ਸੁਖਪਾਲ ਸਿੰਘ ਹੁੰਦਲ, ਕਪੂਰਥਲਾ -ਰੈਡ ਕਰਾਸ ਸੁਸਾਇਟੀ ਕਪੂਰਥਲਾ ਦੀ ਚੇਅਰਪਰਸਨ ਡਾ. ਪ੍ਰੀਤ ਕੰਵਲ ਨੇ ਕਿਹਾ ਹੈ ਕਿ ਰੈਡ ਕਰਾਸ ਵਲੋਂ ਲੋੜਵੰਦਾਂ ਦੀ ਮਦਦ ਲਈ ਯਤਨਾਂ ਨੂੰ ਹੋਰ ਤੇਜ ਕੀਤਾ ਜਾਵੇਗਾ ਤਾਂ ਜੋ ਰੈਡ ਕਰਾਸ ਦੀਆਂ ਲੋਕ ਭਲਾਈ ਵਾਲੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲੋਕ ਲਾਭ ਲੈ ਸਕਣ। ਸਿਵਲ ਹਸਪਤਾਲ ਕਪੂਰਥਲਾ ਵਿਖੇ ਮਰੀਜ਼ਾਂ ਨੂੰ ਹਾਈਜਨ ਕਿੱਟਾਂ ਵੰਡਣ ਮੌਕੇ ਡਾ. ਪ੍ਰੀਤ ਕੰਵਲ ਨੇ ਕਿਹਾ ਕਿ ਰੈਡ ਕਰਾਸ ਦਾ ਮੁੱਖ ਮੰਤਵ ਪੀੜ੍ਹਤਾਂ ਦੀ ਸਹਾਇਤਾ ਕਰਨਾ ਹੈ, ਜਿਸ ਲਈ ਰੈਡ ਕਰਾਸ ਸੁਸਾਇਟੀ ਕਪੂਰਥਲਾ ਵਲੋਂ ਲੋੜਵੰਦਾਂ ਦੇ ਇਲਾਜ, ਵਿਦਿਆਰਥਣਾਂ ਦੀ ਪੜ੍ਹਾਈ, ਸਵੈ ਰੁਜਗਾਰ ਲਈ ਸਿਖਲਾਈ ਦੇਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਰੈਡ ਕਰਾਸ ਵਲੋਂ ਸਿਵਲ ਹਸਪਤਾਲ ਵਿਖੇ 150 ਹਾਈਜਨ ਕਿੱਟਾਂ ਦੀ ਵੰਡ ਕੀਤੀ ਗਈ ਹੈ। ਇਨ੍ਹਾਂ ਕਿੱਟਾਂ ਵਿਚ ਨਹਾਉਣ ਤੇ ਕੱਪੜੇ ਧੋਣ ਵਾਲਾ ਸਾਬਣ, ਬੁਰਸ਼, ਟੁਥ ਪੇਸਟਾਂ, ਕੋਕੋਨਟ ਤੇਲ, ਨੈਪਕਿਨ, ਸੈਨੇਟਾਈਜ਼ਰ ਆਦਿ ਹਨ। ਇਸ ਮੌਕੇ ਐਸ.ਐਮ.ਓ. ਡਾ. ਸੰਦੀਪ ਧਵਨ , ਰੈਡ ਕਰਾਸ ਸੁਸਾਇਟੀ ਕਪੂਰਥਲਾ ਦੇ ਸਕੱਤਰ ਆਰ.ਸੀ. ਬਿਰਹਾ ਤੇ ਹੋਰ ਹਾਜ਼ਰ ਸਨ।
Boota Singh Basi
President & Chief Editor