ਬਿਆਸ , (ਰੋਹਿਤ ਅਰੋੜਾ)-ਕਸਬਾ ਰਈਆ ਵਿਖੇ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਆਯੋਜਿਤ ਰਾਮ ਲੀਲਾ ਦੀ ਚੌਥੀ ਨਾਈਟ ਦਾ ਉਦਘਾਟਨ ਕਾਂਗਰਸ ਰਈਆ ਦੇ ਸੀਨੀਅਰ ਲੀਡਰ ਅਤੇ ਪ੍ਰਧਾਨ ਸੰਜੀਵ ਕੁਮਾਰ ਸੰਜੂ ਭੰਡਾਰੀ ਵੱਲੋਂ ਕੀਤਾ ਗਿਆ। ਉਦਘਾਟਨ ਤੋਂ ਬਾਅਦ ਸੰਜੀਵ ਭੰਡਾਰੀ ਨੇ ਰਾਮਲੀਲਾ ਕਮੇਟੀ ਦੇ ਸਾਰੇ ਮੈਂਬਰਾ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸਾਡੇ ਪਾਤਰ ਦੋ ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ ਰਾਮਲੀਲਾ ਕਰਦੇ ਹਨ ਅਸੀਂ ਇਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਅੱਜ ਰਾਮਲੀਲਾ ਕਮੇਟੀ ਮੈਬਰਾਂ ਨੂੰ ਸਨਮਾਨਤ ਕਰਕੇ ਦਿੱਲ ਨੂੰ ਖੁਸ਼ੀ ਹੋ ਰਹੀ ਹੈ। ਇਸ ਦੌਰਾਨ ਬੋਲਦਿਆਂ ਉਹਨਾਂ ਸ਼੍ਰੀ ਰਾਮ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਪ੍ਰਧਾਨ ਵਿਜੈ ਰਮਪਾਲ ਅਤੇ ਡਾਇਰੈਕਟਰ ਸੁਬਾਸ਼ ਚੰਦਰ ਵੱਲੋਂ ਸੰਜੀਵ ਭੰਡਾਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਤੋਂ ਬਾਅਦ ਰਾਮ ਬਣਵਾਸ ਦਾ ਸੀਨ ਸੰਗਤ ਨੂੰ ਵਿਖਾਇਆ ਗਿਆ ਜਿਸ ਨੇ ਆਈ ਹੋਈ ਸੰਗਤ ਨੂੰ ਮੰਤਰ ਮੁਗਤ ਕਰ ਦਿੱਤਾ। ਇਸ ਦੌਰਾਨ ਰਾਜੇਸ਼ ਟਾਂਗਰੀ,ਮਨਜੀਤ ਸਿੰਘ ਗੋਰਾ ਪ੍ਰਧਾਨ,ਸੰਜੀਵ ਕੁਮਾਰ ਨਾਟੀ,ਰਾਹੁਲ ਭੰਡਾਰੀ ਯੂਥ ਲੀਡਰ,ਸਾਗਰ ਕਾਲੜਾ,ਸੰਦੀਪ ਬੋਬੀ, ਜਗਤਾਰ ਸਿੰਘ ਬਿੱਲਾ ਠੇਕੇਦਾਰ,ਗੌਤਮ ਛੀਨਾ,ਨਾਨਕ ਸਿੰਘ,ਅਸ਼ਵਨੀ ਸ਼ਰਮਾਂ,ਗੋਲਡੀ,ਉਦਿੱਤ ਅਰੋੜਾ,ਮਯੰਕ ਅਰੋੜਾ,ਮਨੋਜ ਕੁਮਾਰ,ਮੁਨੀਸ਼ ਸ਼ਰਮਾ ਆਦਿ ਹਾਜਿਰ ਸਨ
Boota Singh Basi
President & Chief Editor