ਦੁੱਖ ਦਾ ਪਰਗਟਾਵਾ……….
ਰਤਨ ਟਾਟਾ ਦੇ ਦੇਹਾਂਤ ਨਾਲ ਸਨਅਤੀ ਖੇਤਰ ਚ ਖਲਾਆ ਪੈਦਾ ਹੋ ਗਿਆ ਹੈ – ਸ਼ਿਵ ਨਾਥ ਕਾਲਾ
ਖੰਨਾ,10ਅਕਤੂਬਰ
* ਅਜੀਤ ਸਿੰਘ ਖੰਨਾ *
ਸੰਸਾਰ ਦੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਦੇ ਦੇਹਾਂਤ ਉੱਤੇ ਉੱਘੇ ਸਮਾਜ ਸੇਵੀ ਸ਼ਿਵ ਨਾਥ ਕਾਲਾ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਰਤਨ ਟਾਟਾ ਇਕ ਅਜਿਹੀ ਸ਼ਖਸ਼ੀਅਤ ਸੀ ।ਜਿਸ ਨੇ ਲੋਕਾਈ ਵਾਸਤੇ ਅਥਾਹ ਸੇਵਾ ਕੀਤੀ ।ਜਿਸ ਨੂੰ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ । ਉਨ੍ਹਾਂ ਕਿਹਾ ਕਿ ਦੇਸ਼ ਨੇ ਇਕ ਬੇਹੱਦ ਕੀਮਤੀ ਰਤਨ ਖੋ ਲਿਆ ਹੈ।ਜਿਸ ਦੀ ਭਰਪਾਈ ਕਰਨੀ ਮੁਸ਼ਕਿਲ ਹੈ। ਪ੍ਰੈਸ ਨੂੰ ਜਾਰੀ ਸ਼ੋਕ ਸੰਦੇਸ਼ ਵਿੱਚ ਸ਼ਿਵ ਨਾਥ ਕਾਲਾ ਨੇ ਕਿਹਾ ਕਿ ਰਤਨ ਟਾਟਾ ਨੇ ਦੇਸ਼ ਦੇ ਅਰਥਚਾਰੇ ਦੀ ਮਜ਼ਬੂਤੀ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈ ਅਤੇ ਵੱਖ ਵੱਖ ਖੇਤਰਾਂ ਵਿੱਚ ਉਨ੍ਹਾਂ ਵੱਲੋਂ ਕੀਤੇ ਕੰਮ ਨੌਜਵਾਨ ਪੀੜ੍ਹੀ ਨੂੰ ਹਮੇਸ਼ਾਂ ਸੇਧ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਰਤਨ ਟਾਟਾ ਆਪਣੀ ਸਾਦਗੀ, ਮਿਹਨਤ ਅਤੇ ਇਮਾਨਦਾਰੀ ਲਈ ਲੋਕ ਮਨਾਂ ਵਿੱਚ ਹਮੇਸ਼ਾਂ ਵਸੇ ਰਹਿਣਗੇ। ਉੱਘੇ ਸਮਾਜ ਸੇਵੀ ਕਾਲਾ ਨੇ ਕਿਹਾ ਕਿ ਆਧੁਨਿਕ ਭਾਰਤ ਦੇ ਉਦਯੋਗਿਕ ਖੇਤਰ ਦੀ ਇਸ ਮਹਾਨ ਸਖਸ਼ੀਅਤ ਦੇ ਇਸ ਦੁਨੀਆ ਤੋ ਤੁਰ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਹਨਾਂ ਇਹ ਵੀ ਆਖਿਆ ਕੇ ਰਤਨ ਟਾਟਾ ਦੇ ਦੇਹਾਂਤ ਨਾਲ ਸਨਅਤੀ ਖੇਤਰ ਚ ਇਕ ਖਲਾਆ ਪੈਦਾ ਹੋ ਗਿਆ ਹੈ।ਜੋ ਆਉਂਦੇ ਕਈ ਵਰ੍ਹਿਆਂ ਤੱਕ ਪੂਰਨਾ ਔਖਾ ਹੈ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦਵੇ।
ਫਾਈਲ ਫੋਟੋ: ਸਮਾਜ ਸੇਵੀ ਸ਼ਿਵ ਨਾਥ ਕਾਲਾ