ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਡਰਾਮੇਬਾਜ਼ੀ ਕਹਿਣ ਵਾਲਿਆਂ ਨੂੰ ਸਖਤ ਤਾੜਨਾ-ਸੰਤੋਖ ਸਿੰਘ ਭਲਾਈਪੁਰ,ਹਰਜਿੰਦਰ ਸਿੰਘ ਚੇਅਰਮੈਨ

0
151

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਡਰਾਮੇਬਾਜ਼ੀ ਕਹਿਣ ਵਾਲਿਆਂ ਨੂੰ ਸਖਤ ਤਾੜਨਾ-ਸੰਤੋਖ ਸਿੰਘ ਭਲਾਈਪੁਰ,ਹਰਜਿੰਦਰ ਸਿੰਘ ਚੇਅਰਮੈਨ

ਬਿਆਸ (ਬਲਰਾਜ ਸਿੰਘ ਰਾਜਾ)ਕਾਂਗਰਸ ਦੇ ਸ: ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ਫੇਰੀ ਦੌਰਾਨ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ,ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਸਰਦਾਰ ਸੰਤੋਖ ਸਿੰਘ ਭਲਾਈਪੁਰ ਅਤੇ ਸਰਦਾਰ ਹਰਜਿੰਦਰ ਸਿੰਘ ਚੇਅਰਮੈਨ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਸਾਡੇ ਗੁਰੂਆਂ ਵੱਲੋਂ ਸਾਰੇ ਹੀ ਧਰਮਾਂ ਦੇ ਲੋਕਾਂ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਹੈ ਕਿਸੇ ਵੀ ਧਰਮ ਦਾ ਇਨਸਾਨ ਸਾਡੇ ਗੁਰੂ ਘਰਾਂ ਵਿੱਚ ਆ ਕੇ ਗੁਰੂ ਦੀਆਂ ਸੰਗਤਾਂ ਅਤੇ ਲੰਗਰਾਂ ਦੀ ਸੇਵਾ ਕਰ ਸਕਦਾ ਹੈ ਸਰਦਾਰ ਸੰਤੋਖ ਸਿੰਘ ਭਲਾਈਪੁਰ ਅਤੇ ਹਰਜਿੰਦਰ ਸਿੰਘ ਚੇਅਰਮੈਨ ਨੇ ਕਿਹਾ ਹੈ ਕਿ ਸਿੱਖ ਕੌਮ ਹਰ ਆਏ ਦਾ ਪੂਰਾ ਸਤਿਕਰ ਕਰਦੀ ਹੈ, ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਗੁਰੂ ਘਰ ਆਪਣੀ ਸ਼ਰਧਾ ਭਾਵਨਾ ਨਾਲ ਆ ਕੇ ਸੇਵਾ ਕਰਦਾ ਹੈ ਤਾਂ ਸਾਨੂੰ ਉਸ ਉੱਪਰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ।ਪਰ ਕੁਝ ਰਾਜਨੀਤਿਕ ਲੋਕਾਂ ਨੂੰ ਇਹ ਸਭ ਹਜਮ ਨਹੀਂ ਹੁੰਦਾ ਹੈ ਉਹ ਆਪਣੀ ਰਾਜਨੀਤੀ ਚਮਕਾਉਣ ਲਈ ਕੋਈ ਵੀ ਉਲਟਾ ਸੱਦਾ ਬਿਆਨ ਦਿੰਦੇ ਰਹਿੰਦੇ ਹਨ ਰਾਹੁਲ ਗਾਂਧੀ ਦੇ ਸੇਵਾ ਕਰਨ ਦੇ ਮੁੱਦੇ ਤੇ ਸਵਾਲ ਚੁੱਕਣ ਸਵਾਲ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰ ਲੈਣਾ ਚਾਹੀਦਾ ਹੈ
ਇਸ ਮੌਕੇ ਸਾਬਕਾ ਵਿਧਾਇਕ ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਜਸਪਾਲ, ਜਥੇਦਾਰ ਬਲਦੇਵ ਸਿੰਘ ਜਸਪਾਲ,ਬਾਬਾ ਨਰਿੰਦਰ ਸਿੰਘ ਕਾਲੇਕੇ,ਪ੍ਰਧਾਨ ਜੈਵਿੰਦਰ ਸਿੰਘ,ਰਣਜੀਤ ਸਿੰਘ ਰਾਣਾ ਧੂਲਕਾ,ਬਿੰਦ ਫੌਜੀ ਖਲਚੀਆਂ,ਪੀਏ ਜਗਦੀਪ ਸਿੰਘ ਮਾਨ,ਡਾਕਟਰ ਰਾਜ ਕੁਮਾਰ ਖਲਚੀਆਂ,ਸਰਪੰਚ ਲੱਖਾ ਭਿੰਡਰਾ, ਗੁਰਪ੍ਰੀਤ ਸਿੰਘ ਕਾਲੇਕੇ,ਗੁਲਾਮ ਮੁਹੰਮਦ,ਜੁਗਰਾਜ ਸਿੰਘ ਰਾਜਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here