤ ਹੀ ਪ੍ਰੇਰਿਤ ਤੇ ਸਫਲ ਰਿਹਾ। ਜਿਸ ਨੇ ਭਰਪੂਰ ਗਿਆਨ ਵਿਚ ਵਾਧਾ ਕੀਤਾ । ਰਜ਼ਾਕ ਸ਼ਹਿਦ ਦੀ ਮਹਿਮਾਨ ਨਿਵਾਜੀ ਤੇ ਸਟਾਫ ਵੱਲੋਂ ਦਿੱਤਾ ਪਿਆਰ ਤੇ ਸਤਿਕਾਰ ਡਾਕਟਰ ਗਿੱਲ ਲਈ ਹਮੇਸ਼ਾ ਯਾਦਗਰ ਵਜੋ ਹਿਰਦੇ ਵਿਚ ਸਮੋਇਆ ਰਹੇਗਾ।