ਲੋਕ ਆਗੂ ਕੰਵਲਜੀਤ ਖੰਨਾ ਦੀ ਸਵੈਜੀਵਨੀ “ਸਚੈ ਮਾਰਗਿ ਚਲਦਿਆ” ਅੱਧੀ ਸਦੀ ਦਾ ਪਰਮਾਣਿਕ ਦਸਤਾਵੇਜ: ਹਰਬੰਸ ਅਖਾੜਾ

0
147

ਜਗਰਾਓਂ, 23 ਅਪ੍ਰੈਲ, 2024: ਇਨਕਲਾਬੀ ਕੇਂਦਰ ਪੰਜਾਬ ਅਤੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਸਵੈਜੀਵਨੀ “ਸਚੈ ਮਾਰਗਿ ਚਲਦਿਆ” ਬੀਤੇ ਦਿਨੀਂ ਸਹੀਦ ਨਛਤਰ ਸਿੰਘ ਯਾਦਗਾਰ ਹਾਲ ਵਿਖੇ ਇਕ ਭਰਵੇਂ ਸਮਾਗਮ ਚ ਲੋਕ ਅਰਪਨ ਕੀਤੀ ਗਈ। ਇਸ ਸਮੇਂ ਉਘੇ ਸਾਹਿਤਕਾਰ ਅਤੇ ਟਰੇਡ ਯੂਨੀਅਨ ਘੁਲਾਟੀਏ ਮਾਸਟਰ ਹਰਬੰਸ ਸਿੰਘ ਅਖਾੜਾ ਨੇ ਕਿਹਾ ਕਿ ਪਿਛਲੀ ਅੱਧੀ ਸਦੀ ਦੇ ਜਨਤਕ ਸਿਆਸੀ ਸੰਘਰਸਾਂ ਦੀ ਇਹ ਰਚਨਾ ਇਕ ਸਾਨਦਾਰ ਪਰਮਾਣਿਕ ਦਸਤਾਵੇਜ ਹੈ। ਜਗਰਾਂਓ ਇਲਾਕੇ ਦੇ ਹਰ ਲੋਕ ਸੰਘਰਸ ਦੀ ਅਗਵਾਈ ਕਰਕੇ ਕੰਵਲਜੀਤ ਖੰਨਾ ਨੇ ਜਵਾਨੀ ਤੋ ਲੈ ਕੇ ਹੁਣ ਤਕ ਜੋ ਮੋਹਰੀ ਰੋਲ ਨਿਭਾਇਆ ਉਸ ਤੇ ਹਰ ਸੰਜਿਦ ਨਾਗਰਿਕ ਰਸ਼ਕ ਕਰਦਾ ਹੈ। ਸਾਨੂੰ ਮਾਣ ਹੈ ਕਿ 1972 ਦੇ ਮੋਗਾ ਵਿਦਿਆਰਥੀ ਅੰਦੋਲਨ ਤੋ ਲੈ ਕੇ 2022 ਦੇ ਇਤਿਹਾਸਕ ਕਿਸਾਨ ਅੰਦੋਲਨ ਤਕ ਦੇ ਪੰਜਾਹ ਸਾਲਾਂ ਦੇ ਸੰਘਰਸ ਨੂੰ ਕਲਮਬੱਧ ਕਰਕੇ ਕੰਵਲਜੀਤ ਖੰਨਾ ਨੇ ਨੋਜਵਾਨ ਪੀੜੀ ਲਈ ਲੋਕ ਵਿਰੋਧੀ ਸਕਤੀਆਂ ਨਾਲ ਜਥੇਬੰਦਕ ਤਾਕਤ ਵਜੋਂ ਟੱਕਰ ਲੈਣ ਦੀ ਜਾਚ ਦੱਸ ਕੇ ਸਾਨਦਾਰ ਕਾਰਜ ਕੀਤਾ ਹੈ। ਜਿੰਦਗੀ ਤੋਂ ਨਿਰਾਸ਼ ਹਾਸ਼ੀਆਗ੍ਰਸਤ ਲੋਕਾਂ ਨੂੰ ਜੀਵਨ ਚ ਸੰਘਰਸ ਰਾਹੀਂ ਅਨੇਕਾਂ ਵੇਰ ਸਾਥੀ ਖੰਨਾ ਨੇ ਡੂੱਘੀ ਦਲਦਲ ‘ਚੋਂ ਕੱਢਿਆ ਹੈ। ਉਨਾਂ ਕਿਹਾ ਕਿ ਜਗਰਾਂਓ ਇਲਾਕੇ ਚ ਹੋਰਨਾਂ ਸੰਘਰਸਾਂ ਦੇ ਨਾਲ ਨਾਲ ਖਾਸਤੋਰ ਤੇ ਕਿਸਾਨ ਸੰਘਰਸ ਚ ਸਾਥੀ ਖੰਨਾ ਦੀ ਉਸਾਰੂ ਭੂਮਿਕਾ ਦਾ ਮੈਂ ਚਸਮਦੀਦ ਗਵਾਹ ਰਿਹਾ ਹਾਂ।

ਇਸ ਸਮੇਂ ਚਰਚਿਤ ਸਾਹਿਤਕਾਰ ਅਜੀਤ ਪਿਆਸਾ, ਉਘੇ ਚਿੰਤਕ ਆਲੋਚਕ ਐੱਚ ਐਸ ਡਿੰਪਲ, ਪ੍ਰੱਸਿਧ ਕਵੀ ਗੁਰਜੀਤ ਸਹੋਤਾ, ਸਾਹਿਤਕਾਰ ਤੇ ਸਿੱਖਿਆ ਸ਼ਾਸਤਰੀ ਲੈਕਚਰਾਰ ਅਵਤਾਰ ਸਿੰਘ, ਸਾਹਿਤਕਾਰ ਤੇ ਬੀ ਪੀ ਈ ਓ ਸੁਖਦੇਵ ਹਠੂਰ, ਤਰਕਸ਼ੀਲ ਬਲਾਗਰ ਸੁਰਜੀਤ ਦੋਧਰ, ਤਰਕਸੀਲ ਆਗੂ ਕਰਤਾਰ ਸਿੰਘ ਵੀਰਾਨ ਨੇ ਸਾਥੀ ਖੰਨਾ ਵੱਲੋਂ ਰਚੀ ਇਸ ਜੀਵਨ ਇਤਿਹਾਸ ਤੇ ਡੂੰਘੀ ਖੁਸੀ ਦਾ ਇਜਹਾਰ ਕਰਦਿਆਂ ਮੁਬਾਰਕਬਾਦ ਦਿੱਤੀ।

LEAVE A REPLY

Please enter your comment!
Please enter your name here