ਰਹਿਣਗੇ ਸਦਾ ਨਿਸ਼ਾਨ ਝੂਲਦੇ ਗ਼ਦਰੀ ਬਾਬਿਆਂ ਦੇ,ਬਲਵੀਰ ਸ਼ੇਰਪੁਰੀ ਵੱਲੋਂ ਸੱਚੀ ਸ਼ਰਧਾਂਜਲੀ — ਸੰਤ ਸੀਚੇਵਾਲ

0
432
ਨਿਊਯਾਰਕ 16 ਅਗਸਤ (ਰਾਜ ਗੋਗਨਾ ) —ਵਾਤਾਵਰਨ ਅਤੇ ਸੱਭਿਆਚਾਰ ਸਮਾਜਿਕ ਮੁਦਿਆਂ ਤੇ ਲਗਾਤਾਰ ਗੀਤ ਸਮਾਜ ਦੇ ਸਾਹਮਣੇ ਰੱਖਣ ਵਾਲੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਇਸ ਮੌਕੇ ਪੂਰੀ ਚਰਚਾ ਵਿਚ ਹਨ। ਇਹ ਸ਼ਬਦ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ (ਗ਼ਦਰੀ ਬਾਬੇ) ਸਿੰਗਲ ਟ੍ਰੈਕ ਦਾ ਪੋਸਟਰ ਪ੍ਰਮੋਸ਼ਨ ਕਰਦੇ ਹੋਏ ਸੁਤੰਤਰਤਾ ਦਿਵਸ ਤੇ ਆਮ ਆਦਮੀ ਪਾਰਟੀ ਦੇ ਮੋਜੂਦਾ ਐਮਪੀ ਅਤੇ ਵਾਤਾਵਰਨ ਪ੍ਰੇਮੀ ਅਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਜੀ ਨੇ ਕਹੇ। ਸੰਤ ਸੀਚੇਵਾਲ ਨੇ ਕਿਹਾ ਕਿ ਆਜ਼ਾਦੀ ਦੇ ਸ਼ਹੀਦਾਂ ਨੂੰ ਸਮਰਪਿਤ ਬਲਵੀਰ ਸ਼ੇਰਪੁਰੀ ਦੀ ਬਲੰਦ ਆਵਾਜ਼ ਵਿੱਚ ਗਾਇਆ ਗੀਤ ਰਹਿਣਗੇ ਸਦਾ ਨਿਸ਼ਾਨ ਝੂਲਦੇ ਗ਼ਦਰੀ ਬਾਬਿਆਂ ਦੇ ਇੱਕ ਸੱਚੀ ਸ਼ਰਧਾਂਜਲੀ ਹੈ। ਇਹ ਗੀਤ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਦੀ ਕਲਮ ਤੋਂ ਲਿਖਿਆ ਅਤੇ ਸਾਂਝਾ ਟੀਵੀ ਕੈਨੇਡਾ ਦੇ ਬੈਨਰ ਹੇਠ ਯੂ ਟਿਊਬ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਾ ਹੈ। ਇਸਦਾ ਮਿਊਜ਼ਿਕ ਹਰੀ ਅਮਿਤ ਨੇ ਕੀਤਾ ਅਤੇ ਇਸ ਦਾ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਨੇ ਤਿਆਰ ਕੀਤਾ ਹੈ। ਮਾਡਲਿੰਗ ਦੀ ਭੂਮਿਕਾ ਨਿਰਵੈਲ ਮਾਲੂਪੂਰੀ, ਸਾਹਿਬ ਥਿੰਦ, ਬਲਦੇਵ ਸਿੰਘ ਦੂਲੇ, ਰਫ਼ਤਾਰ ਸਿੰਘ ਗਿੱਲ , ਸੁਖਰਾਜ ਸੁੱਖਾ ਨੇ ਨਿਭਾਈ ਹੈ। ਇੰਡੀਆ ਅਤੇ ਕੈਨੇਡਾ ਵਿੱਚ ਸ਼ੂਟ ਕੀਤਾ ਗਿਆ ਹੈ। ਪੋਸਟਰ ਪ੍ਰਮੋਸ਼ਨ ਕਰਦੇ ਸਮੇਂ ਬਲਵੀਰ ਸ਼ੇਰਪੁਰੀ, ਡਾ ਰਵਿੰਦਰ ਪਾਲ ਸ਼ੁਭ (ਐਸ ਐਮ ਓ) ਸੁਲਤਾਨਪੁਰ ਲੋਧੀ, ਮਾਸਟਰ ਦੇਸਰਾਜ ਜੀ, ਮਾਸਟਰ ਜਗੀਰ ਸਿੰਘ ਬਾਜਵਾ,ਸ ਜਰਨੈਲ ਸਿੰਘ ਗਿੱਲ,ਦਇਆ ਸਿੰਘ ਸੀਚੇਵਾਲ ਅਤੇ ਹੋਰ ਵੀ ਸੱਜਣ ਮੌਜੂਦ ਸਨ। ਇਸ ਗੀਤ ਦਾ ਅਸਰ ਨੌਜਵਾਨ ਪੀੜ੍ਹੀ ਨੂੰ ਭਵਿੱਖ ਵਿੱਚ ਸ਼ਹੀਦਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪ੍ਰੇਰਿਤ ਕਰੇਗਾ। ਸਾਡੇ ਵੱਲੋਂ ਵੀ ਆਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਪ੍ਰਨਾਮ ਅਤੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

LEAVE A REPLY

Please enter your comment!
Please enter your name here