ਲਹਿੰਦੇ ਪੰਜਾਬ `ਚ ਪੰਜਾਬੀ ਨੂੰ ਸੂਬੇ ਭਰ `ਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਂਏ ਜਾਣ ਨੂੰ ਮਿਲੀ ਮੰਜ਼ੂਰੀ ।
ਇਸ ਫੈਸਲੇ `ਤੇ ਸੰਸਾਰ ਭਰ ਦੇ ਪ੍ਰਮੀਆਂ `ਚ ਖੁਸ਼ੀ ਦੀ ਲਹਿਰ ਅਤੇ ਲਹਿੰਦੇ ਪੰਜਾਬ ਦੀ ਸਰਕਾਰ ਦਾ ਧੰਨਵਾਦ।
ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦਿੱਤੀ ।
ਡਾ. ਸੁਰਿੰਦਰ ਗਿੱਲ ਅੰਬੈਸਡਰ ਫਾਰ ਪੀਸ ਵੱਲੋਂ ਇਸ ਫੈਸਲੇ ਦਾ ਕੀਤਾ ਗਿਆ ਸਵਾਗਤ
ਲਾਹੌਰ / ਮੈਰੀਲੈਂਡ (ਵਿਸ਼ੇਸ਼ ਪ੍ਰਤੀਨਿੱਧ) ਪੰਜਾਬੀ ਨੂੰ ਪਿਆਾਰ ਕਰਨ ਵਾਲਿਆਂ ਲਈ ਲਹਿੰਦੇ ਪੰਜਾਬ ਤੋਂ ਬਹੁਤ ਹੀ ਮਹੱਤਪੂਰਣ ਅਤੇ ਖੁਸ਼ੀ ਵਾਲੀ ਖ਼ਬਰ ਹੈ। ਲਹਿੰਦੇ ਪੰਜਾਬ `ਚ ਦੇ ਪੂਰੇ ਸੂਬੇ ਵਿੱਚ ਪੰਜਾਬੀ ਨੂੰ ਲਾਜ਼ਮੀ ਮੰਜ਼ਮੂਨ ਲਈ ਲੰਮੇਂ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੰਜਾਬ ਸਰਕਾਰ ਨੇ ਮੰਨ ਲਿਆ ਹੈ। ਹਣ ਲਹਿੰਦੇ ਪੰਜਾਬ ਦੇ ਸਾਰੇ ਸਰਕਰੀ ਵਿੱਦਿਅਕ ਅਦਾਰਿਆਂ `ਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਂਈ ਜਾਵੇਗੀ।
ਇਸ ਨਾਲ ਸੰਸਾਰ ਭਰ `ਚ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਇਸ ਲਈ ਲਹਿੰਦੇ ਪੰਜਾਬ ਦੀ ਮਰੀਅਮ ਸਰਕਾਰ ਦਾ ਧੰਨਵਾਦ ਕਰ ਹਹੇ ਹਨ। ਇਸ ਮੌਕੇ ਅਹਿਮਦ ਰਜ਼ਾ ਵੱਟੂ, ਪ੍ਰੋਫੈਸਰ ਤਾਰਿਕ ਜਤਾਲਾ, ਇਲਿਆਸ ਘੁੰਮਣ, ਮੁਦੱਸਰ ਇਕਲਾ ਬੱਟ, ਅਫ਼ਜ਼ਲ ਸਾਹਿਰ, ਫ਼ੈਸਲ ਅਲੀ ਦੀਪ ਸਇਅਦ ਹਾਜ਼ਰ ਸਨ। ਜਿੰਨਾ ਨੇ ਐਸੰਬਲੀ ਵਿਚ ਪੰਜਾਬੀ ਭਾਸ਼ਾ ਦੇ ਮਤੇ ਨੂੰ ਨੇਪੜੇ ਚੜ੍ਹਵਾਇਆ ।
ਅਮਜ਼ਦ ਅਲੀ ਜਾਵੇਦ ਐਮ.ਐੱਲਏ ਨੇ ਪੰਜਾਬੀ ਭਾਸ਼ਾ ਦੀ ਮੰਗ ਪੇਸ਼ ਕੀਤੀ ਜਿਸ ਨੂੰ ਵਿਰੋਧੀ ਧਿਰ ਅਤੇ ਸਰਕਾਰ ਵੱਲੋਂ ਇਕੱਠੇ ਸਮੂਹਿਕ ਤੋਰ ਤੇ ਪਾਸ ਕੀਤਾ ਗਿਆ। ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਸਪੀਕਰ ਮਹੁੰਦਮ ਅਹਿਮ ਖਾਨ ਉਨ੍ਹਾਂ ਨੇ ਆਪਣੀ ਸਹਿਮਤੀ ਜਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਬਾਰੇ ਅਹਿਮਦ ਰਜ਼ਾ ਪੰਜਾਬੀ ਅਮਜ਼ਦ ਅਲੀ ਜਾਵੇਦ ਵੀ ਐਸਬਲੀ ਵਿੱਚ ਹਾਜ਼ਰ ਸਨ ਜਦੋ ਇਸ ਮਤੇ ਨੂੰ ਪ੍ਰਵਾਨਗੀ ਮਿਲੀ ਸੀ।
ਇਸ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਪਿਛਲੇ ਲੰਬੇ ਸਮੇਂ ਤੋਂ ਇਸ ਕਾਰਜ ਪਿੱਛੇ ਲੱਗੇ ਹੋਏ ਸਨ। ਪਹਿਲਾਂ ਕਰਤਾਰਪੁਰ ਕੌਰੀਡੋਰ ਤੇ ਕੰਮ ਕੀਤਾ। ਹੁਣ ਪੰਜਾਬੀ ਵਿਸ਼ੇ ਨੂੰ ਲਹਿੰਦੇ ਪੰਜਾਬ ਵਿੱਚ ਪੜਾਉਣ ਦਾ ਕਾਰਜ ਐਸੰਬਲੀ ਵਿਚ ਪਾਸ ਕਰ ਦਿਤਾ ਗਿਆ ਹੈ। ਜਿਸ ਲਈ ਮਰੀਅਮ ਨਵਾਜ ਸ਼ਰੀਫ ਮੁੱਖ ਮੰਤਰੀ ਲਹਿੰਦੇ ਪੰਜਾਬ ਤੇ ਰਮੇਸ਼ ਸਿੰਘ ਅਰੋੜਾ ਘੱਟ ਗਿਣਤੀਆਂ ਕੈਬਨਿਟ ਮੰਤਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਹ ਇਤਹਾਸਕ ਫੈਸਲਾ ਹੈ। ਜਿਸ ਨਾਂਲ ਲਹਿੰਦੇ ਪੰਜਾਬ ਦੇ ਵਿਅਿਾਰਥੀ ਵੀ ਹੁਣ ਪੰਜਾਬ `ਚ ਪੜ੍ਹਾਂਈ ਕਰ ਸਕਣਗੇ ਜਿਸ ਨਾਲ ਪੰਜਾਬ ਦਾ ਮੰਜ਼ਰ ਹੋਰ ਮੰਜਬੂਤ ਹੋਵੇਗਾ। ਉਨ੍ਹਾਂ ਇਸ ਫੈਸਲੇ ਦਾ ਸਵਾਗਤੀ ਕੀਤਾ ਅਤੇ ਇਸ ਲਈ ਲਹਿਦੇ ਪੰਜਾਬ ਦੀ ਮੁੱਖ ਮੰਤਰੀ ਮਰਿਆਮ ਨਵਾਜ਼ ਸ਼ਰੀਫ਼ ਦੀ ਸਲਾ਼ਘਾ ਕੀਤੀ।
ਇਸ ਕਾਰਜ ਦੀ ਮੰਜ਼ੂਰੀ ਲਈ ਲੱਗੇ ਡਾ. ਵਰਿਆਮ ਸਿੰਘ ਸੰਧੂ, ਗੁਮਟਾਲਾ ਜੀ, ਨੂੰ ਪਾਕਿਸਤਾਨ ਫੇਰੀ ਦੌਰਾਨ ਹਮੇਸ਼ਾ ਇਸ ਗੱਲ ਦਾ ਖਦਸ਼ਾ ਕਰਦੇ ਰਹਿੰਦੇ ਸੀ ਕਿ 7 ਕਰੋੜ ਦੀ ਆਬਾਦੀ ਵਾਲੇ ਪੰਜਾਬੀ ਸੂਬੇ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਸੂਬੇ ਦੇ ਵਿੱਦਿਅਕ ਅਦਾਰਿਆਂ ਵਿੱਚ ਨਹੀਂ ਪੜ੍ਹਾਈ ਜਾਂਦੀ। ਇਸ ਬਾਰੇ ਪਾਕਿਸਤਾਨ `ਚ ਇਸ ਕਾਰਜ ਲਈ ਲੱਗੇ ਲੇਖਕਾਂ ਵਿੱਚ ਗੁਰਭਜਨ ਗਿੱਲ ,ਰਾਵਿੰਦਰ ਸਹਿਰਾਅ,ਨਜ਼ਬ ਹੁਸੈਨ ਸਇਦ, ਡਾ. ਆਤਮਾ ਗਾਂਧ., ਕਸੂਰ ਸਾਕਿਬ, ਇਕਬਾਲ ਸੋਹੀ ਬਾਬਾ ਨਜ਼ਮੀ ਤਾਹਿਰ ਸੰਧੂ ਅੰਜੂਮ ਗਿੱਲ ,ਪਰਵੀਨ ਆਦਿ ਵੱਲੋਂ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ।
ਮਰੀਅਮ ਨੇ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਵਜੋਂ ਲਾਗੂ ਕਰਨ ਦਾ ਐਲਾਨ ਕਰਕੇ ਸਮੁੱਚੇ ਸੰਸਾਰ ਵਿੱਚ ਰਹਿੰਦੇ ਪੰਜਾਬੀਅਤ ਦੇ ਮਨ ਜਿੱਤੇ ਹਨ।