ਰਾਵੀ ਚੀਮਾਂ ਪੰਜਾਬੀ ਗਾਇਕੀ ਚ ਉੱਭਰਦਾ ਸਿਤਾਰਾ- ਅਨਿਲ ਸ਼ਰਮਾ, ਰਿੰਕੂ ਸੈਣੀ*
ਮਿਲਾਨ (ਦਲਜੀਤ ਮੱਕੜ) ਇਟਲੀ ਦੀ ਪੰਜਾਬੀ ਸੰਗੀਤ ਇੰਡੀਸਟਰੀ ਦਾ ਉਭਰਦਾ ਹੋਇਆ ਸਿਤਾਰਾ ਰਵੀ ਚੀਮਾ ਜਿਸਨੇ ਆਪਣੀ ਆਵਾਜ ਨਾਲ ਚੰਗੇ ਗੀਤ ਪੇਸ਼ ਕੀਤੇ ਹਨ।ਹੁਣ ਇਹ ਨੌਜਵਾਨ ਗਾਇਕ ਆਪਣਾ ਨਵਾਂ ਗੀਤ ‘ਗੱਲ ਜੱਟਾਂ ਦੀ’ ਲੈਕੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ। ਜਿਸਦਾ ਪੋਸਟਰ ਰੀਲੀਜ ਬੀਤੇ ਦਿਨੀ ਇਟਲੀ ਦੇ ਕਿੰਗ ਮੈਰਿਜ ਪੈਲੇਸ ਕਸਤੇਨੇਦਲੋ ਵਿਖੇ ਕੀਤਾ ਗਿਆ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰਾਵੀ ਚੀਮਾ ਨੇ ਕਿਹਾ ਕਿ ਉਹਨਾਂ ਦਾ ਨਵਾਂ ਗੀਤ 4 ਮਾਰਚ ਸ਼ਾਮ 6 ਵਜੇ ਪਰਮੋਟ ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ਤੇ ਰੀਲੀਜ ਕੀਤਾ ਜਾਵੇਗਾ। ਇਸ ਗੀਤ ਦੀ ਵੀਡੀੳ ਇਟਲੀ ਦੇ ਵੀਡੀੳ ਡਾਇਰੈਕਟਰ ਜੱਸੀ ਧੀਮਾਨ ਜੋ ਕਿ ਪਰਮੋਟ ਪ੍ਰੋਡਕਸ਼ਨ ਕੰਪਨੀ ਦੇ ਮਾਲਕ ਵੀ ਹਨ, ਦੁਆਰਾ ਬਣਾਈ ਗਈ ਹੈ। ਇਸ ਗੀਤ ਦਾ ਮਿਊਜਿਕ ਬੀਟ ਇਜੈਕਟਰ ਦੁਆਰਾ ਕੀਤਾ ਗਿਆ ਹੈ।ਜਿਸਨੂੰ ਜੀਤ ਬਰਸਾਲਪੂਰੀ ਦੁਆਰਾ ਬਹੁਤ ਹੀ ਸੋਹਣੇ ਅੱਖਰਾਂ ਨਾਲ ਲਿਖਿਆ ਹੈ। ਇਸ ਗੀਤ ਦੀ ਵੀਡੀੳ ਨੂੰ ਪੁਨੀਤ ਘਟੋੜਾ ਦੁਆਰਾ ਚਾਰ ਚੰਨ ਲਾਏ ਗਏ ਹਨ। ਗੀਤ ਦਾ ਸਪਾਂਸਰ ਸਮਾਜ ਸੇਵੀ ਅਨਿਲ ਸ਼ਰਮਾਂ ਅਤੇ ਰਿੰਕੂ ਸੇਣੀ ਵੱਲੋਂ ਕੀਤਾ ਗਿਆ ਹੈ। ਪੋਸਟਰ ਰੀਲੀਜ ਕਰਨ ਮੌਕੇ ਜਾਪੀ ਬੂਰੇ ਜੱਟਾਂ,ਛਿੰਦਾ ਚੀਮਾ, ਮਿੰਟੂ ਮਹਿਤਾਪੂਰੀਆਂ, ਲਵ ਸੈਣੀ,ਜੈਜ ਪੰਧੇਰ, ਇਬਰਾਹਿਮ ਬੱਟ, ਜਿੰਮੀ ਸਿੰਘ, ਵਿੱਕੀ ਚੀਮਾ, ਚਰਨਜੀਤ ਭਿੰਡਰ ਆਦਿ ਮੌਜੂਦ ਸਨ। ਇਸ ਮੌਕੇ ਅਨਿਲ ਸ਼ਰਮਾ ਅਤੇ ਰਿੰਕੂ ਸੈਣੀ ਨੇ ਕਿਹਾ ਕਿ ਇਟਲੀ ਦਾ ਵਧੀਆਂ ਗਾਇਕ ਰਾਵੀ ਚੀਮਾ ਪੰਜਾਬੀ ਗਾਇਕੀ ਦਾ ਉੱਭਰਦਾ ਸਿਤਾਰਾ ਹੈ। ਜਲਦ ਹੀ ‘ਗੱਲ ਜੱਟਾਂ ਦੀ’ ਗੀਤ ਆਮ ਲੋਕਾਂ ਦੇ ਪਸੰਦੀਦਾ ਗੀਤਾਂ ਚੋਂ ਇੱਕ ਹੋਵੇਗਾ।
Boota Singh Basi
President & Chief Editor