ਰਾਵੀ ਦਾ ਰਾਠ ਕਿਤਾਬ ਦੇ ਲੇਖਕ ਧਰਮ ਸਿੰਘ ਗੁਰਾਇਆ ਨਾਲ ਕਿਤਾਬ ਭੇਟ ਸਮੇਂ ਕੁਝ ਸਾਂਝੇ ਪਲਾਂ ਦੀ ਸਾਂਝ ।

0
131

ਧਰਮ ਸਿੰਘ ਗੁਰਾਇਆ ਗੁਰਦਾਸਪੁਰ ਜਿਲੇ ਦੇ ਬਾਰਡਰ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਅਗਵਾਨ ਦੇ ਜੰਮਪਲ ਹਨ। ਜਿੰਨਾ ਨੇ ਅਪਨਾ ਸਫ਼ਰ ਮੁਢਲੀ ਤੇ ਬਾਅਦ ਦੀ ਪੜਾਈ ਤੋ ਬਾਦ ਅਧਿਆਪਕਵਜੋਂ ਸ਼ੁਰੂ ਕੀਤਾ। ਪਰ ਮਨ ਹਮੇਸ਼ਾ ਹੀ ਕੁਝ ਕਰ ਗੁਜ਼ਰਨ ਲਈ ਉਤਾਵਲਾ ਰਹਿੰਦਾ ਰਿਹਾ। ਜਿਸ ਕਰਕੇ ਜਰਮਨ ਵੱਲੋਂ ਨੂੰ ਮੂੰਹ ਕੀਤਾ। ਪਰ ਫਿਰ ਵੀ ਸਬਰ ਨਾ ਆਇਆ ਤੇ ਡੁੱਬਦੀ ,ਕਨੇਡਾ ਧੱਕੇ ਖਾ ਕੇ ਅਮਰੀਕਾ ਪਹੁੰਚੇ। ਜਿੱਥੇ ਮਿਹਨਤ ਕਰਕੇ ਅਪਨਾ ਕਾਰੋਬਾਰ ਬਣਾਇਆ ਤੇ ਅਪਨੀ ਲਿਖਣ ਦੀ ਮੰਜਿਲ ਵੱਲ ਤੁਰ ਪਿਆ । ਜਿਸ ਦੇ ਸਿੱਟੇ ਵਜੋਂ ਮੇਰੀ ਪਹਿਲੀ ਕਿਤਾਬ ਦੁੱਲਾ ਭੱਟੀ ਲਿਖੀ। ਜੋ ਕਾਫੀ ਮਕਬੂਲ ਹੋਈ ਤਾਂ ਜੱਗਾ ਡਾਕੂ, ਚੀ ਗਵੇਰਾ ਸੁਪਰੰਤ ਰਾਵੀ ਦਾ ਰਾਠ ਨੂੰ ਰਲੀਜ ਕੀਤਾ ਜੋ ਅੱਜ ਕੱਲ ਪਾਠਕਾ ਦੇ ਹੱਥੀਂ ਆਮ ਵੇਖੀ ਜਾ ਰਹੀ ਹੈ।

ਮੁਢਲੀ ਮੁਲਾਕਾਤ ਦੁਰਾਣ ਧਰਮ ਸਿੰਘ ਗੁਰਾਇਆ ਨੇ ਦੱਸਿਆ ਕਿ ਉਹ ਇੱਕ ਨਾਵਲ ਲਿਖ ਰਹੇ ਹਨ। ਜਿਸ ਵਿੱਚ ਉਹਨਾਂ ਦੀ ਜੀਵਨੀ ਦੇਪੰਧ ਤੋ ਇਲਾਵਾ ਵਾਪਰੀਆ ਪ੍ਰੀਵਾਰਕ ਘਟਨਾਵਾਂ ਤੋਂ ਇਲਾਵਾ ਅਪਨੇ ਸਹਿਚਾਰਾਂ ਤੇ ਤਜਰਬਿਆਂ ਦੀ ਸਾਂਝ ਪਾਉਣਗੇ।ਇਸ ਗੱਲ ਦਾ ਪ੍ਰਗਟਾਵਾ ਉਹਨਾਂ ਪ੍ਰੀਵਾਰਕ ਸਮਾਗਮ ਦੁਰਾਣ ਮੇਰੇ ਸਵਾਲਾਂ ਦੇ ਜਵਾਬ ਦੁਰਾਨ ਦਿੱਤਾ । ਜੋ ਭਾਵੇਂ ਕਿ ਗੁਪਤ ਸੀ। ਜਿਸ ਦਾ ਜ਼ਿਕਰ ਉਹ ਅਜੇ ਕਰਨਾ ਤਾਂ ਨਹੀ ਚਹੁੰਦੇ ਸੀ ,ਪਰ ਸਵਾਲ ਦੀ ਰੰਗਤ ਤੇ ਬਣਤਰ ਇਸ ਤਰਾਂ ਦੀ ਸੀ ਕਿ ਉਹਨਾਂ ਉਸ ਦਾ ਉਲੱਥਾ ਕਰ ਹੀ ਦਿੱਤਾ। ਜੋ ਪਾਠਕਾਂ ਲਈ ਇੱਕ ਸਰੋਤ ਵਜੋਂ ਸਾਹਮਣੇ ਆਵੇਗਾ। ਇਸ ਦੁਰਾਨ ਹੀ ਉਹਨਾਂ ਅਪਨੀ ਨਵੀ ਕਿਤਾਬ ਦਾ ਜ਼ਿਕਰ ਕੀਤਾ ਜਿਸ ਦਾ ਸ਼ੀਰਸ਼ਕ ਹੈ “ ਰਾਵੀ ਦਾ ਰਾਠ” ਇਹ ਉਹ ਉਸ ਸਮੇਂ ਦੀ ਸ਼ਖਸੀਅਤ ਹੈ। ਜਿਸ ਨੇ ਲਹਿੰਦੇ ਪੰਜਾਬ ਵਿੱਚ ਅਪਨੀ ਸ਼ਖਸੀਅਤ ਰਾਹੀਂ ਅਜਿਹਾ ਕੁਝ ਕੀਤਾ। ਜਿਸ ਦੇ ਬਾਰੇ ਜਾਨਣਾ ਹਰ ਕੋਈ ਲੋਚਦਾ ਹੈ।

ਇਹ ਕਿਤਾਬ ਪੇਸ਼ ਕਰਨ ਸਮੇਂ ਸਾਡੇ ਨਾਲ ਅਮਰੀਕਾ ਦੀਆਂ ਨਾਮਵਰ ਹਸਤੀਆਂ ਮੋਜੂਦ ਰਹੀਆਂ । ਜਿੰਨਾ ਦੀ ਹਾਜ਼ਰੀ ਵਿੱਚ ਕਿਤਾਬ ਭੇਟ ਕੀਤੀ ਅਤੇ ਕੁਝ ਪਲਾਂ ਦੀ ਸਾਂਝ ਦੁਰਾਨ ਅਪਨੇ ਨਿਵੇਕਲੇ ਪਲਾਂ ਦੀ ਗਾਥਾ ਨੂੰ ਚੰਦ ਸ਼ਬਦਾ ਨਾਲ ਪ੍ਰਚਾਰਿਆ। ਉਹਨਾਂ ਪਲਾਂ ਦੀ ਤਸਵੀਰ ਦੀ ਸਾਂਝ ਪਾ ਰਿਹਾ ਹਾਂ। ਜਜਸ ਦੁਰਾਨ ਧਰਮ ਸਿੰਘ ਗੁਰਾਇਆ ਨੇ ਰਾਵੀ ਦਾ ਰਾਠ ਕਿਤਾਬ ਭੇਟ ਕੀਤੀ ਹੈ।

LEAVE A REPLY

Please enter your comment!
Please enter your name here