ਰੱਖੜ ਪੁੰਨਿਆ ਕਾਨਫਰੰਸ ਲਈ ਟੋਂਗ ਨੇ ਕੀਤੇ ਪਿੰਡਾਂ ਵਿੱਚ ਤੂਫਾਨੀ ਦੋਰੇ

0
148

ਬਾਬਾ ਬਕਾਲਾ ਸਾਹਿਬ)(ਸੁਖਵਿੰਦਰ ਬਾਵਾ)

ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਦਲਬੀਰ ਸਿੰਘ ਟੋਂਗ ਨੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸੋਹ ਪ੍ਰਾਪਤ ਧਰਤੀ ਬਾਬਾ ਬਾਕਾਲਾ ਸਾਹਿਬ ਵਿਖੇ ਹੋ ਰਹੇ “ਗੁਰੂ ਲਾਧੋ ਰੇ” ਦਿਵਸ ਅਤੇ ਰੱਖੜ ਪੁੰਨਿਆ ਮੌਕੇ ਕਾਨਫਰੰਸ ਵਿੱਚ ਸਮੂਲੀਅਤ ਕਰਨ ਲਈ ਅਤੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਸਮੂਹ ਲੀਡਰ ਸਾਹਿਬਾਨਾਂ ਨੇ ਵਿਚਾਰ ਸੁਣਨ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਲਗਾ ਕੇ ਲਾਮਬੰਦ ਕੀਤਾ ਅਤੇ ਲੋਕਾਂ ਵਲੋਂ ਦਿੱਤੇ ਜਾ ਰਹੇ ਆਮ ਆਦਮੀ ਪਾਰਟੀ ਦੇ ਸਾਥ ਦਾ ਧੰਨਵਾਦ ਕੀਤਾ. ਇਸ ਮੌਕੇ ਯੂਥ ਜੁਆਇੰਟ ਸਕੱਤਰ ਪੰਜਾਬ ਅਤੇ ਹਲਕਾ ਕੁਆਵੀਨੀਅਰ ਵਪਾਰ ਮੰਡਲ ਸੁਰਜੀਤ ਸਿੰਘ ਕੰਗ ਅਤੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ ਨੇ ਮੀਟਿੰਗਾਂ ਤੂੰ ਸੰਬੋਧਨ ਕੀਤਾ ਅਤੇ ਕਾਨਫਰੰਸ ਤੇ ਆਪਣੇ ਪ੍ਰੀਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਾਰਟੀ ਦੀ ਨੀਅਤ ਅਤੇ ਨੀਤੀ ਸਪੱਸਟ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਚੰਗੇ ਫੈਸਲੇ ਕਰੇਗੀ ਅਤੇ ਜਿਸ ਤਰ੍ਹਾਂ ਪਿਛਲੇ ਡੇਢ ਸਾਲ ਵਿੱਚ ਸਰਕਾਰ ਨੇ ਲੋਕਾਂ ਦੇ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਿਆ ਹੈ ਅਤੇ ਮੁਹੱਲਾ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਵਰਗੇ ਪ੍ਰੋਜੈਕਟ ਸ਼ੁਰੂ ਕੀਤੇ ਅਤੇ ਵਧੀਆਂ ਢੰਗ ਨਾਲ ਚੱਲਾਏ ਹਨ। ਇਸੇ ਤਰ੍ਹਾਂ ਹੀ ਸਰਕਾਰ ਦਿਨ ਰਾਤ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਵੀ ਕੰਮ ਕਰਦੀ ਰਹੇਗੀ ਅਤੇ ਲੋਕਾਂ ਦੀ ਹਰ ਮੁਸ਼ਕਿਲ ਘੜੀ ਵਿੱਚ ਬਾਹ ਫੜੇਗੀ । ਇਸ ਮੌਕੇ ਉਹਨਾਂ ਨਾਲ ਸਜੀਵ ਭੰਡਾਰੀ ਮੰਦਿਰ ਪ੍ਰਧਾਨ ਰਈਆ, ਅੰਗਰੇਜ ਸਿੰਘ ਸਰਪੰਚ, ਯੋਗਬੀਰ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਜੋਧਾਂ ਛਾਪਿਆਂਵਾਲੀ, ਗੁਰਦੇਵ ਸਿੰਘ ਆੜਤੀਆ ਪ੍ਰਧਾਨ ਰਈਆ, ਮੰਗਲ ਸਿੰਘ ਫਾਜਲਪੁਰ ਬਲਾਕ ਪ੍ਰਧਾਨ, ਜਤਿੰਦਰ ਸਿੰਘ ਜੋਤੀ ਨੰਗਲ, ਹਰਜਿੰਦਰ ਸਿੰਘ ਉੱਪਲ, ਵਿਸ਼ਾਲ ਮੰਨਣ,ਨਿਰਵੈਰ ਸਿੰਘ ਸਰਕਲ ਪ੍ਰਧਾਨ, ਦਲੇਰ ਸਿੰਘ, ਜੈਲੀ, ਹਰਜਿੰਦਰ ਸਿੰਘ ਉੱਪਲ ਸਰਕਲ ਪ੍ਰਧਾਨ, ਗੁਰਪ੍ਰੀਤ ਉੱਪਲ ਆਦਿ ਹਾਜਰ ਸਨ।

LEAVE A REPLY

Please enter your comment!
Please enter your name here