ਲਕਾ ਖੇਮਕਰਨ ਵਿੱਚ ਇਕੱਤਰ ਸੈਕੜੇ ਭਾਜਪਾ ਵਰਕਰਾਂ ਵੱਲੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਭਰਵਾਂ ਸਵਾਗਤ

0
37
ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਅਨੂਪ ਭੁੱਲਰ ਦੇ ਉਦਮਾ ਸਦਕਾ ਹਲਕਾ ਖੇਮਕਰਨ ਵਿੱਚ ਇਕੱਤਰ ਸੈਕੜੇ ਭਾਜਪਾ ਵਰਕਰਾਂ ਵੱਲੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਭਰਵਾਂ ਸਵਾਗਤ
ਪੰਚਾਂ-ਸਰਪੰਚਾਂ ਅਤੇ ਮੋਹਤਬਰ ਆਗੂਆਂ ਨੇ ਭਾਜਪਾ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣ ਦਾ ਕੀਤਾ ਐਲਾਨ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,20 ਅਪ੍ਰੈਲ
ਲੋਕ ਸਭਾ ਖਡੂਰ ਸਾਹਿਬ ਤੋਂ ਭਾਜਪਾ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਉਮੀਦਵਾਰ ਮਨਜੀਤ ਸਿੰਘ ਮੰਨਾ ਜੋ ਪਿਛਲੇ ਲੰਬੇ ਸਮੇਂ ਤੋਂ ਸਫਲ ਰਾਜ ਨੇਤਾ ਹਨ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਵਿਖੇ ਭਾਜਪਾ ਵਰਕਰਾਂ ਅਤੇ ਆਗੂਆਂ ਨਾਲ ਇੱਕ ਮੀਟਿੰਗ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਰੱਖੀ ਗਈ।ਇਸ ਮੌਕੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਰਕਰਾਂ ਦਾ ਉਤਸ਼ਾਹ ਬਹੁਤ ਹੀ ਜੋਸ਼ ਵਾਲਾ ਸੀ।ਹਲਕੇ ਦੇ ਸੀਨੀਅਰ ਆਗੂ ਅਨੂਪ ਸਿੰਘ ਭੁੱਲਰ ਦੇ ਵਿਸ਼ੇਸ਼ ਯਤਨਾਂ ਸਦਕਾ ਹਜਾਰਾਂ ਦੀ ਤਦਾਦ ਵਿੱਚ ਭਾਜਪਾ ਆਗੂਆਂ ਨੇ ਵਹੀਰਾਂ ਘੱਤ ਕੇ ਲੋਕ ਸਭਾ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਜੋਰਦਾਰ ਸਵਾਗਤ ਕੀਤਾ ਅਤੇ ਉਨਾਂ ਦੀ ਜਿੱਤ ਦਾ ਐਲਾਨ ਕਰਦਿਆਂ ਘਰ ਘਰ ਜਾ ਕੇ ਭਾਜਪਾ ਲਈ ਵੋਟ ਮੰਗਣ ਦੀ ਗੱਲ ਵੀ ਕਹੀ। ਇਸ ਮੌਕੇ ‘ਤੇ ਉਨਾਂ ਨਾਲ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪੁੱਜੇ ਸਮੁੱਚੇ ਹੀ ਵਰਕਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਤਕੜੇ ਹੋ ਕੇ ਲੋਕ ਸਭਾ ਸੀਟ ਮਨਜੀਤ ਸਿੰਘ ਮੰਨਾ ਦੀ ਜਿੱਤ ਲਈ ਮਿਹਨਤ ਕਰਨ ਦੀ ਅਪੀਲ ਵੀ ਕੀਤੀ।ਇਸ ਮੌਕੇ ‘ਤੇ ਲੋਕ ਸਭਾ ਕਨਵੀਨਰ ਮਨਜੀਤ ਸਿੰਘ ਰਾਏ ਵੱਲੋਂ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਗਠਨ ਦੀ ਰੂਪ ਰੇਖਾ ਦੇ ਅਧਾਰ ‘ਤੇ ਕੰਮ ਕਰਨ ‘ਤੇ ਵਿਚਾਰਾਂ ਕੀਤੀਆਂ ਅਤੇ ਭਾਰਤੀ ਜਨਤਾ ਪਾਰਟੀ ਦੀ ਸਫਲ ਰਾਜਨੀਤੀ ਦੇ ਨੁਕਤਿਆਂ ‘ਤੇ ਵੀ ਸਾਂਝ ਪਾਈ।ਇਸ ਮੌਕੇ ਤੇ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ,ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ, ਮੀਤ ਪ੍ਰਧਾਨ ਰਿਤੇਸ਼ ਚੋਪੜਾ,ਵਿਧਾਨ ਸਭਾ ਹਲਕਾ ਖੇਮਕਰਨ ਕਨਵੀਨਰ ਸਦਾਨੰਦ ਚੋਪੜਾ,ਐਸਸੀ ਮੋਰਚੇ ਦੇ ਜਿਲਾ ਪ੍ਰਧਾਨ ਗੁਲਜਾਰ ਸਿੰਘ ਜਹਾਂਗੀਰ,ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਹਰਪ੍ਰੀਤ ਸਿੰਘ,ਐਜੂਕੇਸ਼ਨ ਸੈੱਲ ਕਨਵੀਨਰ ਗੁਰਪ੍ਰੀਤ ਸਿੰਘ,ਹਲਕਾ ਖੇਮਕਰਨ ਤੋਂ ਨਿਸ਼ਾਨ ਸਿੰਘ ਸਰਪੰਚ ਰਾਜੋਕੇ,ਸਾਹਿਬ ਸਿੰਘ ਸਰਪੰਚ ਮਹਿਦੀਪੁਰ, ਪ੍ਰਧਾਨ ਖਾਲੜਾ,ਸਰਪੰਚ ਮਹਿਤਾਬ ਸਿੰਘ,ਵਰਿੰਦਰ ਸਿੰਘ ਬਾਵਾ, ਹਰਪਾਲ ਸਿੰਘ ਪੱਤੂ,ਦਲਜੀਤ ਸਿੰਘ  ਪ੍ਰਧਾਨ ਕੱਚਾ ਪੱਕਾ,ਸਤਨਾਮ ਸਿੰਘ ਪ੍ਰਧਾਨ ਭਿੱਖੀਵਿੰਡ,ਬਲਕਾਰ ਸਿੰਘ ਸਰਪੰਚ ਵਲਟੋਹਾ, ਬਲਜਿੰਦਰ ਸਿੰਘ,ਨਿਰਮਲ ਸਿੰਘ ਦਿਓਲ ਸਰਪੰਚ ਵਲਟੋਹਾ,ਸਰਪੰਚ ਸੁਰੇਸ਼ ਪਿੰਕਾ ਵਲਟੋਹਾ,ਦਿਲਬਾਗ ਸਿੰਘ ਸਰਪੰਚ ਵਲਟੋਹਾ, ਬਲਵਿੰਦਰ ਸਿੰਘ ਵਲਟੋਹਾ,ਮਨਜਿੰਦਰ ਸਿੰਘ ਭੁੱਲਰ,ਹਰਜਿੰਦਰ ਸਿੰਘ ਲਾਡੀ,ਰਾਜ ਕੁਮਾਰ ਚੋਪੜਾ,ਲਵ ਦੇਵਗਨ,ਨਿਰਮਲ ਸਿੰਘ ਲਾਡੀ, ਵਿੱਕੀ ਖਾਲੜਾ,ਮਨਦੀਪ ਰਾਜੋਕੇ,ਮੇਜਰ ਸਿੰਘ ਤੋਂ ਇਲਾਵਾ ਇਲਾਕੇ ਦੇ ਹੋਰ ਮੋਹਤਬਰ ਲੋਕ ਮੌਜੂਦ ਸਨ

LEAVE A REPLY

Please enter your comment!
Please enter your name here