ਭੁੱਲਰ ਨੂੰ ਟਿਕਟ ਮਿਲਣ ‘ਤੇ ਆਪ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,16 ਮਾਰਚ 2024
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਅਤੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਲਾਲਜੀਤ ਸਿੰਘ ਭੁੱਲਰ ਨੂੰ ਲੋਕ ਸਭਾ ਚੋਣਾਂ ਵਿੱਚ ਟਿਕਟ ਮਿਲਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ‘ਆਪ’ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਕਿਹਾ ਕਿ ਸਾਡੇ ਪੱਟੀ ਹਲਕੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਖਡੂਰ ਸਾਹਿਬ ਹਲਕੇ ਲਈ ਬੇਹੱਦ ਮਿਹਨਤੀ ਅਤੇ ਜ਼ਮੀਨ ਨਾਲ ਜੁੜੇ ਹੋਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਚੋਣ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਟਿਕਟ ਮਿਲਣ ‘ਤੇ ਸਮੂਹ ਆਪ ਆਗੂਆਂ,ਵਰਕਰਾਂ ਅਤੇ ਹਲਕਾ ਨਿਵਾਸੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।ਲਾਲਜੀਤ ਭੁੱਲਰ ਹਰ ਦੁੱਖ ਸੁੱਖ ਵੇਲੇ ਆਪਣੇ ਹਲਕੇ ਦੇ ਲੋਕਾਂ ਵਿੱਚ ਹਰ ਵੇਲੇ ਹਾਜ਼ਰ ਰਹਿੰਦੇ ਹਨ,ਕੋਈ ਮੁਸ਼ਕਿਲ ਦੀ ਘੜੀ ਹੋਵੇ ਚਾਹੇ ਉਹ ਕੋਰੋਨਾ ਦਾ ਸਮਾਂ ਹੋਵੇ ਜਾਂ ਹੜ੍ਹਾਂ ਦੀ ਮੁਸ਼ਕਿਲ ਘੜੀ ਹੋਵੇ,ਲਾਲਜੀਤ ਭੁੱਲਰ ਹਰ ਮੁਸ਼ਕਿਲ ਸਮੇਂ ਅਗਾਂਹ ਵੱਧ ਕੇ ਲੋਕਾਂ ਦੀ ਬਾਂਹ ਫੜੀ ਹੈ।’ਆਪ’ ਹਾਈਕਮਾਂਡ ਨੇ ਲਾਲਜੀਤ ਭੁੱਲਰ ਦੀ ਮਿਹਨਤ ਅਤੇ ਲੋਕਪ੍ਰਿਅਤਾ ਨੂੰ ਵੇਖਦਿਆਂ ਹੀ ਟਿਕਟ ਨਾਲ ਨਿਵਾਜਿਆ ਹੈ। ਅਸੀਂ ਹਾਈਕਮਾਂਡ ਨੂੰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਵੱਡੇ ਫ਼ਰਕ ਨਾਲ ਜਿੱਤਾ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ।
ਇਸ ਮੌਕੇ ਉਨ੍ਹਾਂ ਨਾਲ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਲੇਕੇ,ਸਿੰਕਦਰ ਸਿੰਘ ਟਰੱਕ ਯੂਨੀਅਨ ਪ੍ਰਧਾਨ, ਸਰਬਜੀਤ ਸਿੰਘ ਨੰਬਰਦਾਰ ਅਤੇ ਜੁਗਰਾਜ ਸਿੰਘ ਹਾਜ਼ਰ ਸਨ।