ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਈਆ ਦੀਆਂ ਜਰੂਰਤਮੰਦ ਵਿਦਿਆਰਥਣਾਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ।ਰੋਟਰੀ ਕਲੱਬ ਵਲੋਂ ਲਗਾਤਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲੋੜਵੰਦ ਚੀਜ਼ਾਂ ਵੰਡੀਆਂ ਜਾਂਦੀਆਂ ਹਨ ਜਿਸਦੇ ਤਹਿਤ ਅੱਜ ਕੰਨਿਆ ਸਕੂਲ ਵਿੱਚ ਵਿਦਿਆਰਥਣਾਂ ਦੀ ਮਦਦ ਕੀਤੀ ਗਈ। ਰੋਟਰੀ ਕਲੱਬ ਵਲੋਂ ਰੋਟੇਰੀਅਨ ਰਿਟਾਇਰਡ ਪ੍ਰਿੰਸੀਪਲ ਦਵਿੰਦਰ ਸਿੰਘ ਉਚੇਚੇ ਤੌਰ ਤੇ ਸਕੂਲ ਪਹੁੰਚੇ।ਸਕੂਲ ਪ੍ਰਿੰਸੀਪਲ ਨਵਤੇਜ ਕੌਰ ਅਤੇ ਸਾਰੇ ਸਟਾਫ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਕਿਹਾ। ਰਸਮੀ ਸਮਾਗਮ ਦੌਰਾਨ ਪ੍ਰਿੰਸੀਪਲ ਨਵਤੇਜ ਕੌਰ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਉੱਦਮੀਆਂ ਅਤੇ ਕਲੱਬਾਂ ਦੀ ਬਹੁਤ ਲੋੜ ਹੈ ਜੋ ਹੋਣਹਾਰ ਲੋੜਵੰਦ ਬੱਚਿਆਂ ਦੀ ਮਦਦ ਅਤੇ ਹੋਂਸਲਾ ਅਫਜਾਈ ਲਈ ਅੱਗੇ ਆਉਂਦੇ ਹਨ। ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ। ਰੋਟੇਰੀਅਨ ਦਵਿੰਦਰ ਸਿੰਘ ਨੇ ਵੀ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਮਾਜ ਦੀ ਦੇਸ਼ ਦੀ ਨੀਂਹ ਹੋ, ਪੜ੍ਹ ਲਿਖ ਕੇ, ਮਿਹਨਤ ਕਰਕੇ ਕਾਬਲ ਬਣ ਕੇ ਤੁਸੀਂ ਹੀ ਦੇਸ ਵਾਗਡੋਰ ਸੰਭਾਲਣੀ ਹੈ।ਉਹਨਾਂ ਬੱਚਿਆਂ ਨੂੰ ਤਨ ਮਨ ਨਾਲ ਪੜ੍ਹਾਈ ਕਰਨ ਦਾ ਅਤੇ ਮਾਤਾ ਪਿਤਾ ਤੇ ਸੰਸਥਾ ਦਾ ਨਾਂ ਉੱਚਾ ਕਰਨ ਦਾ ਸੁਨੇਹਾ ਦਿੱਤਾ। ਇਸ ਦੌਰਾਨ ਵਿਦਿਆਰਥਣਾਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ। ਇਸ ਮੌਕੇ ਤੇ ਗੁਰਦੇਵ ਸਿੰਘ ਮੈਥ ਲੈਕਚਰਾਰ, ਰਾਕੇਸ਼ ਕੁਮਾਰ ਇਤਿਹਾਸ ਲੈਕਚਰਾਰ, ਸਰਵਨ ਸਿੰਘ ਰਾਜਨੀਤੀ ਸ਼ਾਸ਼ਤਰ ਲੈਕਚਰਾਰ, ਗੁਰਪ੍ਰੀਤ ਕੌਰ ਵੋਕ.ਮਿਸਟ੍ਰੈੱਸ ਰਾਜਦੀਪ ਕੌਰ ਅਰਥ ਸ਼ਾਸ਼ਤਰ ਲੈਕਚਰਾਰ, ਈਸ਼ਾ ਦੀਪ ਕਪੂਰ ਅਤੇ ਮੈਡਮ ਕੋਮਲ ਕੰਪਿਊਟਰ ਫੈਕਲਟੀ ਅਤੇ ਸਮੂਹ ਸਟਾਫ ਹਾਜ਼ਰ ਸੀ।
ਰੋਟਰੀ ਕਲੱਬ ਵਲੋਂ ਵਿਦਿਆਰਥਣਾਂ ਨੂੰ ਬੂਟ ਜੁਰਾਬਾਂ ਵੰਡੇ ਗਏ
ਰਈਆ, ਕਾਰਤਿਕ ਰਿਖੀ