ਲੇਖਕ ਗੁਲਾਮੀਵਾਲਾ ਦੀ ਧਾਰਮਿਕ ਪੁਸਤਕ “ਨਰਸੀ ਨਾਮਦੇਵ ਜੀ (ਸਫ਼ਰਨਾਮਾ) ਲੁਧਿਆਣਾ ਵਿਖੇ ਰਿਲੀਜ਼ ਕੀਤੀ ਗਈ

0
57
ਭਗਤ ਨਾਮਦੇਵ ਜੀ ਨੇ ਜਾਤ-ਪਾਤ ਮਿਟਾਉਣ ਤੇ ਪ੍ਰਮਾਤਮਾ ਦੀ ਬੰਦਗੀ ਦਾ ਸੁਨੇਹਾ ਦਿੱਤਾ-ਗਰਚਾ
ਲੁਧਿਆਣਾ, 22 ਜਨਵਰੀ – ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਉਂਡੇਸ਼ਨ ਵੱਲੋਂ ਅੱਜ ਸਥਾਨਿਕ ਪੱਖੋਵਾਲ ਰੋਡ ਵਿਖੇ ਇਕ ਸਮਾਗਮ ਦੌਰਾਨ ਉੱਘੇ ਪੰਜਾਬੀ ਲੇਖਕ ਸਰਦਾਰ ਬੂਟਾ ਸਿੰਘ ਗੁਲਾਮੀਵਾਲਾ ਵੱਲੋਂ ਲਿਖੀ ਧਾਰਮਿਕ ਪੁਸਤਕ ਨਰਸੀ ਨਾਮਦੇਵ ਜੀ (ਸਫ਼ਰਨਾਮਾ) ਨੂੰ ਲੁਧਿਆਣਾ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਦੱਸਿਆ ਕਿ ਸਰਦਾਰ ਗੁਲਾਮੀਵਾਲਾ ਦੀ ਲਿਖੀ ਇਹ ਧਾਰਮਿਕ ਪੁਸਤਕ ਸਾਡੇ ਅਤੇ ਸਾਡੀ ਨੌਜਵਾਨ ਪੀੜੀ ਲਈ ਬਹੁਤ ਕੀਮਤੀ ਹੈ ਕਿਉਂਕਿ ਇਸ ਵਿੱਚ ਭਗਤੀ ਲਹਿਰ ਦੇ ਮਾਣਕ ਮੋਤੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜੀਵਨ ਬਾਰੇ ਬਹੁਤ ਅਹਿਮ ਜਾਣਕਾਰੀ ਪ੍ਰਦਾਨ ਕਰਦੀ ਹੈ। ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਗੁਲਾਮੀਵਾਲਾ ਨੇ ਸੱਭਿਆਚਾਰਕ ਤੇ ਵਿਰਸੇ ਵਿੱਚ ਜਿੱਥੇ ਆਪਣੀ ਕਲਮ ਨੂੰ ਚਲਾਇਆ ਤੇ ਸਫਲਤਾ ਪ੍ਰਾਪਤ ਕੀਤੀ ਹੈ। ਉਸ ਤੋਂ ਬਾਅਦ ਹੁਣ ਇੱਕ ਧਾਰਮਿਕ ਪੁਸਤਕ ਰੁਚੀ ਰੱਖਣ ਵਾਲੇ ਪਾਠਕਾਂ ਲਈ ਲੈਕੇ ਹਾਜ਼ਰ ਹੋਏ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 35 ਭਗਤਾਂ ਦੇ ਵਿੱਚੋਂ ਭਗਤ ਨਾਮਦੇਵ ਜੀ ਦੇ ਜੀਵਨ ਨਾਲ ਸਬੰਧਤ ਇਹ ਖੋਜ ਧਾਰਮਿਕ ਕਿਤਾਬ ਆਪਣੇ ਆਪ ਵਿੱਚ ਵੱਖਰੀ ਕਹੀ ਜਾ ਸਕਦੀ ਹੈ। ਭਗਤ ਬਾਬਾ ਨਾਮਦੇਵ ਜੀ ਦੀ ਖੋਜੀ ਕਿਤਾਬ ਨਰਸੀ ਨਾਮਦੇਵ ਜੀ (ਸਫ਼ਰਨਾਮਾ) ਲਿਖ ਕੇ ਤਿੰਨ ਚਾਰ ਸਾਲ ਦੀ ਮਿਹਨਤ ਪਿਛੋਂ ਬੂਟਾ ਗ਼ੁਲਾਮੀ ਵਾਲਾ ਨੇ ਇਸ ਕਿਤਾਬ ਨੂੰ ਸੰਗਤਾਂ ਦੇ ਰੂਬਰੂ ਕੀਤਾ ਹੈ, ਭਾਵੇ ਭਗਤ ਜੀ ਤੇ ਅੱਗੇ ਵੀ ਬਹੁਤ ਸਾਰੀਆਂ ਪੁਸਤਕਾਂ ਆ ਚੁੱਕੀਆਂ ਹਨ ਪਰ ਫੇਰ ਵੀ ਇਹ ਕਿਤਾਬ ਉਨ੍ਹਾਂ ਤੋਂ ਥੋੜੀ ਅਲੱਗ ਹੈ। ਸਫ਼ਰਨਾਮਾ ਦੇ ਰੂਪ ਵਿੱਚ ਲਿਖੀ ਗਈ ਇਸ ਪੁਸਤਕ ਵਿੱਚ ਬਹੁਤ ਡੂੰਘਾਈ ਵਿੱਚ ਜਾ ਕੇ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਭਗਤ ਬਾਬਾ ਨਾਮਦੇਵ ਜੀ ਅਤੇ ਪ੍ਰਭੂ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਹੀ ਨਹੀਂ ਸੀ। ਔਢਾਂ ਮੰਦਿਰ, ਕੇਸ਼ੋ ਮੰਦਿਰ, ਗੁਰਦੁਆਰਾ ਨਰਸੀ ਨਾਮਦੇਵ ਜੀ ਤੋਂ ਭਗਤ ਜੀ ਦਾ ਘੁਮਾਣ ਆਉਣਾ, ਤਪਿਆਣਾ ਸਾਹਿਬ, ਦਰਬਾਰ ਸਾਹਿਬ ਘੁਮਾਣ ਅਤੇ ਬਹੁਤ ਸਾਰੀਆਂ ਹੋਰ ਵੀ ਜਾਣਕਾਰੀਆਂ ਇਸ ਪੁਸਤਕ ਵਿਚ ਤੁਹਾਨੂੰ ਪੜਨ ਨੂੰ ਮਿਲਣਗੀਆਂ। ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਉਂਡੇਸ਼ਨ ਵੱਲੋਂ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਸਿਰੋਪਾਉ, ਦੁਸ਼ਾਲਾ ਤੇ ਸਨਮਾਨ ਨਿਸ਼ਾਨੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਫਾਉਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਸੰਧੂ, ਪੰਜਾਬੀ ਵਿਰਸੇ ਨੂੰ ਪ੍ਰਫ਼ੁੱਲਤ ਕਰਨ ਵਾਲੇ ਉਘੇ ਕਲਾ ਪ੍ਰੇਮੀ ਜਸਮੇਰ ਸਿੰਘ ਢੱਟ, ਸਮਾਜ ਸੇਵੀ ਰਾਜੀਵ ਕੁਮਾਰ ਸ਼ਰਮਾ, ਦਰਸ਼ਨ ਸਿੰਘ ਗਰਚਾ, ਕਾਕਾ ਰਾਜਦੀਪ ਸਿੰਘ, ਬਲਰਾਜ ਸਿੰਘ, ਸੰਜੀਵ ਕੁਮਾਰ ਸ਼ਰਮਾ, ਹਰਪ੍ਰੀਤ ਸਿੰਘ ਸੋਹਲ, ਪਰਵਿੰਦਰ ਸਿੰਘ ਜੱਸਲ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here