ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਨਿਰੋਗ ਰੱਖਣ ਲਈ ਸਰਕਾਰ ਵਚਨਬੱਧ

0
157

ਸਰਕਾਰੀ ਸਕੂਲ ਦੀਆਂ 47 ਵਿਦਿਆਰਥਣਾਂ ਨੂੰ ਮੁਫ਼ਤ ਵੰਡੀਆ ਜਾਣਗੀਆ ਐਨਕਾਂ
ਤਰਨਤਾਰਨ, 10 ਫਰਵਰੀ
ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ (ਆਰ.ਬੀ.ਐਸ.ਕੇ.) ਤਹਿਤ 18 ਸਾਲ ਤੱਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿਰੋਗ ਰੱਖਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ 31 ਤਰ੍ਹਾਂ ਦੀ ਬੀਮਾਰੀਆਂ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ ਗਿਆ ਹੈ। ਇਹ ਜਾਣਕਾਰੀ ਸਿਵਲ ਹਸਪਤਾਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ 47 ਵਿਦਿਆਰਥਣਾਂ ਨੂੰ ਆਰ.ਬੀ.ਐਸ.ਕੇ. ਯੋਜਨਾ ਦੇ ਤਹਿਤ ਮੁਫ਼ਤ ਐਨਕਾਂ ਵੰਡਣ ਮੌਕੇ ਡਾ. ਮਨਦੀਪ ਕੌਰ, ਸ਼ਿਵ ਇੰਦਰਜੀਤ ਕੌਰ ਨੇ ਦਿੱਤੀ।
ਆਰ.ਬੀ.ਐਸ.ਕੇ. ਵੱਲੋਂ ਆਯੋਜਿਤ ਪ੍ਰੋਗਰਾਮ ਮੌਕੇ ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਰੀੜ੍ਹ ਦੀ ਹੱਡੀ ਵਿੱਚ ਜਨਮ, ਅੱਖਾਂ ਵਿੱਚ ਟੇਢਾਪਨ, ਚੁਲੇ ਦਾ ਠੀਕ ਤਰ੍ਹਾਂ ਨਾਲ ਵਿਕਸਿਤ ਨਾ ਹੋਣਾ, ਜਨਮ ਵਿੱਚ ਸਫੈਦ ਮੋਤੀਆ, ਬੋਲਾਪਣ, ਜਨਮ ਤੋਂ ਦਿਲ ਦੇ ਰੋਗ ਜਾਂ ਅੱਖਾਂ ਦੇ ਪਰਦੇ ਵਿੱਚ ਕੋਈ ਨੁਕਸ ਹੋਵੇ ਤਾਂ 18 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਨੂੰ ਮੁਫ਼ਤ ਟੈਸਟ ਕਰਵਾਕੇ ਸਰਕਾਰੀ ਹਸਪਤਾਲਾਂ ਤੋਂ ਇਲਾਜ ਕਰਵਾਇਆ ਜਾਂਦਾ ਹੈ। ਖੂਨ ਦੀ ਕਮੀ, ਵਿਟਾਮਿਨਾਂ ਦੀ ਕਮੀ, ਕਪੋਸ਼ਨ ਦਾ ਸ਼ਿਕਾਰ, ਗਿੱਲੜ ਰੋਗ, ਚਮੜੀ ਨਾਲ ਸੰਬੰਧਿਤ ਬੀਮਾਰੀ, ਕੰਨਾਂ ਦਾ ਬਹਿਣਾ, ਸਾਹ ਨਲੀ ਵਿੱਚ ਤਕਲੀਫ, ਦਿਲ ਦੇ ਰੋਗਾਂ ਦਾ ਬੀਮਾਰੀ, ਦੌਰਾ ਪੈਣਾ, ਦੰਦਾਂ ਦੇ ਰੋਗ, ਨਜ਼ਰ ਦਾ ਕਮਜੋਰ ਹੋਣਾ, ਘੱਟ ਸੁਣਨਾ, ਮੰਦਬੁੱਧੀ, ਥੈਲਾਸੀਮੀਆ ਸਮੇਤ 31 ਪ੍ਰਕਾਰ ਦੇ ਰੋਗਾਂ ਨਾਲ ਸੰਬੰਧਿਤ ਉਨ੍ਹਾਂ ਵਿਦਿਆਰਥੀਆਂ ਨੂੰ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ ਜੋ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਾਈ ਕਰਦੇ ਹਨ। ਪ੍ਰੋਗਰਾਮ ਮੌਕੇ ਸਿਵਲ ਸਰਜਨ ਡਾ. ਦਿਲਬਾਗ ਸਿੰਘ, ਐਸ.ਐਮ.ਓ. ਡਾ. ਸਵਰਨਜੀਤ ਧਵਨ, ਡੀ.ਆਈ.ਓ. ਵਰਿੰਦਰਪਾਲ ਕੌਰ, ਅੱਖਾਂ ਦੇ ਮਾਹਿਰ ਡਾ. ਨਵਨੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਰਵਿੰਦਰ ਕੌਰ ਆਹਲੂਵਾਲੀਆ, ਸਕੂਲ ਕੋਆਰਡੀਨੇਟਰ ਸ਼ਮਾ ਪਾਹਵਾ ਨੇ ਵਿਦਿਆਰਥਣਾਂ ਨੂੰ ਮੁਫ਼ਤ ਐਨਕਾਂ ਵੰਡਦੇ ਉਨ੍ਹਾਂ ਨੂੰ ਗਰਮੀ ਦੇ ਮੌਸਮ ਵਿੱਚ ਅੱਖਾਂ ਦੀ ਸੰਭਾਲ ਸੰਬੰਧੀ ਜਾਗਰੂਕ ਕੀਤਾ।

LEAVE A REPLY

Please enter your comment!
Please enter your name here