ਲ਼ੈਰੀ ਹੋਗਨ ਸੈਨੇਟਰ ਦੀ ਕੁਮਿਨਟੀ ਮਿਲਣੀ ਪ੍ਰਭਾਵਸ਼ਾਲੀ ਰਹੀ।
ਮੈਰੀਲੈਡ/( ਵਿਸ਼ੇਸ਼ ਪ੍ਰਤੀਨਿਧ ) ਡੇਜੀ ਉਪਲ ਰੇਡਿਆਲਜਿਸਟ ਕੁਮਿਨਟੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਹੈ। ਜੋ ਰਿਪਬਲਿਕਨ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੀ ਹੋਈ ਹੈ। ਉਸ ਵੱਲੋਂ ਸਾਬਕਾ ਗਵਰਨਰ ਮੈਰੀਲੈਡ ਲੈਰੀ ਹੋਗਨ ਜੋ ਅੱਜ ਕਲ ਸੈਨੇਟਰ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।ਉਹਨਾ ਦੀ ਇੱਕ ਕੁਮਿਨਟੀ ਮਿਲਣੀ ਰੱਖੀ ਗਈ ਸੀ। ਜਿਸ ਵਿਚ ਸੈਂਕੜੇ ਚਾਹੁਣ ਵਾਲਿਆਂ ਨੇ ਹਿੱਸਾ ਲਿਆ।
ਲੈਰੀ ਹੋਗਨ ਨੇ ਕਿਹਾ ਕਿ ਮੇਰੇ ਬਾਰੇ ਹਰ ਵਸਨੀਕ ਮੈਰੀਲੈਡ ਦਾ ਜਾਣਦਾ ਹੈ। ਕਿ ਸਟੇਟ ਨੂੰ ਸਰਵੋਤਮ ਬਣਾਉਣ ਵਿੱਚ ਕਿੰਨਾਂ ਯੋਗਦਾਨ ਪਾਇਆ ਹੈ। ਮੈ ਲੋਕਾਂ ਵਾਸਤੇ ਹਾਂ। ਮੇਰਾ ਕੰਮ ਕਰਨ ਦਾ ਤਾਰੀਕਾ ਨਿਵੇਕਲਾ ਹੈ।ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੁਮਿਨਟੀ ਲਈ ਕੁਝ ਕਰ ਸਕਾਂ। ਜਿਸ ਕਰਕੇ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਕੰਮ ਕਰਦਾ ਹੈ। ਜਿਸ ਕਰਕੇ ਵਿਰੋਧੀ ਵੀ ਮੇਰੇ ਉਪਾਸ਼ਕ ਹਨ। ਅੱਜ ਦਾ ਇਕੱਠ ਇਸ ਗੱਲ ਦੀ ਅਗਵਾਈ ਦੇ ਰਿਹਾ ਹੈ।
ਡੇਜ਼ੀ ਉਪਲ ਨੇ ਲੈਰੀ ਹੋਗਨ ਦੀ ਤਾਰੀਫ ਤੇ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਹੋਗਨ ਸਾਡੇ ਲਈ ਇੱਕ ਮਸੀਹਾ ਹਨ। ਜਿੰਨਾ ਨੇ ਘੱਟ ਗਿਣਤੀਆਂ ਨੂੰ ਨੇੜੇ ਰੱਖਿਆ ਤੇ ਉਹਨਾ ਪ੍ਰਤੀ ਕਈ ਸਹੂਲਤਾਂ ਦਾ ਅਗਾਜ ਕੀਤਾ ਹੈ। ਲੈਰੀ ਹੋਗਨ ਸਮੇਂ ਲਾਟਰੀ ਕਮਿਸ਼ਨ ਸਾਢੇ ਤਿੰਨ ਪ੍ਰਤੀਸ਼ਤ ਸੀ ਜੋ ਮੋਜੂਦਾ ਗਵਰਨਰ ਨੇ ਘਟਾ ਕੇ ਢਾਈ ਪ੍ਰਤੀਸ਼ਤ ਕਰ ਦਿੱਤਾ ਹੈ।ਇਸੇ ਤਰਾਂ ਟੈਕਸ ਵਿੱਚ ਵੀ ਵਾਧਾ ਕਰਕੇ ਆਮ ਛੋਟੇ ਬਿਜਨਸਾ ਨੂੰ ਢਾਹ ਲਗਾਈ ਹੈ। ਸਾਨੂੰ ਲੈਰੀ ਹੋਗਨ ਦੀ ਮਦਦ ਕਰਕੇ ਸੈਨੇਟਰ ਵਜੋਂ ਜਿਤਾਉਣਾ ਚਾਹੀਦਾ ਹੈ।
ਪੰਜਾਬੀ ਕਲੱਬ ਮੈਰੀਲੈਡ ਵੱਲੋਂ ਕੇ ਕੇ ਸਿਧੂ ਦੀ ਅਗਵਾਈ ਵਿਚ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜੋ ਕਾਬਲੇ ਤਾਰੀਫ ਰਹੀ ਹੈ। ਲੈਰੀ ਹੋਗਨ ਨੇ ਕੁਮਿਨਟੀ ਨਾਲ ਨਿੱਘੀ ਮਿਲਣੀ ਕੀਤੀ ਤੇ ਹਰੇਕ ਨਾਲ ਗਲਬਾਤ ਕੀਤੀ। ਸਮੁੱਚੀ ਮਿਲਣੀ ਕਾਫੀ ਪ੍ਰਭਾਵੀ ਰਹੀ ਹੈ। ਇਸ ਮੋਕੇ ਨਿਕੋਲੀ ਐਮਬਰਸ ਵੀ ਹਾਜ਼ਰ ਹੋਈ ਜੋ ਰਿਪਬਲਿਕਨ ਪਾਰਟੀ ਦੀ ਪ੍ਰਮੰਨੀ ਸ਼ਖਸੀਅਤ ਹੈ।