ਰੂਪ ਦਵਿੰਦਰ ਕੌਰ ਦੀ ਕਾਵਿ ਪੁਸਤਕ “ਮੌਨ ਦਾ ਅਨੁਵਾਦ” ਲੋਕ ਅਰਪਿਤ
ਬਾਬਾ ਬਕਾਲਾ ਸਾਹਿਬ 06 ਨਵੰਬਰ (………………………) ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਲਗਾਤਾਰ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸ਼ਬਦ ਨਾਦ ਮੰਚ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਚੇਤਨਾ ਪ੍ਰਕਾਸ਼ਨ ਵੱਲੋਂ ਕਵਿੱਤਰੀ ਰੂਪ ਦਵਿੰਦਰ ਕੌਰ ਦੀ ਕਾਵਿ ਪੁਸਤਕ “ਮੌਨ ਦਾ ਅਨੁਵਾਦ” ਲੋਕ ਅਰਪਿਤ ਕੀਤੀ ਗਈ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲੰਿਦਰਜੀਤ ਸਿੰਘ ਰਾਜਨ ਅਤੇ ਸਕੱਤਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ “ਮੌਨ ਦਾ ਅਨੁਵਾਦ” ਪੁਸਤਕ ਵਿਚਲੀਆਂ ਬਹੁਤੀਆ ਕਵਿਤਾਵਾਂ ਦਾ ਸਬੰਧ ਨਾਰੀ-ਸੰਵੇਦਨਾ ਨਾਲ ਹੈ । ਵਰਤਮਾਨ ਸਮੇਂ ਵਿੱਚ ਸਾਡੇ ਸਮਾਜ ਵਿੱਚ ਨਾਰੀ ਦੀ ਸਥਿਤੀ ਕੁਝ ਬੇਹਤਰ ਜ਼ਰੂਰ ਹੋਈ ਹੈ, ਪਰ ਪੁਰਖਾਂ ਦੇ ਮੁਕਬਲਤਨ ਉਸਦਾ ਰੁਤਬਾ ਅਜੇ ਵੀ ਦੁਜੈਲਾ ਅਤੇ ਅਪਮਾਨਜਨਕ ਹੈ । ਡਾ: ਅਨੂਪ ਸਿੰਘ ਅਤੇ ਪਿੰ੍ਰਸੀਪਲ ਰਘਬੀਰ ਸਿੰਘ ਸੋਹਲ ਨੇ ਕਿਹਾ ਕਿ “ਮੌਨ ਦਾ ਅਨੁਵਾਦ” ਪੁਸਤਕ ਵਿੱਚ ਮਾਨਵੀ ਬਰਾਬਰੀ, ਇਨਸਾਫ ਅਤੇ ਅਜ਼ਾਦੀ ਦਾ ਸੁਨੇਹਾ ਦੇਣ ਵਾਲੀਆਂ ਰਚਨਾਵਾਂ ਹਨ । ਅੱਖਰ ਦੇ ਸੰਪਾਦਕ ਸ਼ਾਇਰ ਵਿਸ਼ਾਲ, ਬਖਤੌਰ ਧਾਲੀਵਾਲ ਅਤੇ ਗੀਤਕਾਰ ਹਰਿੰਦਰ ਸੋਹਲ ਨੇ “ਮੌਨ ਦਾ ਅਨੁਵਾਦ” ਪੁਸਤਕ ਨੂੰ ਪੰਜਾਬੀ ਕਾਵਿ-ਜਗਤ ਵਿੱਚ ਜੀ ਆਇਆਂ ਕਿਹਾ ਅਤੇ ਰੂਪ ਦਵਿੰਦਰ ਪਾਸੋਂਂ ਹੋਰ ਵੀ ਗਹਿਰੀਆਂ ਅਤੇ ਪਰਪੱਕ ਰਚਨਾਵਾਂ ਦੀ ਸਿਰਜਣਾਂ ਦੀ ਕਾਮਨਾ ਕੀਤੀ । ਇਸ ਮੌਕੇ ਮਾ: ਮਨਜੀਤ ਸਿੰਘ ਵੱਸੀ, ਮੱਖਣ ਭੈਣੀਵਾਲਾ, ਸੁਖਦੇਵ ਸਿੰਘ ਗੰਡਵਾਂ, ਬਲਬੀਰ ਸਿੰਘ ਬੀਰ, ਜਸਮੇਲ ਸਿੰਘ ਜੋਧੇ, ਡਾ: ਕੁਲਵੰਤ ਸਿੰਘ ਬਾਠ, ਅਵਤਾਰ ਸਿੰਘ ਗੋਇੰਦਵਾਲੀਆ, ਮਲੂਕ ਸਿੰਘ ਧਿਆਨਪੁਰੀ ਆਦਿ ਹਾਜ਼ਰ ਸਨ ।