ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਰੈਡ ਕਰਾਸ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਤਪਰ – ਡਿਪਟੀ ਕਮਿਸ਼ਨਰ
ਰੈਡ ਕਰਾਸ ਵਿਖੇ ਮੁਫ਼ਤ ਓਪੀਡੀ ਕਲੀਨਿਕ ਦਾ ਕੀਤਾ ਉਦਘਾਟਨ
ਅੰਮ੍ਰਿਤਸਰ 13 ਸਤੰਬਰ 2024—
ਰੈਡ ਕਰਾਸ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਰਿਹਾ ਹੈ ਅਤੇ ਰੈਡ ਕਰਾਸ ਦੀ ਸਹਾਇਤਾ ਨਾਲ ਹਰ ਮਹੀਨੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ, ਸਿਲਾੲ ਮਸ਼ੀਨਾਂ ਅਤੇ ਟ੍ਰਾਈ ਸਾਈਕਲ ਵੀ ਲੋੜਵੰਦਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਰੈਡ ਕਰਾਸ ਭਵਨ ਵਿਖੇ ਈ ਐਮ ਸੀ ਸੁਪਰਸਪੈਸ਼ਿਲਟੀ ਹਸਪਤਾਲ ਵਲੋਂ ਚਲਾਈ ਜਾਣ ਵਾਲੀ ਓਪੀਡੀ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨਾਂ ਕਿਹਾ ਕਿ ਈ ਐਮ ਸੀ ਸੁਪਰਸਪੈਸ਼ਿਲਟੀ ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਪਵਨ ਅਰੋੜਾ ਦੇ ਸਹਿਯੋਗ ਨਾਲ ਰੈਡ ਕਰਾਸ ਭਵਨ ਵਿਖੇ ਹਰ ਰੋਜ਼ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਮਾਹਰ ਡਾਕਟਰਾਂ ਵਲੋਂ ਮਰੀਜਾਂ ਦਾ ਚੈਕਅਪ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਿਲ੍ਹੇ ਦੇ ਦਾਨੀ ਸਜਣਾਂ ਵਲੋਂ ਰੈਡ ਕਰਾਸ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਕੋਵਿਡ 19 ਦੌਰਾਨ ਵੀ ਰੈਡ ਕਰਾਸ ਵਲੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਅਤੇ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਰਿਹਾ ਹੈ। ਉਨਾਂ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੈਡ ਕਰਾਸ ਦੀ ਵੱਧ ਤੋਂ ਵੱਧ ਵਿੱਤੀ ਮਦਦ ਕਰਨ ਤਾਂ ਜੋ ਲੋੜਵੰਦ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਇਸ ਓਪੀਡੀ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ। ਉਨਾਂ ਕਿਹਾ ਕਿ ਰੈਡ ਕਰਾਸ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਕਈ ਥਾਵਾਂ ਤੇ ਸਾਂਝੀ ਰਸੋਈ ਵੀ ਚਲਾ ਰਿਹਾ ਹੈ। ਜਿਥੇ ਲੋੜਵੰਦਾਂ ਨੂੰ 10 ਰੁਪਏ ਵਿੱਚ ਖਾਣੇ ਦੀ ਥਾਲੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਸ੍ਰੀ ਸੈਮਸਨ ਮਸੀਹ ਸਕੱਤਰ ਰੈਡ ਕਰਾਸ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਰੈਡ ਕਰਾਸ ਸੰਸਥਾ ਦਾ ਜਨਮ ਲੋੜਵੰਦ ਲੋਕਾਂ ਦੀ ਮਦਦ ਲਈ ਹੀ ਹੋਇਆ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨਜੀਤ ਕੌਰ, ਸ੍ਰੀ ਸੈਮਸਨ ਮਸੀਹ ਸਕੱਤਰ ਰੈਡ ਕਰਾਸ ਅਤੇ ਸਮੂਹ ਰੈਡ ਕਰਾਸ ਸਟਾਫ ਨੇ ਡਿਪਟੀ ਕਮਿਸ਼ਨਰ ਦੀ ਬਦਲੀ ਹੋਣ ਤੇ ਵਿਦਾਇਗੀ ਪਾਰਟੀ ਵੀ ਦਿੱਤੀ ਅਤੇ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ।
ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਰੈਡ ਕਰਾਸ ਭਵਨ ਵਿਖੇ ਮੁਫ਼ਤ ਓਪੀਡੀ ਦਾ ਉਦਘਾਟਨ ਕਰਦੇ ਹੋਏ।
ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨਜੀਤ ਕੌਰ, ਸ੍ਰੀ ਸੈਮਸਨ ਮਸੀਹ ਸਕੱਤਰ ਰੈਡ ਕਰਾਸ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੂੰ ਯਾਦਗਾਰੀ ਚਿੰਨ੍ਹ ਦਿੰਦੇ ਹੋਏ