ਮੈਰੀਲੈਡ ( ਗਿੱਲ ) -ਮੈਰੀਲੈਡ ਦੇ ਗੇਥਰਬਰਗ ਵਿੱਚ ਲੇਬਰ ਡੇ ਪ੍ਰੇਡ ਕੱਢੀ ਗਈ। ਜਿਸ ਵਿੱਚ ਵੱਖ ਵੱਖ ਝਾਕੀਆਂ,ਬੈਂਡ ਟੀਮਾਂ ਤੇ ਡਾਂਸ ਟੀਮਾਂ ਨੇ ਹਿੱਸਾ ਲਿਆ। ਦੋ ਮੀਲ ਲੰਬੀ ਪ੍ਰੇਡ ਵਿੱਚ ਰਾਜਨੀਤਕਾਂ ਪ੍ਰਾਇਮਰੀ ਜੇਤੂਆਂ ਦੀ ਸ਼ਮੜਿਲੀਅਤ ਨੇ ਪ੍ਰੇਡ ਨੂੰ ਵੱਖਰੀ ਦਿੱਖ ਦਿੱਤੀ। ਰਾਜਨੀਤਕਾਂ ਨੇ ਅਪਨੇ ਅਪਨੇ ਹਮਾਇਤੀਆਂ ਨਾਲ ਬੈਨਰ,ਝੰਡੀਆਂ ਤੇ ਹੋਰਡਰਾਂ ਨਾਲ ਅਪਨੇ ਰਾਜਨੀਤਕ ਪਹਿਚਾਣ ਨੂੰ ਉਭਾਰਿਆ।
ਵੈਸ ਮੌਰ ਗਵਰਨਰ, ਅਰੁਨਾ ਮਿਲਰ ਲੈਫ਼ਟੀਨੈਂਟ ਗਵਰਨਰ , ਬਰੁਕ ਲੀਅਰਮੈਨ ਕੰਪਟੋਲਰ, ਮਾਰਕ ਐਰਲਿਕ ਕਾਊਟੀ ਅਗਜੈਕਟਿਵ ਤੇ ਸਕੂਲ ਬੋਰਡ ਉਮੀਦਵਾਰਾਂ ਤੋ ਇਲਾਵਾ ਡੈਲੀਗੇਟਸ ਨੇ ਹਿੱਸਾ ਲਿਆ। ਜਿੱਥੇ ਉਹਨਾਂ ਅਪਨੇ ਅਪਨੇ ਏਜੰਡੇ ਨੂੰ ਹੇਠਲੇ ਪੱਧਰ ਤੇ ਪਸਾਰਿਆ। ਉੱਥੇ ਉਹਨਾਂ ਕੁਮਨਟੀ ਨਾਲ ਨਾਲ ਮੇਲ ਮਿਲਾਪ ਕਰਕੇ ਅਪਨੀ ਰਾਜਨੀਤਕ ਹੋਂਦ ਨੂੰ ਪਬਲਿਕ ਵਿੱਚ ਮਜ਼ਬੂਤ ਕੀਤਾ ।
ਸਿੱਖ ਕੁਮਿਨਟੀ ਦੇ ਮੈਰੀਲੈਡ ਦੇ ਨੇਤਾਵਾਂ ਵਿੱਚ ਗੁਰਚਰਨ ਸਿੰਘ ਪ੍ਰਧਾਨ ਵੱਲਡ ਯੂਨਾਇਟਿਡ ਸੰਸਥਾ ਅਮਰੀਕਾ, ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ ਐਸ ਏ ,ਬਖ਼ਸ਼ੀਸ਼ ਸਿੰਘ ਪ੍ਰਧਾਨ ਸ਼ਿਖ ਅੰਤਰ ਰਾਸ਼ਟਰੀ ਸੰਸਥਾ ਅਤੇ ਰਾਜ ਰਾਠੋਰ ਟੂਰਿਜੰਮ ਅੰਬੈਸਡਰ ਨੇ ਇਸ ਲੇਬਰ ਡੇ ਪ੍ਰੇਡ ਵਿੱਚ ਸ਼ਮੂਲੀਅਤ ਕੀਤੀ। ਇਹਨਾਂ ਨੇਤਾਵਾਂ ਨੇ ਬਰੁਕ ਲੀਅਰਮੈਨ ,ਵੈਸ ਮੌਰ ,ਅਰੁਨਾ ਮਿਲਰ,ਮਾਰਕ ਐਰਲਿਕ ਤੇ ਕ੍ਰਿਸ ਵੈਨ ਹਾਲਨ ਨਾਲ ਵਿਚਾਰਾ ਦੀ ਸਾਂਝ ਪਾਈ। ਜਿੱਥੇ ਉਹਨਾਂ ਅਪਨੀ ਪਹਿਚਾਣ ਦਾ ਉਭਾਰਾਂ ਕੀਤਾ। ਉੱਥੇ ਅੋਰਤਾ ਦੇ ਸ਼ੈਲਟਰ ਨੂੰ ਮੈਰੀਲੈਡ ਵਿੱਚ ਖੋਲਣ ਦੀ ਵਕਾਲਤ ਵੀ ਕੀਤੀ। ਜਿਸ ਤੇ ਵੈਸ ਮੋਰ ਨੇ ਬਹੁਤ ਹੀ ਸੰਜੀਦਗੀ ਨਾਲ ਇਸ ਪ੍ਰੋਜੈਕਟ ਨੂੰ ਮੈਰੀਲੈਡ ਵਿੱਚ ਖੋਲਣ ਸੰਬੰਧੀ ਸਹਿਮਤੀ ਪ੍ਰਗਟਾਈ ਗੁਰਚਰਨ ਸਿੰਘ ਵੱਲੋਂ 24 ਸਤੰਬਰ ਨੂੰ ਪ੍ਰਾਇਮਰੀ ਜੇਤੂਆਂ ਦੀ ਪਾਰਟੀ ਦਾ ਐਲਾਨ ਕੀਤਾ । ਜਿਸ ਵਿੱਚ ਵਿਚਾਰਾ ਦੇ ਅਦਾਨ ਪ੍ਰਦਾਨ ਤੋ ਇਲਾਵਾ ਸਿੱਖੀ ਪਹਿਚਾਣ ਨੂੰ ਰਾਜਨੀਤਕਾਂ ਵਿੱਚ ਪ੍ਰਚਾਰਿਆ ਜਾਵੇਗਾ,ਤਾਂ ਜੋ ਸਿੱਖ ਕੁਮਿਨਟੀ ਸਰਕਾਰੇ ਦਾਰਬਾਰੇ ਅਪਨੀ ਹੋਂਦ ਨੂ ਪ੍ਰਗਟਾ ਸਕੇ। ਹਾਲ ਦੀ ਘੜੀ ਬਰੁਕ, ਵੈਸ ਮੋਰ ,ਅਰੁਨਾ ਮਿਲਰ ਤੇ ਮਾਰਕ ਨੇ ਅਪਨੀ ਸ਼ਮੂਲੀਅਤ ਦਾ ਹਾਂ ਪੱਖੀ ਪ੍ਰਗਟਾਵਾ ਕੀਤਾ ਹੈ। ਸਮੁੱਚੀ ਪ੍ਰੇਡ ਨੂੰ ਸਥਾਨਕ ਲੋਕਾ ਨੇ ਹੂਟਿੰਗ ਤੇ ਹੱਥ ਹਿਲਾਕੇ ਅਪਨੀ ਸਹਿਮਤੀ ਦਿੱਤੀ ਜੋ ਕਾਬਲੇ ਤਾਰੀਫ਼ ਰਹੀ ਹੈ।