ਰਵਨੀਤ ਬਿੱਟੂ ਬੁਖਲਾਹਟ ‘ਚ ਨਹੀ ਸਗੋ ਸੁਚੇਤ ਰੂਪ ‘ਚ ਭਾਜਪਾ ਦੀ ਅਸਲੀਅਤ ਉਜਾਗਰ ਕਰ ਰਿਹਾ ਹੈ: ਦੇਹੜਕਾ

0
81
ਰਵਨੀਤ ਬਿੱਟੂ ਬੁਖਲਾਹਟ ‘ਚ ਨਹੀ ਸਗੋ ਸੁਚੇਤ ਰੂਪ ‘ਚ ਭਾਜਪਾ ਦੀ ਅਸਲੀਅਤ ਉਜਾਗਰ ਕਰ ਰਿਹਾ ਹੈ: ਦੇਹੜਕਾ

ਰਵਨੀਤ ਬਿੱਟੂ ਬੁਖਲਾਹਟ ‘ਚ ਨਹੀ ਸਗੋ ਸੁਚੇਤ ਰੂਪ ‘ਚ ਭਾਜਪਾ ਦੀ ਅਸਲੀਅਤ ਉਜਾਗਰ ਕਰ ਰਿਹਾ ਹੈ:  ਦੇਹੜਕਾ
ਦਲਜੀਤ ਕੌਰ
ਜਗਰਾਉਂ, 19 ਮਈ, 2024: ਬੀਤੇ ਦਿਨੀ ਪਿੰਡ ਗਾਲਬ ਕਲਾਂ ਚ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਮੁਤਾਬਿਕ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਪਿੰਡ ਚ ਆਉਣ ਤੇ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਇਸ ਤੋਂ ਬਾਅਦ ਜਗਰਾਂਓ ਗਊਸ਼ਾਲਾ ਵਿਖੇ ਇੱਕ ਸਮਾਗਮ ਦੋਰਾਨ ਬਿੱਟੂ ਵੱਲੋਂ ਕਿਸਾਨਾਂ ਖਿਲਾਫ ਸਿਰੇ ਦੀ ਜ਼ਹਿਰ ਓੁਗਲਣ ਨੇ ਭਾਜਪਾ ਦਾ ਕਿਸਾਨ ਵਿਰੋਧੀ ਅਸਲ ਚਿਹਰਾ ਪੂਰੀ ਤਰਾਂ ਉਜਾਗਰ ਕਰ ਦਿੱਤਾ ਹੈ। ਹੰਸ ਰਾਜ ਹੰਸ  ਦੀਆਂ ਛਿੱਤਰ ਮਾਰਨ ਦੀਆਂ ਧਮਕੀਆਂ ਤੋਂ ਬਾਦ ਹੁਣ ਰਵਨੀਤ ਬਿੱਟੂ ਵੀ ਉਸੇ ਰਾਹ ਤੁਰ ਪਿਆ ਹੈ। 4 ਤਰੀਖ ਤੋ ਬਾਅਦ ਇੰਨਾਂ ਨੂੰ ਮੈਂ ਕੱਲੇ ਕੱਲੇ ਨੂੰ ਦੇਖ ਲਊੰਗਾਾ। ਮੈਂ ਸਾਰਿਆਂ ਦੀ ਵੀਡੀਓ ਬਣਾ ਰਿਹਾਂ ਹਾਂ।  ਇਹ ਸਭ ਨਕਲੀ ਕਿਸਾਨ ਹਨ, ਪੰਜ ਪੰਜ ਸੋ ਰੁਪਏ ਲੈ ਕੇ ਇਹ ਵਿਰੋਧ ਕਰ ਰਹੇ ਹਨ, ਵੀਹ ਕਿਸਾਨਾਂ ਨੇ ਫਿਰੋਜਪੁਰ ਚ ਮੋਦੀ ਨੂੰ ਬੋਲਣ ਤੋਂ ਰੋਕ ਦਿੱਤਾ ਸੀ। ਇੰਨਾਂ ਨੂੰ ਡਿਬਰੂਗੜ ਭੇਜਾਂਗੇ। ਅਜਿਹੀਆਂ ਧਮਕੀਆਂ ਦੇ ਕੇ ਅਸਲ ‘ਚ ਬਿੱਟੂ ਸੱਤਾ ਦੇ ਨਸ਼ੇ ‘ਚ ਓੁਹੀ ਕੁੱਝ ਕਰ ਰਿਹਾ ਹੈ ਜੋ ਉਸ ਦਾ ਨਵਾਂ ਆਕਾ ਦੱਸ ਸਾਲ ਹਰ ਵਿਰੋਧੀ ਅਵਾਜ਼ ਨੂੰ ਕੁਚਲ ਕੇ  ਕਰਦਾ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪਰਧਾਨ ਜਗਤਰ ਸਿੰਘ ਦੇਹੜਕਾ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਹੰਬੜਾਂ, ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ, ਮੀਤ ਪ੍ਰਧਾਨ ਇੰਦਰਜੀਤ ਸਿੰਘ ਲੋਧੀਵਾਲ  ਨੇ ਕਿਹਾ ਕਿ ਪੰਜ ਪੰਜ ਸੋ ਲੈਣ ਵਾਲੇ ਤੇਰਾਂ ਮਹੀਨੇ ਦਿੱਲੀ ਦੇ ਬਾਰਡਰਾਂ ਤੇ ਸਾਢੇ ਸੱਤ ਸੋ ਸ਼ਹੀਦੀਆਂ ਨਹੀਂ ਦਿੰਦੇ ਹੁੰਦੇ। ਪੰਜ ਪੰਜ ਸੋ ਲੈ ਕੇ ਕਾਲੇ ਝੰਡੇ ਦਿਖਾਉਣ ਵਾਲਿਆਂ ਨੇ ਹੀ ਸਾਮਰਾਜੀ ਕਾਰਪੋਰੇਟਾਂ ਦੇ ਏਜੰਟ ਦੀ ਬੂਥ ਲਵਾ ਕੇ ਕਾਲੇ ਖੇਤੀ ਕਨੂੰਨ ਰੱਦ ਕਰਵਾਏ ਸਨ ਅਤੇ ਇਹੀ ਆਕਾ ਸੀ, ਜਿਹੜਾ ਕਿਸਾਨ ਰੋਹ ਤੋਂ ਡਰਦਾ ਫਿਰੋਜਪੁਰ ਜਾਂਦਾ ਰਾਹ ਚੋ’ ਹੀ ਪੱਤਰੇ ਵਾਚ ਗਿਆ ਸੀ।
ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਭਰ ਚ ਥਾਂ ਪੁਰ ਥਾਂ  ਭਾਜਪਾ ਉਮੀਦਵਾਰਾਂ ਦਾ ਤਿੱਖਾ ਹੋ ਰਿਹਾ ਵਿਰੋਧ ਇਸ ਕਾਰਨ ਹੈ ਕਿ ਦਿੱਲੀ ਆਪਣੀਆਂ ਮੰਗਾਂ ਮਨਵਾਉਣ ਜਾ ਰਹੇ ਕਿਸਾਨਾਂ ਨੂੰ ਭਾਜਪਾ ਸਰਕਾਰ ਨੇ ਦੋ ਵੇਰ ਰੋਕ ਕੇ ਅਪਣੇ ਕਿਸਾਨ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਹੈ, ਸਾਢੇ ਸੱਤ ਸੋ ਕਿਸਾਨਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਪੰਜਾਬੀ ਬਰਦਾਸ਼ਤ ਨਹੀ ਕਰਨਗੇ। ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਮੋਦੀ ਸਰਕਾਰ ਪੰਜਾਬ ਦੇ ਪਿੰਡਾਂ ‘ਚ ਵੜਣ ਦਾ ਇਖਲਾਕੀ ਹੱਕ ਗੂਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧ ਦੀ ਪਰਵਾਹ ਨਾ ਕਰਨ ਵਾਲੇ ਅੰਬਾਨੀ ਅਡਾਨੀ ਅਤੇ ਕਾਰਪੋਰੇਟਾਂ ਦੇ ਏਜੰਟਾਂ ਦੀ ਖਸਲਤ ਹੁਣ ਲੋਕਾਂ ਨੇ ਪਛਾਣ ਲਈ ਹੈ। ਲੋਕਾਂ ਨੇ ਇਹ ਵੀ ਪਹਿਚਾਣ ਕਰ ਲਈ ਹੈ ਕਿ ਭਾਜਪਾ ਸੰਵਿਧਾਨ ਦੀ ਕਿਤਾਬ ਨੂੰ ਖਤਮ ਕਰਕੇ ਦੇਸ਼ ਚ ਇੱਕ ਧਰਮ ਦਾ ਰਾਜ ਸਥਾਪਤ ਕਰਨਾ ਚਾਹੁੰਦੀ ਹੈ। ਪੰਜਾਬ ਤੇ ਦੇਸ਼ ਦੇ ਲੋਕ ਭਾਜਪਾ ਨੂੰ ਹਰਾਉਣਗੇ, ਕਾਰਪੋਰੇਟ ਨੂੰ ਭਜਾਉਣ ਗੇ ਅਤੇ ਦੇਸ਼ ਨੰ ਬਚਾਉਣਗੇ। ਬਿੱਟੂ ਜੀ ਤੁਸੀਂ ਅਸਲੀਅਤ ਤੋਂ ਕੋਹਾਂ ਦੂਰ ਲੁਧਿਆਣੇ ‘ਚ ਗੇੜੀਆਂ ਕੱਢ ਕੇ ਅਪਣਾ ਸਮਾਂ ਹੀ ਟਪਾ ਰਹੇ ਹੋ ਤੇ ਲੋਕਾਂ ਨੂੰ ਬੁੱਧੂ ਸਮਝ ਰਹੇ ਹੋ। ਥੋਡੇ ਬੋਲਾਂ ਦੀ ਕੀਮਤ ਲੋਕ ਜ਼ਰੂਰ ਮੋੜਣਗੇ। ਇੰਨਾਂ ਆਗੂਆ ਨੇ ਕਿਹਾ ਕਿ 21 ਮਈ ਦੀ ਜਗਰਾਂਓ ਦਾਣਾ ਮੰਡੀ ਵਿਖੇ ਹੋ ਰਹੀ ਮਹਾਪੰਚਾਇਤ ਚ ਇਨਾਂ ਧਮਕੀਆਂ ਦਾ ਹਿਸਾਬ ਕਿਤਾਬ ਕੀਤਾ ਜਾਵੇਗਾ।

LEAVE A REPLY

Please enter your comment!
Please enter your name here