*ਕੁੱਤੇ,ਨੇਵਲਾ,ਖੋਤਾ,ਚੂਹਾ, ਘੋੜਾ,ਆਦਿ ਦੇ ਕੱਟਣ ਨਾਲ ਹੋ ਸਕਦਾ ਹੈ ਰੈਬੀਜ
ਚੋਹਲਾ ਸਾਹਿਬ/ਤਰਨਤਾਰਨ ,29 ਸਤੰਬਰ (ਰਾਕੇਸ਼ ਨਈਅਰ) -ਸਿਵਲ ਸਰਜਨ ਤਰਨ ਤਾਰਨ ਡਾ.ਸੀਮਾ ਦੀ ਪ੍ਰਧਾਨਗੀ ਹੇਠ ਐਂਟੀ ਰੈਬੀਜ ਵਰਕਸ਼ਾਪ ਦਾ ਆਯੋਜਨ ਦਫਤਰ ਸਿਵਲ ਸਰਜਨ ਤਰਨ ਤਾਰਨ,ਅਨੈਕਸੀ ਹਾਲ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ‘ਤੇ ਖਾਸ ਤੌਰ ‘ਤੇ ਮੈਡੀਕਲ ਅਫਸਰਾਂ ਅਤੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਡਾ ਸੀਮਾ ਨੇ ਦੱਸਿਆ ਕਿ ਹਲਕਾਅ (ਰੇਬੀਜ) ਨੂੰ ਅਣਦੇਖਾ ਨਾ ਕਰੋ ਅਤੇ ਕੁੱਤਿਆ ਤੋਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ। ਉਨ੍ਹਾਂ ਨੇ ਰੇਬੀਜ ਦੇ ਲੱਛਣ ਬਾਰੇ ਵਿਸਥਾਰ ਵਿੱਚ ਦਸਿਆ ਕਿ ਬੁਖਾਰ,ਬੇਹੋਸ਼ੀ,ਗਲ੍ਹੇ ਵਿੱਚ ਖਾਰਸ਼,ਭੁੱਖ ਦਾ ਘੱਟਣਾ,ਸਾੜਵਾਂ ਦਰਦ, ਫੋੜੇ ਹੋਣਾ,ਨਿਗਲਣ ਵਿੱਚ ਮੁਸ਼ਕਿਲ ਹੋਣਾ,ਚਮਕ ਅਤੇ ਉੱਚੀ ਆਵਾਜ ਬਰਦਾਸ਼ਤ ਨਾ ਹੌਣਾ,ਕੋਰੈਈਜਾ ਜਾਂ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਕੁੱਤੇ ਦੁਆਰਾ ਕੱਟੇ ਜਾਣ ਤੇ ਇਲਾਜ ਲਈ ਟੀਕੇ ਸਰਕਾਰੀ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜਨਲ ਹਸਪਤਾਲਾਂ ਅਤੇ ਕਮਿਊਨੀਟੀ ਹੈਲ਼ਥ ਸੈਂਟਰਾਂ ਵਿੱਚ ਮੁਫਤ ਲਗਾਏ ਜਾਦੇ ਹਨ।
ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਜਾਨਵਰ ਦੇ ਵੱਢੇ ਜਾਂ ਖਰੋਚਣੇ ਨੂੰ ਅਣਦੇਖਾ ਨਾ ਕਰੋ। ਜਖਮ ਨੂੰ ਜਲਦੀ ਤੋਂ ਜਲਦੀ ਪਾਣੀ ਅਤੇ ਸਾਬਣ ਨਾਲ ਧੋਵੋ।ਬਿਨਾ ਕਿਸੇ ਦੇਰੀ ਤੋਂ ਡਾਕਟਰ/ਹਸਪਤਾਲ ਨਾਲ ਰੇਬੀਜ ਦੇ ਇਲਾਜ ਲਈ ਸੰਪਰਕ ਕਰੋ।ਇਹ ਗੱਲ ਨੂੰ ਯਾਦ ਰੱਖੋ ਕਿ ਕੁੱਤੇ ਦੁਆਰਾ ਕੱਟੇ ਹੋਏ ਜਖਮ ਤੇ ਘਰੇਲੂ ਇਲਾਜ ਜਿਵੇਂ ਮਿਰਚਾ, ਤੇਲ, ਚੂਨਾ,ਜੜੀਆਂ-ਬੂਟੀਆਂ, ਸੁਪਾਰੀ,ਪੱਤੇ ਦੀ ਵਰਤੋ ਨਾਂ ਕੀਤੀ ਜਾਵੇ।ਇਸ ਅਵਸਰ ‘ਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ,ਡਾ. ਸੁਖਜਿੰਦਰ ਅਤੇ ਦਫਤਰ ਦਾ ਸਾਰਾ ਸਟਾਫ ਮੌਜੂਦ ਸੀ।