ਲਾਅ ਯੂਨੀਵਰਸਿਟੀ ਪਟਿਆਲਾ ਚ ਵਾਪਰੀ ਘਟਨਾ ਦੀ ਹੋਵੇ ਉਚ ਪੱਧਰੀ ਜਾਂਚ: ਗੁਰਸ਼ਰਨ ਕੌਰ ਰੰਧਾਵਾ
ਖੰਨਾ,27ਸਤੰਬਰ:( ਅਜੀਤ ਸਿੰਘ ਖੰਨਾ)
ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਨੂੰ ਲੈ ਕਿ ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਪੜ੍ਹਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਵਲੋ ਤਿੱਖਾ ਪ੍ਰਤੀਕਰਮ ਪਰਗਟ ਕੀਤਾ ਗਿਆ ਹੈ। ਪ੍ਰੈਸ ਨੂੰ ਜਾਰੀ ਇਕ ਬਿਆਨ ਚ ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਰੰਧਾਵਾ ਨੇ ਕਿਹਾ ਕਿ ਵਾਇਸ ਚਾਂਸਲਰ ਵਲੋ ਬਿਨਾ ਨੋਟਿਸ ਲੜਕੀਆਂ ਦੇ ਕਮਰਿਆਂ ਚ ਦਾਖਲ ਹੋ ਕੇ ਚੈਕਿੰਗ ਕਰਨਾ ਤੇ ਉਹਨਾਂ ਦੇ ਕੱਪੜਿਆਂ ਬਾਰੇ ਇਤਰਜ਼ੋਗ ਸ਼ਬਦਾਵਲੀ ਦੀ ਵਰਤੋਂ ਕਰਨਾ ਨਿੰਦਨਯੋਗ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਭਾਰਤੀ ਮਹਿਲਾ ਕਮਿਸ਼ਨ ਨੂੰ ਇਸ ਘਟਨਾ ਪ੍ਰਤੀ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ।ਕਿਉਂਕਿ ਪਿਛਲੇ ਪੰਜ ਦਿਨ ਤੋ ਵਿਦਿਆਰਥੀ ਧਰਨੇ ਉੱਤੇ ਬੈਠੇ ਹਨ । ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਉਹਨਾਂ ਸ਼ਪਸ਼ਟ ਸ਼ਬਦਾਂ ਚ ਕਿਹਾ ਕਾਂਗਰਸ ਵਿਦਿਆਰਥੀਆਂ ਦੇ ਨਾਲ ਡਟ ਕੀ ਖਲੋਤੀ ਹੈ। ਅਗਰ ਉਹ ਕੋਈ ਵੀ ਐਕਸ਼ਨ ਪ੍ਰੋਗਰਾਮ ਉਲੀਕਦੇ ਹਨ ਤਾ ਮਹਿਲਾ ਕਾਂਗਰਸ ਉਹਨਾਂ ਦਾ ਡੱਟ ਕੀ ਸਾਥ ਦਵੇਗੀ। ਮਹਿਲਾ ਪ੍ਰਧਾਨ ਨੇ ਸਾਰੀ ਘਟਨਾ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਫਾਈਲ ਫੋਟੋ: ਗੁਰਸ਼ਰਨ ਕੌਰ ਰੰਧਾਵਾ (ਸੂਬਾ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ)