ਰੈਵੇਨਿਊ ਪਟਵਾਰ ਯੂਨੀਅਨ ਜਿਲਾ ਅੰਮ੍ਰਿਤਸਰ ਵਲੋ ਨਵੇਂ ਡਿਪਟੀ ਕਮਿਸ਼ਨਰ ਦਾ ਸਵਾਗਤ

0
193

ਜੰਡਿਆਲਾ ਗੁਰੂ,ਸ਼ੁਕਰਗੁਜ਼ਾਰ ਸਿੰਘ
ਬੀਤੇ ਦਿਨੀਂ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਜਿਲਾ ਅੰਮ੍ਰਿਤਸਰ ਦੀ ਸਮੁੱਚੀ ਟੀਮ ਜਿਲਾ ਪ੍ਰਧਾਨ ਹਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਨਵੇਂ ਆਏ ਡਿਪਟੀ ਕਮਿਸ਼ਨਰ ਸਾਹਿਬ ਅਮਿਤ ਤਲਵਾੜ ਅੰਮ੍ਰਿਤਸਰ ਨੂੰ ਜੀ ਆਇਆ ਆਖਿਆ। ਜਿਲਾ ਪ੍ਰਧਾਨ ਸਮਰਾ ਨਾਲ ਸੀਨੀਅਰ ਮੀਤ ਪ੍ਰਧਾਨ ਚਾਨਣ ਸਿੰਘ ਖਹਿਰਾ,ਜਨਰਲ ਸਕੱਤਰ ਜਲਵਿੰਦਰ ਸਿੰਘ, ਤਹਿਸੀਲ ਪ੍ਰਧਾਨ ਮਜੀਠਾ ਪ੍ਰਿਥੀਪਾਲ ਸਿੰਘ ਭੰਗਾਲੀ,ਤਹਿਸੀਲ ਪ੍ਰਧਾਨ ਲੋਪੋਕੇ ਕਰਨਜੀਤ ਸਿੰਘ ਪੱਟੀ ਤਹਿਸੀਲ ਪ੍ਰਧਾਨ ਆਗਿਆਪਾਲ ਸਿੰਘ ਅੰਮ੍ਰਿਤਸਰ-1 ਤਹਿਸੀਲ ਜਨਰਲ ਸਕੱਤਰ ਲੋਪੋਕੇ ਮਨਿੰਦਰ ਸਿੰਘ ਜਨਰਲ ਸਕੱਤਰ ਸੌਰਭ ਸ਼ਰਮਾ,ਤਹਿਸੀਲ ਪ੍ਰਧਾਨ ਰਾਜੀਵ ਸ਼ਰਮਾ ਅੰਮ੍ਰਿਤਸਰ-2 ਸੁਖਜਿੰਦਰ ਸਿੰਘ, ਰਛਪਾਲ ਸਿੰਘ ,ਹਰਚੰਦ ਸਿੰਘ ਪਟਵਾਰੀ ਆਦਿ ਹਾਜ਼ਿਰ ਆਏ। ਡੀਸੀ ਸਾਹਿਬ ਵਲੋਂ ਬੜੇ ਹੀ ਖੁਲ੍ਹੇ ਮਾਹੌਲ ਵਿੱਚ ਸਮੂਹ ਪਟਵਾਰੀ ਸਾਥੀਆਂ ਨੂੰ ਜਲਦੀ ਹੀ ਅਗਲੀ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀ ਨੂੰ ਡੀਸੀ ਸਾਹਿਬ ਨੇ ਕਿਹਾ ਕਿ ਅਸੀਂ ਇਕ ਪਰਿਵਾਰ ਹਾ ਅਤੇ ਭਰੋਸਾ ਵੀ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ।ਰੈਵੇਨਿਊ ਪਟਵਾਰ ਯੂਨੀਅਨ ਜਿਲਾ ਅੰਮ੍ਰਿਤਸਰ ਵਲੋ ਵੀ ਪੂਰਨ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਪਟਵਾਰੀ ਸਾਥੀਆ ਵਲੋ ਕੋਈ ਵੀ ਮੁਸ਼ਕਿਲ ਆਉਣ ਨਹੀਂ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here