ਰੇਲਵੇ ਸਟੇਸ਼ਨ ਨਜਦੀਕ ਕੈਂਪ ਲਗਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

0
101

ਬਿਆਸ :-(ਬਲਰਾਜ ਸਿੰਘ ਰਾਜਾ, ਤੇਜਿੰਦਰ ਯੋਧ) ਰੇਲਵੇ ਸਟੇਸ਼ਨ ਬਿਆਸ ਨਜਦੀਕ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਨੀਰਜ ਭਾਟੀਆ ਦੀ ਅਗਵਾਈ ਹੇਠ ਮੈਡੀਕਲ ਟੀਮ ਵਲੋਂ ਕੈਂਪ ਲਗਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੀ ਐੱਚ ਓ (ਕਮਿਊਨਿਟੀ ਹੈਲਥ ਅਫਸਰ) ਮੀਨੂ ਕੁਮਾਰੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਲਗਾਏ ਗਏ।ਇਸ ਕੈਂਪ ਦੌਰਾਨ 0 ਤੋਂ 5 ਸਾਲ ਤੱਕ ਦੇ ਕਰੀਬ 342 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ।ਇਸ ਮੌਕੇ ਕਸ਼ਮੀਰ ਕੌਰ ਆਂਗਣਵਾੜੀ ਵਰਕਰ, ਰਜਨੀ ਹੈਲਪਰ ਆਂਗਣਵਾੜੀ ਵਰਕਰ, ਗਿੰਨੀ ਸ਼ਰਮਾ ਆਂਗਣਵਾੜੀ ਹੈਲਪ ਵਰਕਰ, ਪਰਮਜੀਤ ਕੌਰ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here