ਲੋਕ ਗੀਤ ਐਂਟਰਟੇਨਮੈਂਟ ਕੰਪਨੀ ਦਾ ਨਾਮ ਅੱਜਕਲ੍ਹ ਸੰਗੀਤ ਇੰਡਸਟਰੀ ਵਿੱਚ ਪੂਰੀ ਚਰਚਾ ਵਿੱਚ

0
151

ਲੋਕ ਗੀਤ ਐਂਟਰਟੇਨਮੈਂਟ ਕੰਪਨੀ ਦਾ ਨਾਮ ਅੱਜਕਲ੍ਹ ਸੰਗੀਤ ਇੰਡਸਟਰੀ ਵਿੱਚ ਪੂਰੀ ਚਰਚਾ ਵਿੱਚ ਹੈ। ਵਿਸ਼ਵ ਪ੍ਰਸਿੱਧ ਇਸ ਕੰਪਨੀ ਵੱਲੋਂ ਆਏ ਦਿਨ ਨਵੇਂ ਨਵੇਂ ਪ੍ਰੋਜੈਕਟ ਰਿਲੀਜ਼ ਕੀਤੇ ਜਾਂਦੇ ਹਨ। ਹਾਲ ਹੀ ਵਿੱਚ ਲੋਕ ਗੀਤ ਐਂਟਰਟੋਨਮੋਟ ਵੱਲੋਂ ਖਰੜ ਸ਼ਹਿਰ ਦੇ ਜੰਮਪਲ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ‘ਚ ਰਹਿੰਦੇ ਉੱਘੇ ਤੇ ਚਰਚਿਤ ਗਾਇਕ ਤੇ ਗੀਤਕਾਰ ਦਵਿੰਦਰ ਪੰਮੀ ਦੀ ਆਵਾਜ਼ ਵਿੱਚ ਨਵਾਂ ਟਰੈਕ ਹੌਲੀ ਹੌਲੀ ਚੱਲ, 31 ਅਗਸਤ ਨੂੰ ਪੂਰੇ ਵਿਸ਼ਵ ਭਰ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪੂਰੇ ਜੋਸ਼ ਖਰੋਸ਼ ਨਾਲ ਰਿਲੀਜ ਕੀਤਾ ਜਾਵੇਗਾ। ਦਵਿੰਦਰ ਪੰਮੀ ਜੋ ਕਿ 1989 ਵਿੱਚ ਖਰੜ ਸ਼ਹਿਰ ਨੂੰ ਛੱਡ ਕੇ ਅਮਰੀਕਾ ਜਾ ਵਸਿਆ ਸੀ ਉੱਥੇ ਉਸਨੇ ਸਾਲਾਂ ਬੱਧੀ ਸਖ਼ਤ ਮਿਹਨਤ ਕਰਕੇ ਆਪਣਾ ਪਰਿਵਾਰ ਸੇਂਟ ਕੀਤਾ, ਅੱਜ ਓਹਦਾ ਪਰਿਵਾਰ ਤੇ ਬੱਚੇ ਆਪੋ ਆਪਣੀ ਜ਼ਿੰਦਗੀ ਵਿੱਚ ਪੂਰੀ ਤਰਾਂ ਸੇਂਟ ਹਨ। ਵਿਦੇਸ਼ਾਂ ਦੀ ਸਖ਼ਤ ਮਿਹਨਤ ਵਾਲੀ ਜ਼ਿੰਦਗੀ ਦੇ ਬਾਵਜੂਦ ਵੀ ਉਸਨੇ ਆਪਣੇ ਅੰਦਰ ਵਸਦੀ ਕਲਾ ਨੂੰ ਕਦੇ ਮਾਰਨ ਨਹੀਂ ਦਿੱਤਾ, ਜਿਸ ਵਿੱਚ ਉਹਨਾਂ ਦੀ ਧਰਮ ਪਤਨੀ ਕੁਲਵਿੰਦਰ ਕੌਰ ਦੇ ਪੋਜਿਟਿਵ ਵਿਚਾਰਾਂ ਤੇ ਸਾਥ ਦਾ ਵੱਡਾ ਰੋਲ ਹੈ। ਸਮਾਂ ਕੱਢਕੇ ਰਿਆਜ਼ ਕਰਨਾ ਸਬਦ, ਗੀਤ, ਗ਼ਜ਼ਲਾਂ ਦੀ ਤਿਆਰੀ ਕਰਨਾ ਉਸਨੇ ਲਗਾਤਾਰ ਜਾਰੀ ਰੱਖਿਆ। ਦਵਿੰਦਰ ਪੰਮੀ ਕੱਲਾ ਗੀਤਕਾਰ ਜਾਂ ਗਾਇਕ ਨਹੀਂ ਬਲਕਿ ਜਿੰਨਾ ਵਧੀਆ ਓਹ ਗਾਇਕ ਹੈ, ਉਸ ਤੋਂ ਵਧੀਆ ਉਹ ਗੀਤਕਾਰ ਹੈ ਤੇ ਉਸ ਤੋਂ ਵੀ ਕਿਤੇ ਵਧੀਆ ਇਨਸਾਨ ਹੈ। ਉਹ ਸੰਗੀਤ ਦੀਆਂ ਬਰੀਕੀਆਂ ਨੂੰ ਉਹ ਬਾਖੂਬੀ ਜਾਣਦਾ ਹੈ ਇਸੇ ਲਈ ਉਸਨੇ ਆਪਣੇ ਘਰ ਦੇ ਅੰਦਰ ਹੀ ਇੱਕ ਆਡੀਓ ਰਿਕਾਰਡਿੰਗ ਸਟੂਡੀਓ ਵੀ ਬਣਾਇਆ ਹੋਇਆ ਹੈ ਜਿੱਥੇ ਅਮਰੀਕਾ ਦੇ ਨਾਮਵਰ ਗਾਇਕ ਆਪਣੇ ਗੀਤ ਤੇ ਸੰਗੀਤ ਤਿਆਰ ਕਰਵਾਉਂਦੇ ਹਨ।ਦਵਿੰਦਰ ਪੰਮੀ ਦਾ ਕਹਿਣਾ ਹੈ ਕਿ ਉਸਨੂੰ ਅੱਜ ਤੱਕ ਕੋਈ ਚੰਗਾ ਪਾਰਖੂ ਪ੍ਰੋਮੋਟਰ ਹੀ ਨਹੀਂ ਮਿਲਿਆ ਜੋ ਉਸਦੀ ਕਲਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਵੇ। ਅਖ਼ੀਰ ਇੱਕ ਦਿਨ ਉਸਦੀ ਟੈਲੀਫੋਨ ‘ਤੇ ਮੁਲਾਕਾਤ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਨਾਲ ਹੋਈ। ਦਵਿੰਦਰ ਦਾ ਕਹਿਣਾ ਹੈ ਕੇ ਭੱਟੀ ਭੜੀਵਾਲਾ ਨੇ ਉਸਦੀ ਕਲਾ ਨੂੰ ਪਹਿਚਾਣ ਕੇ ਉਸਦੀ ਆਵਾਜ਼ ਵਿੱਚ ਰਿਕਾਰਡ ‘ ਹੋਇਆ ਧਾਰਮਿਕ ਸਬਦ ਆਗਿਆ ਭਈ ਅਕਾਲ ਕੀ ਲੋਕ ਗੀਤ ਐਂਟਰਟੇਨਮੈਂਟ ਕੰਪਨੀ ਚੋਂ ਰਿਲੀਜ਼ ਕਰਵਾਇਆ, ਜਿਸ ਦਾ ਉਸਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ ਤੇ ਦਵਿੰਦਰ ਪੰਮੀ ਦਾ ਨਾਮ ਲੰਮੇ ਸਮੇਂ ਬਾਅਦ ਮੁੜਕੇ ਰੋੜ ਚਰਚਾ ਵਿੱਚ ਆ ਗਿਆ।

ਹੁਣ ਦਵਿੰਦਰ ਪੰਮੀ ਦਾ ਨਵਾਂ ਟਰੇਕ ਹੱਲੀ ਹੱਲੀ ਚੱਲ ਜੋ ਜ਼ਿੰਦਗੀ ਦੀ ਚੱਲ ਰਹੀ ਤੇਜ਼ ਰਫ਼ਤਾਰ ਨੂੰ ਠੱਲਣ ਵੱਲ ਇਸ਼ਾਰਾ ਕਰਦਾ ਹੈ ਉਸਨੂੰ ਸੰਗੀਤਕਾਰ ਸਤਵਿੰਦਰ ਕਾਕਾ ਦੇ ਸੰਗੀਤ ਵਿੱਚ ਰਿਕਾਰਡ ਕੀਤਾ ਹੈ ਅਤੇ ਗੀਤ ਨੂੰ ਖੁਦ ਦਵਿੰਦਰ ਪੰਮੀ ਨੇ ਲਿਖਿਆ ਹੈ। ਗੀਤ ਦਾ ਗ੍ਰਾਫਿਕਸ ਵੀਡੀਓ ਮੌਂਟੀ ਪਲਹੇੜੀ ਨੇ ਤਿਆਰ ਕੀਤਾ ਹੈ, ਸੋ ਲੋਕ ਗੀਤ ਐਂਟਰਟੇਨਮੈਂਟ ਦੀ ਇਹ ਨਵੀਂ ਪੇਸ਼ਕਸ਼ ਉਹਨਾਂ ਗਾਇਕ ਕਲਾਕਾਰਾਂ ਲਈ ਹਿੰਮਤ ਤੇ ਹੱਸਲੇ ਦਾ ਕੰਮ ਕਰੇਗੀ, ਜਿਹਨਾਂ ਨੂੰ ਆਮ ਲੋਕ ਕਹਿੰਦੇ ਹਨ ਜੋ ਉਹਨਾਂ ਦਾ ਟਾਈਮ ਲੰਘ ਗਿਆ। ਸੰਗੀਤ ਅਤੇ ਗਾਇਕੀ ਦਾ ਨਾ ਕੋਈ ਸਮਾਂ ਹੁੰਦਾ ਹੈ ਤੇ ਨਾ ਹੀ ਉਮਰ। ਇਹ ਜਾਣਕਾਰੀ ਸਾਂਝੀ ਕਰਦਿਆਂ ਪ੍ਰਸਿੱਧ ਪੇਸ਼ਕਾਰ ਤੇ ਗੀਤਕਾਰ ਭੱਟੀ ਤੜੀਵਾਲਾ ਜੀ ਨੇ ਦੱਸਿਆ ਕਿ ਇਸ ਗੀਤ ਨਾਲ ਅਮਰੀਕਾ ਵੱਸਦਾ ਇਹ ਮਲਟੀ ਟੈਲੈਂਟੇਡ ਕਲਾਕਾਰ ਦਵਿੰਦਰ ਪੰਮੀ ਮੁੜਕੇ ਫੇਰ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਵੱਡਾ ਨਾਮ ਤੇ ਮੁਕਾਮ ਹਾਸਲ ਕਰੇਗਾ।

LEAVE A REPLY

Please enter your comment!
Please enter your name here