ਰਿਸ਼ੀ ਵਿਹਾਰ ਰੈਜੀਡੈਂਸੀਅਲ ਸੋਸਾਇਟੀ ਨੇ ਭਾਜਪਾ ਨੂੰ ਦਿੱਤਾ ਸਮਰਥਨ

0
43
ਰਿਸ਼ੀ ਵਿਹਾਰ ਰੈਜੀਡੈਂਸੀਅਲ ਸੋਸਾਇਟੀ ਨੇ ਭਾਜਪਾ ਨੂੰ ਦਿੱਤਾ ਸਮਰਥਨ
ਤਰਨਜੀਤ ਸੰਧੂ ਦਾ ਕੇਵਲ ਇੱਕ ਮੁੱਖ ਉਦੇਸ਼ ‘ਵਿਕਸਿਤ ਅੰਮ੍ਰਿਤਸਰ’: ਸੁਖਮਿੰਦਰ ਪਿੰਟੂ
800 ਕਰੋੜ ਦੇ ਸਟਾਰਟ ਅਪ ਦੇ ਨਾਲ ਬਦਲੇਗੀ ਸ਼ਹਿਰ ਦੀ ਨੁਹਾਰ, ਯੂਥ ਨੂੰ ਮਿਲੇਗਾ ਰੁਜਗਾਰ: ਸ਼ਰੂਤੀ ਵਿਜ
ਅੰਮ੍ਰਿਤਸਰ, 6 ਮਈ (): ਰਿਸ਼ੀ ਵਿਹਾਰ ਰੈਜੀਡੈਂਸ਼ੀਅਲ ਸੋਸਾਇਟੀ ਦੇ ਪ੍ਰਧਾਨ ਵਿਜੇ ਵਰਮਾ ਦੀ ਪ੍ਰਧਾਨਗੀ ਵਿੱਚ ਹੋਈ ਭਰਵੀਂ ਮੀਟਿੰਗ ਦੇ ਦੌਰਾਨ ਸੁਸਾਇਟੀ ਦੇ ਸਾਰਿਆਂ ਮੈਂਬਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਸਮਰਥਨ ਕਰਨ ਦਾ ਫੈਸਲਾ ਲਿਆ। ਮੀਟਿੰਗ ਵਿੱਚ ਹਲਕਾ ਉਤਰੀ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਸ਼ਰੂਤੀ ਵਿਜ, ਮੰਡਲ ਪ੍ਰਧਾਨ ਕਿਸ਼ੋਰ ਰੈਣਾ, ਸ਼ਕਤੀ ਕੇਂਦਰ ਪ੍ਰਮੁੱਖ ਪ੍ਰਮੋਦ ਮਹਾਜਨ, ਆਈ.ਟੀ ਸੈਲ ਕਨਵੀਨਰ ਪ੍ਰੋਫੈਸਰ ਭਨੋਟ, ਵਿਸਤਾਰ ਪਾਰਸ ਮਹਾਜਨ ਸਹਿਤ ਹੋਰ ਲੋਕ ਉਪਸਥਿਤ ਸਨ।
ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸੁਖਮਿੰਦਰ ਸਿੰਘ ਪਿੰਟੂ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਕੇਵਲ ਇੱਕ ਮਾਤਰ ਉਦੇਸ਼ ਹੈ ਵਿਕਸਿਤ ਅੰਮ੍ਰਿਤਸਰ। ਅੰਮ੍ਰਿਤਸਰ ਦੇ ਲਈ ਉਨਾਂ ਦਾ ਵਿਜਨ ਸਪਸ਼ਟ ਹੈ। ਉਹ ਅੰਮ੍ਰਿਤਸਰ ਨੂੰ ਹਰ ਪੱਖੋਂ ਵਿਕਸਿਤ ਕਰਨਾ ਚਾਹੁੰਦੇ ਹਨ। ਅੰਮ੍ਰਿਤਸਰਵਾਸੀ ਸ਼ਹਿਰ ਦੇ ਭਵਿੱਖ ਨੂੰ ਦੇਖਦੇ ਹੋਏ ਇੱਕ ਵਾਰ ਮੌਕਾ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਜਰੂਰ ਦੇਣ ਤਾਂ ਜੋ ਅੰਮ੍ਰਿਤਸਰ ਦੀ ਨੁਹਾਰ ਬਦਲਣ ਵਿੱਚ ਕਮੀ ਨਾ ਰਹਿ ਜਾਵੇ
ਸ਼ਰੂਤੀ ਵਿਜ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਕੋਸ਼ਿਸ਼ਾਂ ਸਦਕਾ ਅਮਰੀਕਾ ਚ ਬੈਠੇ ਅਮਰੀਕਨ ਭਾਰਤੀ ਅੰਮ੍ਰਿਤਸਰ ਵਿੱਚ 800 ਕਰੋੜ ਰੁਪਏ ਦੇ ਸਟਾਰਟਅਪ ਦੇ ਨਾਲ ਯੁਵਾਵਾਂ ਨੂੰ ਰੁਜ਼ਗਾਰ ਦੇਣਗੇ। ਇਹ ਇੱਕ ਬਹੁਤ ਹੀ ਸੁਨੇਹਾ ਮੌਕਾ ਹੈ ਅੰਮ੍ਰਿਤਸਰ ਦੇ ਯੁਵਾਵਾਂ ਦੇ ਲਈ ਇਸ ਨੂੰ ਕਿਸੇ ਵੀ ਕੀਮਤ ਤੇ ਖੋਣਾ ਨਹੀਂ ਚਾਹੀਦਾ ਕਿਉਂਕਿ ਅਮਰੀਕਾ ਵਿੱਚ ਅੰਮ੍ਰਿਤਸਰ ਲਈ ਸਟਾਰਟ ਅਪ ਦੀ ਕਵਾਇਦ ਸ਼ੁਰੂ ਹੋ ਗਈ ਹੈ। ਉਨਾਂ ਨੇ ਕਿਹਾ ਕਿ ਦੇਸ਼ ਦਾ ਯੁਵਾ ਵਿਦੇਸ਼ ਵਿੱਚ ਧੱਕੇ ਕਿਉਂ ਖਾਏ। ਜੇਕਰ ਉਸ ਨੂੰ ਉਸਦੇ ਸ਼ਹਿਰ ਵਿੱਚ ਚੰਗਾ ਰੁਜ਼ਗਾਰ ਮਿਲ ਜਾਏ ਤਾਂ ਉਹ ਇੱਕ ਚੰਗਾ ਜੀਵਨ ਬਤੀਤ ਕਰ ਸਕਦਾ ਹੈ। ਇਸ ਲਈ ਇਸ ਵਿਜਨ ਨੂੰ ਲੈ ਕੇ ਸੰਧੂ ਸਮੁੰਦਰੀ ਸਟਾਰਟ ਅਪ ਲੈ ਕਰ ਆਏ ਹਨ।
ਇਸ ਮੌਕੇ ਤੇ ਪਾਰਸ ਮਹਾਜਨ, ਵਿਕਰਮ ਡੰਡੋਨਾ ਤੇ ਅੰਕੁਰ ਅਰੋੜਾ ਵੱਲੋਂ ਪਾਰਟੀ ਦੀ ਨੀਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਦੀਪਕ ਜੋਸ਼ੀ, ਗੌਰਵ ਅਰੋੜਾ, ਅਰਜੁਨ ਮਹਾਜਨ, ਪ੍ਰਣਵ, ਜਗਦੀਪ ਬੇਦੀ, ਰਜੇਸ਼ ਕੁਮਾਰ, ਸ਼ਿਵ ਮਹਾਜਨ, ਗੌਰਵ,  ਅੰਮ੍ਰਿਤਪਾਲ ਸਿੰਘ, ਬ੍ਰਿਜ ਮੋਹਨ, ਪੰਕਜ ਦੇਵਰਾਜ, ਹਰਸ਼, ਵਿਸ਼ਾਲ  ਅਗਰਵਾਲ, ਨਿਤਿਨ, ਬਲਵਿੰਦਰ ਸਿੰਘ ਸੇਖੋਂ, ਊਸ਼ਾ, ਰਾਣੀ, ਅਨੁਪਮਾ, ਮੋਨਿਕਾ, ਮੀਨਾ ਧਵਨ ਆਦਿ ਹਾਜਰ ਸਨ।
ਫੋਟੋ ਕੈਪਸ਼ਨ
ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਸੁਖਮਿੰਦਰ ਸਿੰਘ ਪਿੰਟੂ ਨਾਲ ਹਨ ਸਰੂਤੀ ਵਿਜ, ਕਿਸ਼ੋਰ ਰੈਣਾ, ਪ੍ਰਮੋਦ ਮਹਾਜਨ, ਪ੍ਰਧਾਨ ਵਿਜੇ ਵਰਮਾ, ਪ੍ਰੋਫੈਸਰ ਭਨੋਟ, ਪਾਰਸ ਮਹਾਜਨ ਤੇ ਹੋਰ।

LEAVE A REPLY

Please enter your comment!
Please enter your name here