ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਪ੍ਰਬੰਧਕੀ ਕਮੇਟੀ ਵੱਲੋਂ ਮੈਰਿਟ’ਚ ਆਏ ਵਿਦਿਆਰਥੀਆਂ ਦਾ ਸਨਮਾਨ

0
63
ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਪ੍ਰਬੰਧਕੀ ਕਮੇਟੀ ਵੱਲੋਂ ਮੈਰਿਟ’ਚ ਆਏ ਵਿਦਿਆਰਥੀਆਂ ਦਾ ਸਨਮਾਨ 16 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ, ਪ੍ਰਸ਼ੰਸ਼ਾ ਪੱਤਰ ਅਤੇ ਨਕਦ ਰਾਸੀ ਨਾਲ ਕੀਤਾ ਸਨਮਾਨਿਤ ਅੱੱਜ ਦਾ ਸਮਾਗਮ ਮਦਰ ਡੇਅ ਅਤੇ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕੀਤਾ ਸਮਰਪਿਤ

ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਪ੍ਰਬੰਧਕੀ ਕਮੇਟੀ ਵੱਲੋਂ ਮੈਰਿਟ’ਚ ਆਏ ਵਿਦਿਆਰਥੀਆਂ ਦਾ ਸਨਮਾਨ
16 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ, ਪ੍ਰਸ਼ੰਸ਼ਾ ਪੱਤਰ ਅਤੇ ਨਕਦ ਰਾਸੀ ਨਾਲ ਕੀਤਾ ਸਨਮਾਨਿਤ
ਅੱੱਜ ਦਾ ਸਮਾਗਮ ਮਦਰ ਡੇਅ ਅਤੇ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕੀਤਾ ਸਮਰਪਿਤ
ਦਲਜੀਤ ਕੌਰ
ਸੰਗਰੂਰ, 12 ਮਈ, 2024: ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਪ੍ਰਬੰਧਕੀ ਕਮੇਟੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਲਈ ਗਈ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਸਰਕਾਰੀ ਸਕੂਲਾਂ ਦੇ ਮੈਰਿਟ ਵਿੱਚ ਆਏ 16 ਵਿਦਿਆਰਥੀਆਂ ਦੇ ਸਨਮਾਨ ਵਿੱਚ ਸਨਮਾਨ ਸਮਾਰੋਹ ਆਯੋਜਿਤ ਕਰਵਾਇਆ ਗਿਆ। ਅੱਜ ਦਾ ਇਹ ਸਮਾਗਮ ਮਦਰ ਡੇਅ ਅਤੇ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਕੀਤਾ ਗਿਆ। ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਮੈਰਿਟ ਵਿੱਚ 16 ਵਿਦਿਆਰਥੀਆਂ ਨੂੰ ਹੀ ਅੱਜ ਦੇ ਸਮਾਗਮ ਦਾ ਮੁੱਖ ਮਹਿਮਾਨ ਬਣਾਇਆ ਗਿਆ। ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪ੍ਰਿੰਸੀਪਲ ਸ੍ਰੀਮਤੀ ਨੀਲਮਜੀਤ ਕੌਰ, ਮੁੱਖ ਪ੍ਰਬੰਧਕ ਦੇਵੀ ਦਿਆਲ ਅਤੇ ਫਕੀਰ ਸਿੰਘ ਟਿੱਬਾ ਨੇ ਮੈਰਿਟ ਵਿੱਚ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਭਵਿੱਖ ਵਿੱਚ ਵੀ ਤੁਸੀਂ ਇਸੇ ਤਰਾਂ ਸਖ਼ਤ ਮਿਹਨਤ ਜਾਰੀ ਰੱਖੋਗੇ ਅਤੇ ਜਿੰਦਗੀ ਦੇ ਹਰ ਮੁਸ਼ਕਿਲ ਪੜਾਅ ਨੂੰ ਮਿਹਨਤ, ਲਗਨ ਅਤੇ ਦ੍ਰਿੜਤਾ ਨਾਲ ਪਾਰ ਕਰੋਗੇ। ਉਹਨਾਂ ਅੱਗੇ ਬੋਲਦਿਆਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਸਾਰਾ ਧਿਆਨ ਠੀਕ ਦਿਸ਼ਾ ਵੱਲ ਸੇਧਿਤ ਕਰਨ ਲਈ ਕਿਹਾ। ਸਚਿਨ ਸਿੰਗਲਾ ਵੱਲੋਂ ਕੀਤੀ ਸਟੇਜ ਦੀ ਕਾਰਵਾਈ ਦੌਰਾਨ ਵਿਦਿਆਰਥਣ ਬੇਅੰਤ ਕੌਰ, ਰੀਆ ਸ਼ਰਮਾ ਅਤੇ ਵਿਦਿਆਰਥੀ ਸੁਖਵੀਰ ਸਿੰਘ ਨੇ ਮੈਰਿਟ ਵਿੱਚ ਆਉਣ ਲਈ ਕੀਤੀ ਮਿਹਨਤ ਦੇ ਤਜਰਬਾ ਹਾਜਰੀਨ ਨਾਲ ਸਾਂਝਾ ਕੀਤਾ।
ਅੱਠਵੀ ਜਮਾਤ ਵਿੱਚੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਅਰਮਾਨਦੀਪ ਸਿੰਘ ਸਅਸ ਰੱਤੋਕੇ, ਖੁਸਪ੍ਰੀਤ ਕੌਰ ਸਸਸਸ ਲਹਿਲ ਕਲਾਂ, ਹਰਮਨਪ੍ਰੀਤ ਕੌਰ ਸਸਸਸ ਮੂਣਕ (ਕੰਨਿਆਂ), ਸਚਿਨ ਸਮਸਸਸ ਮਾਂਡਵੀ, ਪ੍ਰਿੰਯਕਾ ਸਸਸਸ ਸੁਨਾਮ (ਕੰਨਿਆਂ), ਜਸਪ੍ਰੀਤ ਕੌਰ ਸਸਸਸ ਭੁੱਲਰਹੇੜੀ, ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਆਈ ਵਿਦਿਆਰਥਣ ਮਾਇਲੀ ਸਸਸਸ ਚੀਮਾਂ, ਬੇਅੰਤ ਕੌਰ ਸਸਸਸ ਸੁਨਾਮ (ਕੰਨਿਆਂ), ਰੀਆ ਸ਼ਰਮਾ ਸਸਸਸ ਲਹਿਲ ਕਲਾਂ, ਪ੍ਰਭਜੋਤ ਕੌਰ ਸਸਸਸ ਲਹਿਲ ਕਲਾਂ, ਗਗਨਜੀਤ ਕੌਰ ਸਸਸਸ ਲਹਿਰਾਗਾਗਾ (ਕੰਨਿਆਂ) ਅਤੇ ਬਾਰਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਆਈ ਵਿਦਿਆਰਥਣ ਚਾਹਤ ਵਰਮਾ ਸਸਸਸ ਸੁਨਾਮ (ਕੰਨਿਆਂ), ਮਨਪ੍ਰੀਤ ਕੌਰ ਸਸਸਸ ਡੂਡੀਆਂ, ਜਸਨਦੀਪ ਕੌਰ ਸਸਸਸ ਲਹਿਲ ਕਲਾਂ, ਸੁਖਵੀਰ ਸਿੰਘ ਸਸਸਸ ਮਹਿਲਾਂ, ਕੇਸਵ ਸਿੰਘ ਸਸਸਸ ਭਵਾਨੀਗੜ (ਲੜਕੇ) ਨੂੰ ਪ੍ਰਸ਼ੰਸ਼ਾ ਪੱਤਰ, ਸਨਮਾਨ ਚਿੰਨ੍ਹ ਅਤੇ 1100/-ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਸਮਾਰੋੋਹ ਵਿੱਚ ਹਰੀਸ ਕੁਮਾਰ, ਪ੍ਰਿੰਸ ਸਿੰਗਲਾ, ਕਮਲਜੀਤ ਸਿੰਘ, ਬੱਗਾ ਸਿੰਘ, ਸੁਰੇਸ਼ ਕਾਂਸਲ, ਰਾਜੇਸ ਕੁਮਾਰ, ਪ੍ਰਿੰਸੀਪਲ ਨਵਰਾਜ ਕੌਰ, ਸਕੂਲ ਇੰਚਾਰਜ ਪਰਦੀਪ ਕੁਮਾਰ, ਲਖਵੀਰ ਸਿੰਘ, ਰਮਲਜੀਤ ਸਿੰਘ, ਵੱਡੀ ਗਿਣਤੀ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਮੂਲੀਅਤ ਕੀਤੀ।
ਫੋਟੋ: ਸਰਕਾਰੀ ਸਕੂਲਾਂ ਦੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ।

LEAVE A REPLY

Please enter your comment!
Please enter your name here