ਰੇਵਿਨ ਪਰਪਲ ਰੈਲੀ ਕੇ ਕੇ ਸਿਧੂ ਦੇ ਡਨਕਨ ਤੇ ਕਰਕੇ ਖ਼ਰੀਦਦਾਰਾਂ ਤੇ ਉਪਾਸ਼ਕਾਂ ਖ਼ੂਬ ਨੂੰ ਭਰਮਾਇਆ ।

0
186

ਮੈਰੀਲੈਡ ( ਗਿੱਲ ) -ਮੈਰੀਲੈਡ ਦੀ ਰੇਵਿਨ ਟੀਮ ਤੇ ਉਸ ਦੇ ਫੈਨ ਪੂਰੀ  ਧਾਕ ਖੇਡ ਵਿੱਚ ਰੱਖਦੇ ਹਨ। ਜਿਸ ਦਿਨ ਵੀ ਰੇਵਿਨ ਗੇਮ ਹੁੰਦੀ ਹੈ। ਰੇਵਿਨ ਫੈਨ, ਰੇਵਿਨ ਦੀ ਪਰਪਲ ਡਰੈਸ ਪਹਿਨ ਕੇ ਟੀਮ ਦੀ ਹੋਸਲਾ ਅਫਜਾਈ ਕਰਦੇ ਹਨ। ਇੱਥੋਂ ਤੱਕ ਕਿ ਬਿਜਨਸਾ, ਬੈਂਕਾਂ, ਆਫ਼ਿਸ ਦੇ ਕਰਮਚਾਰੀ ਪੂਰਾ ਦਿਨ ਰੇਵਿਨ ਗੇਮ ਦੀ, ਇਕ ਇਕ ਘਟਨਾ ਨੂੰ ਬਾਰੀਕੀ ਨਾਲ ਵਾਚਦੇ ਹਨ। ਸ਼ਾਮ ਨੂੰ ਹਰ ਖਿਡਾਰੀ ਦੀ ਖੇਡ ਦਾ ਨਿਰੀਖਣ ਕਰਦੇ ਤੇ ਵਿਕਟਰੀ ਜਾਂ ਹਾਰ ਹੋਵੇ ਉਸ ਨੂੰ ਮਨਾਉਂਦੇ ਹਨ। ਕੇ ਕੇ ਸਿਧੂ ਡਨਕਨ ਮਾਲਕ ਵੀ ਰੇਵਿਨ ਦਾ ਫੈਨ ਹੈ। ਰੇਵਿਨ ਖਿਡਾਰੀਆਂ ਦਾ ਮੈਦਾਨ ਵੀ ਡਨਕਨ ਲੰਘ ਕੇ ਹੈ। ਜਾਂਦੇ ਆਉਂਦੇ ਉਹ ਕੇ ਕੇ ਸਿੱਧੂ ਦੇ ਡਨਕਨ ਤੋ ਕਾਫੀ ਆਦਿ ਲੈ ਕੇ ਜਾਂਦੇ ਹਨ। ਕਰਮਚਾਰੀਆਂ ਦੇ ਵਿਹਾਰ ਤੇ ਕਸਟਮਰ ਟਰੀਟ ਤੋ ਬਹੁਤ ਖੁਸ਼ ਖਿਡਾਰੀ, ਹਮੇਸ਼ਾ ਕੇ ਕੇ ਸਿਧੂ ਨੂੰ ਵਧੀਆ ਟਿੱਪਣੀਆਂ ਨਾਲ ਮਾਣ ਬਖਸ਼ਦੇ ਤੇ ਈਮੇਲ ਰਾਹੀ ਵੀ ਟਿੱਪਣੀਆਂ ਦੇ ਟੋਟਕੇ ਭੇਜਦੇ ਹਨ। ਪਿਛਲੇ ਦਿਨੀ ਰੇਵਿਨ ਦੇ ਉੱਘੇ ਖਿਡਾਰੀ ਨੇ ਡਨਕਨ ਬਿਜ਼ਨਸ ਤੇ ਆ ਕੇ ਕਰਮਚਾਰੀਆਂ ਤੇ ਮਾਲਕ ਨੂੰ ਸਨਮਾਨਿਤ ਵੀ ਕੀਤਾ ਸੀ।ਜਿਸ ਦੇ ਇਵਜ਼ਾਨੇ ਸਥਾਨਕ ਰਿਹਾਇਸ ਵਾਲਿਆਂ ਵਿੱਚ ਕਾਫੀ ਪ੍ਰਚਾਰ ਹੋਇਆ। ਜਿਸ ਦੇ ਫ਼ੀਡ-ਬੈਕ ਨੂੰ ਦੇਖਦੇ ਹੋਏ ਖਿਡਾਰੀਆਂ ਨੇ “ਰੇਵਿਨ ਪਰਪਲ ਰੈਲੀ” ਦਾ ਅਯੋਜਿਨ ਰੈਡ ਰਨ ਬੁਲੇਵਾਡ ਡਨਕਨ ਬਿਜ਼ਨਸ ਤੇ ਕੀਤਾ ਹੈ। ਜਿਸ ਵਿੱਚ ਰੇਵਿਨ ਫੈਨ ਗਰੁਪ ਨੇ ਅਪਨੀ ਪੇਸ਼ਕਾਰੀ ਕਰਕੇ ਖ਼ੂਬ ਖੁਸ਼ ਕੀਤਾ। ਆਉਣ ਜਾਣ ਵਾਲਿਆਂ ਨੇ ਖੜੇ ਹੋ ਕੇ ਇਸ ਟਰੀਟ ਦਾ ਅਨੰਦ ਲਿਆ। ਜੋ ਕਾਬਲੇ ਤਾਰੀਫ਼ ਰਿਹਾ ਹੈ। ਇਹ ਸੁਭਾਗ ਵਿਰਲੇ ਹੀ ਕਦੇ ਮਿਲਦਾ ਹੈ ਜੋ ਡਨਕਨ ਮਾਲਕ ਤੇ ਉਸ ਦੇ ਕਰਮਚਾਰੀਆਂ ਨੂੰ ਦਿੱਤਾ ਹੈ। ਜਿਸ ਲਈ ਕੇ ਕੇ ਸਿਧੂ ਵਧਾਈ ਦਾ ਪਾਤਰ ਹੈ।

LEAVE A REPLY

Please enter your comment!
Please enter your name here