ਧੂਰੀ, 27 ਅਗਸਤ, 2024: ਰੋਟਰੀ ਕਲੱਬ ਧੂਰੀ ਨੇ ਯੂਨੀਵਰਸਿਟੀ ਕਾਲਜ ਬੇਨੜਾ ਦੀ ਲਾਇਬ੍ਰੇਰੀ ਵਿੱਚ ਕਿਤਾਬਾਂ ਰੱਖਣ ਲਈ ਦੋ ਅਲਮਾਰੀਆਂ, ਇੱਕ ਰੈਕ ਅਤੇ ਦਫ਼ਤਰ ਲਈ ਇੱਕ ਕੰਪਿਊਟਰ ਸੈੱਟ ਦਾਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਕੌਰ ਨੇ ਕਿਹਾ ਕਿ ਰੋਟਰੀ ਕਲੱਬ ਧੂਰੀ ਦੇ ਪ੍ਰਧਾਨ ਰੋਟੇਰੀਅਨ ਬਲਜੀਤ ਸਿੰਘ ਸਿੱਧੂ ਵੱਲੋਂ ਆਪ ਕਾਲਜ ਨੂੰ ਇਹ ਸਾਰਾ ਸਮਾਨ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਕੰਪਿਊਟਰ ਸੈੱਟ ਰੋਟੇਰੀਅਨ ਹੁਕਮ ਚੰਦ ਸਿੰਗਲਾ ਵੱਲੋਂ ਅਤੇ ਲਾਇਬ੍ਰੇਰੀ ਲਈ ਸਮਾਨ ਸ੍ਰੀਮਤੀ ਸਵਰਨ ਕੌਰ ਮੁਸਾਫਿਰ ਵੱਲੋਂ ਦਾਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਦਾ ਵੱਖ ਵੱਖ ਸਮੇਂ ਕਾਲਜ ਦੀ ਕੀਤੀ ਸਹਾਇਤਾ ਲਈ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਅਹੁਦੇਦਾਰ ਰੋਟੇਰੀਅਨ ਹੁਕਮ ਚੰਦ ਸਿੰਗਲਾ, ਰੋਟੇਰੀਅਨ ਮਦਨ ਲਾਲ ਸ਼ਰਮਾ, ਰੋਟੇਰੀਅਨ ਰਮੇਸ਼ ਗੋਇਲ, ਸ੍ਰੀਮਤੀ ਬਲਵਿੰਦਰ ਕੌਰ ਸਿੱਧੂ, ਸ੍ਰੀਮਤੀ ਸਵਰਨ ਕੌਰ ਮੁਸਾਫਿਰ, ਰੋਟੇਰੀਅਨ ਸੀ.ਐਸ. ਮੁਸਾਫਿਰ ਅਤੇ ਕਾਲਜ ਸਟਾਫ਼ ਵਿੱਚੋਂ ਡਾ. ਅਸ਼ੋਕ ਕੁਮਾਰ, ਡਾ. ਹਰਵਿੰਦਰ ਸਿੰਘ, ਡਾ. ਰਕੇਸ਼ ਕੁਮਾਰ, ਡਾ. ਗਗਨਦੀਪ ਸਿੰਘ, ਡਾ. ਊਸ਼ਾ ਜੈਨ, ਸ. ਮਹਿੰਦਰ ਸਿੰਘ ਤੇ ਸ੍ਰੀਮਤੀ ਮਨਪ੍ਰੀਤ ਕੌਰ ਮੌਜੂਦ ਸਨ।
Boota Singh Basi
President & Chief Editor