ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕਾ ਦੇ ਲੂਈਸਿਆਨਾ ਵਿਚਲੇ ਆਡੁਬਨ ਚਿੜੀਆਘਰ ਦੇ ਜਾਨਵਰਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਕੋਰੋਨਾ ਵੈਕਸੀਨ ਲਗਾਈ ਗਈ ਹੈ । ਜਿਸ ਨਾਲ ਇਹ ਚਿੜੀਆਘਰ ਵੀ ਯੂ ਐਸ ਦੇ ਦੂਜੇ ਚਿੜੀਆਘਰਾਂ ਅਤੇ ਐਕੁਏਰੀਅਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜੋ ਕਿ ਕੋਵਿਡ -19 ਦੇ ਵਿਰੁੱਧ ਜਾਨਵਰਾਂ ਦਾ ਟੀਕਾਕਰਨ ਕਰ ਰਹੇ ਹਨ। ਇਸ ਚਿੜੀਆਘਰ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਵੈਕਸੀਨ ਨਾਲ ਜਾਨਵਰਾਂ ਨੂੰ ਵਾਧੂ ਸੁਰੱਖਿਆ ਪ੍ਰਦਾਨ ਹੋਵੇਗੀ ਜਦਕਿ ਇਸਦੇ ਕਿਸੇ ਵੀ ਜਾਨਵਰ ਨੂੰ ਕੋਰੋਨਾ ਨਹੀਂ ਹੈ। ਜਾਨਵਰਾਂ ਲਈ ਕੋਰੋਨਾ ਟੀਕਾ ਜ਼ੋਏਟਿਸ ਕੰਪਨੀ ਦੁਆਰਾ ਵਿਕਸਤ ਕੀਤਾ ਗਿਆ ਸੀ। ਕੰਪਨੀ ਨੇ 27 ਸਟੇਟਾਂ ਦੇ ਦਰਜਨਾਂ ਚਿੜੀਆਘਰਾਂ, ਕੰਜ਼ਰਵੇਟਰੀਆਂ ਅਤੇ ਹੋਰ ਸੰਸਥਾਵਾਂ ਨੂੰ ਟੀਕੇ ਦੀਆਂ 11,000 ਤੋਂ ਵੱਧ ਖੁਰਾਕਾਂ ਦਾਨ ਕੀਤੀਆਂ ਹਨ। ਜ਼ੋਏਟਿਸ ਦੇ ਅਨੁਸਾਰ, ਵੈਕਸੀਨ ਨੂੰ ਯੂ ਐਸ ਦੇ ਖੇਤੀਬਾੜੀ ਵਿਭਾਗ ਦੁਆਰਾ ਕੇਸ- ਦਰ ਕੇਸ ਅਧਾਰ ’ਤੇ ਪ੍ਰਯੋਗਾਤਮਕ ਵਰਤੋਂ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਚਿੜੀਆਘਰ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਜਾਨਵਰਾਂ ਨੂੰ ਕੋਵਿਡ -19 ਅਤੇ ਡੈਲਟਾ ਰੂਪ ਤੋਂ ਬਚਾਉਣ ਲਈ ਵੈਕਸੀਨ ਬਹੁਤ ਮਹੱਤਵਪੂਰਨ ਹੈ।
Boota Singh Basi
President & Chief Editor