ਰਿਚਮੰਡ ਹਿੱਲ ਨਿਊਯਾਰਕ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ 6 ਅਣਪਛਾਤੇ ਲੋਕਾਂ ਨੇ ਥੋੜੇ ਮਾਰ — ਮਾਰ ਕੇ ਢਾਹ ਦਿੱਤਾ

0
229
ਨਿਊਯਾਰਕ, 20 ਅਗਸਤ (ਰਾਜ ਗੋਗਨਾ ) —ਬੀਤੇਂ ਦਿਨੀ ਭਾਰਤੀਆਂ ਦੀ ਸੰਘਣੀ ਵੱਸੋਂ ਵਾਲੇ ਇਲਾਕੇ ਨਿਊਯਾਰਕ ਦੇ ਰਿਚਮੰਡ ਹਿੱਲ ਵਿਖੇਂ ਤੁਲਸੀ ਹਿੰਦੂ ਮੰਦਿਰ ਦੇ ਬਾਹਰ  ਸਥਿੱਤ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਕੁਝ ਅਣਪਛਾਤੇ ਲੋਕਾਂ ਨੇ ਢਾਹ ਦਿੱਤਾ ਗਿਆ ਅਤੇ ਉਸ ਨੂੰ ਤੋੜ ਵੀ ਦਿੱਤਾ ਹੈ। ਇਸ ਮਹੀਨੇ ਵਿੱਚ ਗਾਂਧੀ ਦੀ ਸਮਾਰਕ ‘ਤੇ ਇਹ ਦੂਜਾ ਹਮਲਾ ਹੋਇਆ ਹੈ ਅਤੇ ਸਥਾਨਕ ਵਲੰਟੀਅਰ ਵਾਚ ਗਰੁੱਪ ਇਸ ਦੀ ਸੁਰੱਖਿਆ ਲਈ ਹੁਣ ਹਰਕਤ ਵਿੱਚ ਆਇਆ  ਹੈ। ਇਹ ਘਟਨਾ ਲੰਘੇ ਮੰਗਲਵਾਰ ਤੜਕੇ ਦੀ ਹੈ। ਅਤੇ ਇਹ ਘਟਨਾ ਅਮਰੀਕਾ ਵਿੱਚ ਗਾਂਧੀ ਦੇ ਬੁੱਤਾਂ ‘ਤੇ ਹਮਲਿਆਂ ਦੀ ਲੜੀ ਵਿੱਚ ਤਾਜ਼ਾ ਹੈ। ਪੁਲਿਸ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਦੇ ਅਨੁਸਾਰ 6 ਦੇ ਕਰੀਬ ਬੰਦਿਆਂ ਨੇ ਸ੍ਰੀ ਤੁਲਸੀ ਮੰਦਿਰ ਵਿਖੇ ਇਸ ਮੂਰਤੀ ਨੂੰ ਹਥੌੜੇ ਨਾਲ ਭੰਨ ਦਿੱਤਾ ਅਤੇ ਇਸ ਦੇ ਆਲੇ-ਦੁਆਲੇ ਅਤੇ ਸੜਕ ‘ਤੇ ਨਫ਼ਰਤ ਭਰੇ ਸ਼ਬਦ ਵੀ ਪੇਂਟ ਕੀਤੇ। ਪੁਲਿਸ ਨੇ ਜਿੰਨਾ ਦੀ ਨਿਗਰਾਨੀ ਕੈਮਰਿਆਂ ਦੀ ਫੁਟੇਜ ਤੋ ਉਮਰ 25 ਤੋ 30 ਸਾਲ ਦੇ ਵਿਚਕਾਰ ਦੇ ਪੁਰਸ਼ਾਂ ਦੀ ਇੱਕ ਨਿਗਰਾਨੀ ਵੀਡੀਓ ਵੀ ਜਾਰੀ ਕੀਤੀ ਹੈ। ਜਿਨ੍ਹਾਂ ਉੱਤੇ ਇਸ ਹਮਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਅਤੇ ਗੂੜ੍ਹੇ ਰੰਗ ਦੀ ਕਾਰ, ਜੋ ਕਿ ਟੋਇਟਾ ਕੈਮਰੀ ਹੋ ਸਕਦੀ ਹੈ, ਜੋ ਕਿ ਪੁਲਿਸ ਦੇ ਅਨੁਸਾਰ, ਕਿਰਾਏ ਦੇ ਵਾਹਨ ਵਜੋਂ ਵਰਤੀ ਜਾਂਦੀ ਹੈ।ਇਸ ਦੇ ਸੰਬੰਧ ਚ’ ਅਸੈਂਬਲੀ ਮੈਂਬਰ ਜੈਨੀਫ਼ਰ ਰਾਜਕੁਮਾਰ, ਜੋ ਨਿਊਯਾਰਕ ਰਾਜ ਵਿਧਾਨ ਸਭਾ ਲਈ ਚੁਣੇ ਗਈ ਪਹਿਲੀ ਹਿੰਦੂ, ਨੇ ਗਾਂਧੀ ਦੀ ਮੂਰਤੀ ਦੀ ਭੰਨਤੋੜ ਦੀ ਪੁਰਜੋਰ ਸ਼ਬਦਾ ਚ’ ਨਿਖੇਧੀ ਕੀਤੀ ਹੈ। ਅਤੇ ਕਿਹਾ ਕਿ, ਇਹ ਸੱਚਮੁੱਚ ਸਾਡੇ ਸਾਰੇ ਵਿਸ਼ਵਾਸਾਂ ਦਾ ਇਹ ਘਿਣਾਉਣੀ ਹਰਕਤ ਦੇਖ ਕੇ  ਚਿਹਰਾ ਉੱਡ ਗਿਆ ਹੈ ਅਤੇ ਇਹ ਭਾਈਚਾਰੇ ਲਈ ਬਹੁਤ ਪ੍ਰੇਸ਼ਾਨ ਕਰਨ ਵਾਲਾ ਮਸਲਾ ਹੈ।ਅਤੇ ਇਸ ਮੰਦਰ ਦੇ ਸੰਸਥਾਪਕ ਪੰਡਿਤ ਮਹਾਰਾਜ ਨੇ ਕਿਹਾ , ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ “ਇਹ ਜਾਣਨਾ ਚਾਹੀਦਾ ਹੈ ਕਿ ਗਾਂਧੀ ਸ਼ਾਂਤੀ ਦੀ ਪ੍ਰਤੀਨਿਧਤਾ ਕਰਦੇ ਸਨ ਅਤੇ ਕੋਈ ਆ ਕੇ ਉਹਨਾਂ ਦੀ ਮੂਰਤੀ ਨੂੰ ਨਿਸ਼ਾਨਾ ਬਣਾ ਕੇ ਇਸ ਦੀ ਭੰਨਤੋੜ ਕਰੇਗਾ, ਇਹ ਬਹੁਤ ਹੀ ਦੁਖਦਾਈ ਘਟਨਾ ਹੈ।ਇਸ ਘਟਨਾ ਨੂੰ ਵੇਖਦੇ ਹੋਏ ” ਸਿਟੀਲਾਈਨ ਓਜ਼ੋਨ ਪਾਰਕ ਸਿਵਲੀਅਨ ਪੈਟਰੋਲ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਇਸ ਦੇ ਮੈਂਬਰਾਂ ਨੇ ਮੰਦਰ ਦੇ ਆਲੇ-ਦੁਆਲੇ ਆਪਣੀ ਮੌਜੂਦਗੀ ਵਧਾ ਦਿੱਤੀ ਗਈ ਹੈ। ਅਤੇ ਇੱਥੇ ਸਥਿੱਤ ਤੁਲਸੀ ਮੰਦਰ ਵਿਖੇ ਵੀ ਆਪਣੀ ਮੌਜੂਦਗੀ ਵਧਾ ਦਿੱਤੀ ਹੈ। ਪਹਿਲੇ ਹਮਲੇ ਤੋਂ ਬਾਅਦ,ਐਸੰਬਲੀ ਮੈਂਬਰ ਜੈਨੀਫਰ  ਰਾਜਕੁਮਾਰ ਨੇ ਕਈ ਚੁਣੇ ਹੋਏ ਅਧਿਕਾਰੀਆਂ ਨੂੰ ਇਕੱਠਾ ਕੀਤਾ ਸੀ, ਜਿਸ ਵਿੱਚ ਪ੍ਰਤੀਨਿਧ ਸਦਨ ਦੀ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਗ੍ਰੈਗਰੀ ਮੀਕਸ,ਨੇ  ਹਮਲੇ ਦੀ ਨਿੰਦਾ ਕਰਨ ਦੇ ਨਾਲ ਪੁਲਿਸ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਕਿ “ਨਫ਼ਰਤ ਦੀਆਂ ਕਾਰਵਾਈਆਂ ਦਾ ਸਾਡੇ ਭਾਈਚਾਰੇ ਅਤੇ ਰਾਸ਼ਟਰ ਵਿੱਚ ਕੋਈ ਵੀ ਸਥਾਨ ਨਹੀਂ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।ਅਤੇ ਇੱਥੇ ਸਥਿੱਤ ਇਹ ਮੰਦਰ ਦੱਖਣੀ ਰਿਚਮੰਡ ਪਾਰਕ ਵਿੱਚ ਜੋ ਸਥਿਤ ਹੈ ਇਹ ਭਾਰਤੀ ਮੂਲ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਇੱਕ ਖੇਤਰ ਹੈ।ਇੱਕ ਸੁਮੇਲ ਨੇ ਅਮਰੀਕਾ ਭਰ ਵਿੱਚ ਗਾਂਧੀ ਦੀਆਂ ਮੂਰਤੀਆਂ ਨੂੰ ਨਿਸ਼ਾਨਾ ਬਣਾਇਆ ਹੈ।ਫਰਵਰੀ 2020 ਵਿੱਚ ਪੁਲਿਸ ਵਧੀਕੀਆਂ ਦੇ ਖਿਲਾਫ ਪ੍ਰਦਰਸ਼ਨਾਂ ਦੌਰਾਨ, ਵਾਸ਼ਿੰਗਟਨ ਵਿੱਚ ਇੱਕ ਬੁੱਤ ‘ਤੇ ਗਾਂਧੀ ‘ਤੇ ਘਿਨਾਉਣੇ ਨਿੱਜੀ ਹਮਲੇ ਕੀਤੇ ਗਏ ਸਨ ਅਤੇ ਭਾਰਤ ਵਿਰੋਧੀ ਨਾਅਰੇ ਲਗਾਏ ਗਏ ਸਨ। ਹਾਲਾਂਕਿ, ਇੰਨਾਂ  ਸ਼ੱਕੀਆਂ ਦੀ ਦਿੱਖ  ਦੀ ਪੁਲਿਸ ਦੁਆਰਾ ਜਾਰੀ ਕੀਤੀ ਗਈ ਵੀਡੀਓ ਵੀ ਸਫੈਦ ਜਾਪਦੀ ਹੈ।

LEAVE A REPLY

Please enter your comment!
Please enter your name here