ਰਾਜ -ਪੱਧਰੀ ਅੰਤਰ ਡੀ.ਪੀ.ਐੱਸ. ਕਵਿਤਾ, ਲੋਕ- ਗੀਤ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ

0
73
ਰਾਜ -ਪੱਧਰੀ ਅੰਤਰ ਡੀ.ਪੀ.ਐੱਸ. ਕਵਿਤਾ, ਲੋਕ- ਗੀਤ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਮਾਨਾਂਵਾਲਾ, 26 ਅਗਸਤ (ਸ਼ੁਕਰਗੁਜ਼ਾਰ ਸਿੰਘ)-
ਸਥਾਨਕ ਕਸਬੇ ਵਿਖੇ ਜੀ.ਟੀ. ਰੋਡ ‘ਤੇ ਸਥਿਤ ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਪਿਆਰ ਤੇ ਸੰਵੇਦਨਸ਼ੀਲਤਾ ਦੀ ਭਾਵਨਾ ਪੈਦਾ ਕਰਨ ਲਈ ਡੀ. ਪੀ. ਐੱਸ ਸੁਸਾਇਟੀ , ਨਵੀਂ ਦਿੱਲੀ ਦੇ ਸਹਿਯੋਗ ਨਾਲ ਮਿਤੀ 24 ਅਗਸਤ 2024 ਨੂੰ ਅੰਮ੍ਰਿਤਾ ਪ੍ਰੀਤਮ ਜੀ ਦੀ 105ਵੀਂ  ਜਨਮ ਵਰ੍ਹੇ-ਗੰਢ ਨੂੰ ਸਮਰਪਤ ਅੰਤਰ -ਡੀ. ਪੀ. ਐੱਸ. ਪੰਜਾਬੀ ਕਵਿਤਾ ਉਚਾਰਨ ਮੁਕਾਬਲੇ ,ਪੰਜਾਬੀ ਲੋਕ- ਗੀਤ ਮੁਕਾਬਲੇ ਅਤੇ ਪੰਜਾਬੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਤਹਿਤ ਪੰਜਾਬ ਰਾਜ ਦੇ ਵੱਖ -ਵੱਖ 9 ਡੀ. ਪੀ. ਐੱਸ. ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ- ਚੜ੍ਹ ਕੇ ਹਿੱਸਾ ਲਿਆ।
          ਪੰਜਾਬੀ ਵਿਭਾਗ ਦੇ ਮੁਖੀ ਸਤਿੰਦਰ ਸਿੰਘ ਓਠੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਖੇਤਰੀ ਭਾਸ਼ਾਵਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਬਰਾਬਰ ਦਾ ਸਥਾਨ ਦੇਣ ਲਈ  ਕਿਸੇ ਵੀ ਖੇਤਰੀ ਭਾਸ਼ਾ ਵਿੱਚ ਪਹਿਲੀ ਵਾਰ ਅੰਤਰ -ਡੀ. ਪੀ. ਐੱਸ. ਭਾਸ਼ਾ ਉਤਸਵ ਮਨਾਇਆ ਗਿਆ ਤੇ ਇਸ ਭਾਸ਼ਾ ਉਤਸਵ ਵਿੱਚ ਡੀ. ਪੀ. ਐੱਸ.ਸੋਸਾਇਟੀ ਦੇ ਪ੍ਰਮੁੱਖ ਅਹੁਦੇਦਾਰ ਵੀ ਸ਼ਾਮਿਲ ਹੋਏ ਜਿੰਨ੍ਹਾਂ ਵਿੱਚ ਸ਼੍ਰੀਮਤੀ ਨਮਿਤਾ ਪ੍ਰਧਾਨ ਖ਼ਜ਼ਾਨਚੀ,ਡੀ. ਪੀ .ਐੱਸ. ਸੁਸਾਇਟੀ ਨਵੀਂ ਦਿੱਲੀ ਅਤੇ ਚੇਅਰਪਰਸਨ ਡੀ .ਪੀ .ਐੱਸ .ਅੰਮ੍ਰਿਤਸਰ, ਸ੍ਰੀਮਤੀ ਡੌਲੀ ਚਾਨਨਾ ਕਨਵੀਨਰ ਅਤੇ ਜੋਇੰਟ ਡਾਇਰੈਕਟਰ ਡੀ. ਪੀ .ਐੱਸ. ਸੁਸਾਇਟੀ ਨਵੀਂ ਦਿੱਲੀ, ਸ੍ਰੀ ਵੇਦ ਖੁਰਾਣਾ ਪੀ. ਵੀ .ਸੀ. ਡੀ.ਪੀ.ਐਸ .ਅੰਮ੍ਰਿਤਸਰ , ਸ੍ਰੀ ਆਈ.ਕੇ.ਸਿੰਘ ਮੈਂਬਰ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ,ਸ੍ਰੀਮਤੀ ਗੁਰਜੋਤ ਕੌਰ ਰਿਟਾਇਰਡ ਆਈ.ਏ. ਐੱਸ. ਮੈਂਬਰ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ,ਸ੍ਰੀ ਵੇਦ ਖੁਰਾਣਾ ਪੀ ਵੀ ਸੀ , ਸ੍ਰੀ ਪੀ. ਕੇ. ਦਾਸ਼ ਵਾਈਸ ਚੇਅਰਮੈਨ ਡੀ.ਪੀ.ਐਸ.ਅੰਮ੍ਰਿਤਸਰ, ਸ੍ਰੀ ਆਕਾਸ਼ ਖੰਡੇਲਵਾਲ ਮੈਂਬਰ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਜੇ ਮਹੇਸ਼ਵਰੀ ਮੈਂਬਰ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸਕੂਲ ਦੇ ਪੰਜਾਬੀ ਵਿਭਾਗ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਮ੍ਰਿਤਾ ਪ੍ਰੀਤਮ ਦੀ ਵਿਸ਼ਵ ਪ੍ਰਸਿੱਧ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ‘ਤੇ ਚਰਚਾ ਕੀਤੀ।
        ਪ੍ਰਿੰਸੀਪਲ ਸ੍ਰੀ ਕਮਲ ਚੰਦ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਦੀ ਤਤਪਰਤਾ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਉਹਨਾਂ ਨੇ ਪਾਠਕ੍ਰਮ ਤੋਂ ਇਲਾਵਾ ਪਾਠ- ਸਹਾਇਕ ਕਿਰਿਆਵਾਂ ਨੂੰ ਵੀ ਸਿੱਖਿਆ ਦਾ ਜ਼ਰੂਰੀ ਅੰਗ ਦੱਸਿਆ। ਕਵਿਤਾ ਮੁਕਾਬਲੇ(ਜਮਾਤ ਛੇਵੀਂ ਤੋਂ ਅੱਠਵੀਂ) ਵਿੱਚ ਪਹਿਲਾ ਸਥਾਨ  ਡੀ. ਪੀ. ਐੱਸ. ਸੰਗਰੂਰ             ਨੇ ,ਦੂਜਾ ਸਥਾਨ ਡੀ.ਪੀ.ਐੱਸ. ਪਠਾਨਕੋਟ      ਨੇ ਅਤੇ ਤੀਜਾ ਸਥਾਨ ਡੀ.ਪੀ.ਐੱਸ. ਜਲੰਧਰ ਨੇ ਪ੍ਰਾਪਤ ਕੀਤਾ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਡੀ.ਪੀ.ਐੱਸ. ਪਟਿਆਲਾ ,ਦੂਜਾ ਸਥਾਨ ਡੀ.ਪੀ.ਐੱਸ, ਖੰਨਾ ਨੇ ਅਤੇ ਤੀਜਾ ਸਥਾਨ ਡੀ.ਪੀ.ਐਸ .ਜਲੰਧਰ ਨੇ ਪ੍ਰਾਪਤ ਕੀਤਾ।
ਲੋਕ- ਗੀਤ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਡੀ.ਪੀ.ਐੱਸ. ਪਟਿਆਲਾ  ਨੇ, ਦੂਜਾ ਸਥਾਨ ਡੀ.ਪੀ.ਐੱਸ .ਅੰਮ੍ਰਿਤਸਰ  ਨੇ ਅਤੇ ਤੀਜਾ ਸਥਾਨ ਡੀ.ਪੀ.ਐੱਸ. ਪਠਾਨਕੋਟ ਨੇ ਹਾਸਲ ਕੀਤਾ। ਇਸੇ ਤਰ੍ਹਾਂ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਡੀ. ਪੀ. ਐੱਸ. ਅੰਮ੍ਰਿਤਸਰ  ਨੇ ,ਦੂਜਾ ਸਥਾਨ ਡੀ. ਪੀ. ਐੱਸ .ਜਲੰਧਰ  ਨੇ ਅਤੇ ਤੀਜਾ ਸਥਾਨ ਡੀ. ਪੀ. ਐੱਸ. ਪਟਿਆਲਾ  ਦੀਆਂ ਟੀਮਾਂ ਨੇ ਪ੍ਰਾਪਤ ਕੀਤਾ। ਕਵਿਤਾ ਉਚਾਰਨ ਮੁਕਾਬਲੇ ਦੇ ਦੋਹਾਂ ਵਰਗਾਂ ਵਿੱਚ ਪਹਿਲਾ ਸਥਾਨ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਦੇ ਪ੍ਰਤੀਯੋਗੀਆਂ ਨੇ ਪ੍ਰਾਪਤ ਕੀਤਾ ਪਰ ਮੇਜ਼ਬਾਨ ਸਕੂਲ ਟੀਮ ਹੋਣ ਕਰਕੇ ਇਹ ਸਥਾਨ ਦੂਜੀਆਂ ਟੀਮਾਂ ਨੂੰ ਦੇ ਦਿੱਤਾ ਗਿਆ। ਪ੍ਰਮੁੱਖ ਸਖ਼ਸੀਅਤਾਂ ਵੱਲੋਂ ਜੇਤੂ ਪ੍ਰਤੀਯੌਗੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਵਿਤਾ ਉਚਾਰਨ ਮੁਕਾਬਲੇ ਵਿੱਚ ਨਿਰਨਾਇਕ ਮੰਡਲ ਦੀ ਭੂਮਿਕਾ ਡਾਕਟਰ ਪਵਨ ਕੁਮਾਰ ਪੰਜਾਬੀ ਅਧਿਅਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨੌਜਵਾਨ ਕਵਿੱਤਰੀ ਜੋਬਨਰੂਪ ਛੀਨਾ ਨੇ ਨਿਭਾਈ। ਲੋਕ- ਗੀਤ ਮੁਕਾਬਲੇ ਵਿਚ ਨਿਰਨਾਇਕ ਦੀ ਭੂਮਿਕਾ ਸ੍ਰੀ ਅਸ਼ੋਕ ਸਾਹਨੀ ਜੀ ਨੇ ਨਿਭਾਈ।
ਸਕੂਲ ਦੀ ਭੰਗੜਾ ਅਤੇ ਗਿੱਧਾ ਟੀਮ ਨੇ ਸਭ ਦਾ ਭਰਪੂਰ ਮਨੋਰੰਜਨ ਕੀਤਾ।
ਇਸ ਮੌਕੇ ‘ਤੇ  ਡੀ.ਪੀ.ਐੱਸ. ਜਲੰਧਰ ਦੇ ਪ੍ਰਿੰਸੀਪਲ ਸ੍ਰੀਮਤੀ ਰਿਤੂ ਕੌਲ, ਸ੍ਰੀਮਤੀ ਰਿਤਿਕਾ ਮਹੇਸ਼ਵਰੀ,ਮੁੱਖ ਅਧਿਆਪਕ ਸ੍ਰੀਮਤੀ ਰਾਖੀ ਪੁਰੀ ,ਵੱਖ-ਵੱਖ ਸਕੂਲਾਂ ਦੇ ਪ੍ਰਤੀਯੋਗੀਆਂ ਤੋਂ ਇਲਾਵਾ ਉਹਨਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here