ਰਾਜੇ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਸਨਮਾਨ
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਕਨੇਡਾ ਦੇ ਐਬਸਫੋਰਡ ਏਰੀਏ ਦੇ ਸਮਾਜਸੇਵੀ ਅਤੇ ਪ੍ਰਮੋਟਰ ਰਾਜਾ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਵਿਸ਼ੇਸ਼ ਸਨਮਾਨ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਬੱਡੀ ਖਿਡਾਰੀ ਰਾਜੂ ਪੱਤੋ ਵਾਲੇ ਦੇ ਗਰਿਹ ਵਿਖੇ ਫਰਿਜਨੋ ਵਿਖੇ ਕੀਤਾ ਗਿਆ। ਇਸ ਮੌਕੇ ਫਰਿਜਨੋ ਏਰੀਏ ਦੇ ਨੌਜਵਾਨ ਅਤੇ ਸਹਿਤਕ ਸਖਸ਼ੀਅਤਾ ਮਜੂਦ ਰਹੀਆਂ। ਇਸ ਮੌਕੇ ਸ਼ਾਇਰ ਰਣਜੀਤ ਗਿੱਲ ਨੇ ਸਭਨਾਂ ਨੂੰ ਨਿੱਘੀ ਜੀ ਆਖਕੇ ਪ੍ਰੋਗ੍ਰਾਮ ਦਾ ਅਗਾਜ਼ ਕੀਤਾ। ਉਪਰੰਤ ਗਾਇਕ ਬਹਾਦਰ ਸਿੱਧੂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖੂਬ ਸਮਾਂ ਬੰਨਿਆ। ਕਾਰੋਬਾਰੀ ਗੁਲੂ ਬਰਾੜ ਨੇ ਇੱਕ ਗੀਤ ਨਾਲ ਹਾਜ਼ਰੀ ਲਵਾਈ। ਲੋਕ ਗਾਇਕ ਧਰਮਵੀਰ ਥਾਂਦੀ ਨੇ ਆਪਣੀ ਗੀਤਾਂ ਦੀ ਐਸੀ ਸ਼ਾਇਬਰ ਲਾਈ ਕਿ ਹਰ ਕੋਈ ਅਸ਼ ਅਸ਼ ਕਰ ਉੱਠਿਆ। ਉਪਰੰਤ ਰਾਜੇ ਬੁੱਕਣ ਵਾਲੇ ਵਾਲੇ ਅਥਾਹ ਪਿਆਰ ਸਤਿਕਾਰ ਲਈ ਸਭਨਾਂ ਦਾ ਧੰਨਵਾਦ ਕੀਤਾ। ਅਖੀਰ ਰਾਤਰੀ ਦੇ ਭੋਜਨ ਨਾਲ ਇਹ ਪ੍ਰੋਗ੍ਰਾਮ ਯਾਦਗਾਰੀ ਹੋ ਨਬੜਿਆ।
Boota Singh Basi
President & Chief Editor