ਲੋਕ ਗਾਇਕ ਮਿੰਟੂ ਧੂਰੀ ਤੇ ਦਲਜੀਤ ਕੌਰ ਨੇ ਫਰਿਜਨੋ ‘ਚ ਲਾਈਆਂ ਰੌਣਕਾਂ

0
165

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਲੋਕ ਗਾਇਕ ਮਿੰਟੂ ਧੂਰੀ ਅਤੇ ਦਲਜੀਤ ਕੌਰ ਅੱਜ ਕੱਲ ਆਪਣੀ ਨਿੱਜੀ ਫੇਰੀ ਤੇ ਅਮਰੀਕਾ ਪਹੁੰਚੇ ਹੋਏ ਨੇ, ਇੱਥੇ ਉਹਨਾਂ ਕੈਲੀਫੋਰਨੀਆਂ ਦੇ ਸ਼ਹਿਰ ਫਰਿਜਨੋ ਵਿਖੇ ਕਾਰੋਬਾਰੀ ਜਸਪਾਲ ਸਿੰਘ ਧਾਲੀਵਾਲ ਅਤੇ ਖੁਸ਼ ਧਾਲੀਵਾਲ, ਬਲਪ੍ਰੀਤ ਸਿੱਧੂ ਦੇ ਘਰ ਖੁੱਲ੍ਹਾ ਅਖਾੜਾ ਲਾਇਆ। ਇਸ ਮੌਕੇ ਕਿਰਸਾਨ ਚਰਨਜੀਤ ਸਿੰਘ ਬਾਠ ਤੋਂ ਬਿਨਾ ਇਲਾਕੇ ਦੇ ਬਹੁਤ ਸਾਰੇ ਪਤਵੰਤੇ ਪਹੁੰਚੇ ਹੋਏ ਸਨ, ਜਿੰਨਾਂ ਵਿੱਚ ਸਰਪੰਚ ਜੁਗਰਾਜ ਸਿੰਘ ਦੌਧਰ, ਬਿੱਟੂ ਕੁੱਸਾ, ਬੌਬੀ ਸਿੱਧੂ, ਐਡਮ, ਮੱਲ ਦੌਧਰ, ਜੁਗਰਾਜ ਲੁਹਾਰਾ, ਸਟੀਵ, ਮਿੱਕੀ ਸਿਆਲ, ਅਮਰਜੀਤ ਸਿੰਘ ਦੌਧਰ, ਰੰਮੀ ਧਾਲੀਵਾਲ, ਜੈਲਾ ਧੂੜਕੋਟ, ਜੱਗਾ ਸਧਾਰ, ਸਾਧੂ ਸਿੰਘ ਸੰਘਾ, ਮਨਜੀਤ ਕੁਲਾਰ, ਪਵਿੱਤਰ ਸਿੰਘ, ਗੁਰਪ੍ਰੀਤ ਸਿੰਘ ਦੌਧਰ, ਮਾਸਟਰ ਦਲਬਾਰਾ ਸਿੰਘ, ਲੱਕੀ ਬਾਰਬਰ ਆਦਿ ਦੇ ਨਾਮ ਜਿਕਰਯੋਗ ਹਨ। ਇਸ ਮੌਕੇ ਗਾਇਕ ਮਿੰਟੂ ਧੂਰੀ ਅਤੇ ਦਲਜੀਤ ਕੌਰ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਹਰਕੋਈ ਅਸ਼ ਅਸ਼ ਕਰ ਉੁੱਠਿਆ। ਇਸ ਮੌਕੇ ਗਾਇਕ ਪੱਪੀ ਭਦੌੜ ਅਤੇ ਬਹਾਦਰ ਸਿੱਧੂ ਨੇ ਵੀ ਇੱਕ-ਇੱਕ ਗੀਤ ਨਾਲ ਸਟੇਜ਼ ਤੋ ਹਾਜ਼ਰੀ ਭਰੀ। ਸਟੇਜ਼ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ। ਕਾਲਾ ਸਿੱਧੂ ਨੇ ਸੁਆਦਿਸ਼ਟ ਫੂਡ ਨੇ ਸਭਨਾਂ ਨੂੰ ਉਂਗਲਾਂ ਚੱਟਣ ਲਈ ਮਜਬੂਰ ਕਰ ਦਿੱਤਾ। ਢੋਲ ਤੇ ਹਾਜ਼ਰੀ ਜ਼ੋਰੇ ਢੋਲੀ ਨੇ ਭਰੀ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ ।

LEAVE A REPLY

Please enter your comment!
Please enter your name here