ਰਾਮਲ਼ੀਲਾ ਸੰਬੰਧੀ ਹੋਈ ਅਹਿਮ ਮੀਟਿੰਗ
( ਸ਼੍ਰੀ ਅਨੰਦਪੁਰ ਸਾਹਿਬ ) 6 ਸਤੰਬਰ ( ਧਰਮਾਣੀ )
ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਬਾਸੋਵਾਲ ਕਲੋਨੀ ਵੱਲੋਂ ਹਰ ਸਾਲ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਸਾਲ ਵੀ ਧੂਮਧਾਮ ਅਤੇ ਵੱਡੇ ਪੱਧਰ ‘ਤੇ ਮਨਾਉਣ ਲਈ ਰਾਮਲੀਲਾ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ, ਇਸ ਮੌਕੇ ਕਮੇਟੀ ਦੇ ਪ੍ਰਧਾਨ ਲੱਕੀ ਕਪਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 12 ਅਕਤੂਬਰ ਨੂੰ ਦੁਸਹਿਰਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਤਕਰੀਬਨ 10 ਦਿਨ ਪਹਿਲਾ ਇਲਾਕੇ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਰਾਮਲੀਲਾ ਦਾ 2 ਅਕਤੂਬਰ ਨੂੰ ਆਗਾਜ਼ ਹੋਵੇਗਾ, ਲੱਕੀ ਕਪਿਲਾ ਨੇ ਦੱਸਿਆ ਕਿ ਇਸ ਵਾਰ ਵੀ ਪਿਛਲੀ ਵਾਂਗ ਦੀ ਤਰਾਂ ਸ਼੍ਰੀ ਵਾਲਮੀਕਿ ਮੰਦਿਰ ਅੰਮ੍ਰਿਤਸਰ ਤੋਂ ਪਾਵਨ ਜੋਤ ਲਿਆਈ ਜਾਵੇਗੀ ਤੇ ਜਲਦ ਹੀ ਝੰਡਾ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦੇ ਹੋਏ ਰਾਮਲੀਲਾ ਮੈਦਾਨ ਵਿੱਚ ਸੀ.ਸੀ.ਟੀ.ਵੀ ਕੈਮਰਾ ਲਗਵਾਏ ਜਾਣਗੇ। ਇਸ ਮੌਕੇ ਪ੍ਰਧਾਨ ਲੱਕੀ ਕਪਿਲਾ ਤੋਂ ਇਲਾਵਾ ਵਾਇਸ ਪ੍ਰਧਾਨ ਪਵਨ ਚਿੱਟੂ, ਚੇਅਰਮੈਨ ਗੋਪਾਲ ਸ਼ਰਮਾ, ਸੈਕਟਰੀ ਪਵਨ ਫੋਰਮੈਨ, ਰਾਜੇਸ਼ ਚਿੱਟੂ ਪ੍ਰੈਸ ਸਕੱਤਰ, ਮੇਘਰਾਜ ਕੌਸ਼ਲ ਕੈਸੀਅਰ,ਯਸ਼ ਪਾਲ ਕਪਿਲਾ, ਅਜੇ ਸ਼ਰਮਾ ਡਾਇਰੈਕਟਰ, ਪੰਡਿਤ ਰਾਜੇਸ਼ ਨਟਿਆਲ , ਸ਼ਾਲੂ ਕਪੂਰ, ਅਨੁਭਵ, ਮਾਸਟਰ ਸੰਜੀਵ ਧਰਮਾਣੀ , ਗਗਨ, ਲਕੀ, ਸ਼ਾਨੂੰ, ਗੁਰੀ, ਮੋਹਿਤ, ਲਵਿਸ਼,ਕ੍ਰਿਸ਼ਨਾ,ਗੌਰਵ, ਅੰਕੁਸ਼, ਸਾਹਿਲ, ਬਿੱਲੂ ਤੇ ਹੋਰ ਮੌਜੂਦ ਸਨ।