ਜੰਮੂ ਕਸ਼ਮੀਰ ,ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਥਾਣਾ ਭੁਲੱਥ ਦੇ ਪਿੰਡ ਮਾਨਾਂ ਤਲਵੰਡੀ ਦਾ ਜਵਾਨ ਸ਼ਹੀਦ
ਭੁਲੱਥ, (ਅਜੈ ਗੋਗਨਾ )-ਬੀਤੇ ਦਿਨ ਜੰਮੂ ਕਸ਼ਮੀਰ ਵਿੱਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਉਮਰ (39) ਸਾਲ ਪੁੱਤਰ ਹਰਭਜਨ ਸਿੰਘ ਪਿੰਡ ਮਾਨਾਂ ਤਲਵੰਡੀ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ,ਸੈਨਾ ਮੈਡਲ ਪੁੰਛ ਸੈਕਟਰ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਜਵਾਨ ਦੇ ਦੋ ਭਰਾ ਹਨ, ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਵੀ ਫੌਜ ਵਿਚੋਂ ਬਤੌਰ ਕੈਪਟਨ ਰਿਟਾਇਰ ਹੋਏ ਸਨ। ਵੱਡੇ ਭਰਾ ਰਜਿੰਦਰ ਸਿੰਘ ਵੀ ਸਾਬਕਾ ਫੌਜੀ ਹਨ। ਨਾਇਕ ਸੂਬੇਦਾਰ ਜਸਵਿੰਦਰ ਸਿੰਘ ਸ਼ਾਦੀ ਸ਼ੁਦਾ ਹੈ। ਉਸ ਦੀ ਪਤਨੀ ਸੁਖਪ੍ਰੀਤ ਕੌਰ ਹੈ। ਉਸ ਦੀ ਮਾਤਾ ਮਨਜੀਤ ਕੌਰ ਵੀ ਸ਼ਹੀਦ ਜਸਵਿੰਦਰ ਸਿੰਘ ਦੇ ਨਾਲ ਹੀ ਰਹਿੰਦੇ ਹਨ । ਇਸ ਪਰਿਵਾਰ ਦਾ ਪਿੰਡ ਵਿੱਚ ਬਹੁਤ ਹੀ ਚੰਗਾ ਮੇਲ ਮਿਲਾਪ ਹੈ। ਉਸ ਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਪਿੰਡ ਤੋਂ ਇਲਾਵਾ ਭੁਲੱਥ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ।
Boota Singh Basi
President & Chief Editor