ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਵਲੋਂ‌ ਤਰਨਤਾਰਨ ਵਿਖੇ ਭਾਜਪਾ ਦੀ ਅਹਿਮ ਮੀਟਿੰਗ ਆਯੋਜਿਤ

0
41
ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਵਲੋਂ‌ ਤਰਨਤਾਰਨ ਵਿਖੇ ਭਾਜਪਾ ਦੀ ਅਹਿਮ ਮੀਟਿੰਗ ਆਯੋਜਿਤ
ਬੂਥ ਸੰਮੇਲਨਾਂ ਦੀਆਂ ਤਿਆਰੀਆਂ ਸੰਬੰਧੀ ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਲਗਾਈਆਂ ਡਿਊਟੀਆਂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,30 ਮਾਰਚ 2024
ਦੇਸ਼ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇਤਿਹਾਸਕ ਜਿੱਤ ਪ੍ਰਾਪਤ ਕਰਨ ਜਾ ਰਹੀ ਹੈ ਅਤੇ ਪੰਜਾਬ ਦੇ ਲੋਕ ਵੀ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਪਾਉਣ ਲਈ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਤਰਨਤਾਰਨ ਮੁੱਖ ਦਫਤਰ ਵਿਖੇ ਜਿਲਾ ਤਰਨਤਾਰਨ ਵਿੱਚ ਹੋਣ ਜਾ ਰਹੇ ਬੂਥ ਸੰਮੇਲਨਾਂ ਸੰਬੰਧੀ ਹੋਈ ਜਿਲਾ ਆਗੂਆਂ ਦੀ ਵਿਸ਼ਾਲ ਇਕੱਤਰਤਾ ਦੌਰਾਨ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਹਰਜੀਤ ਸਿੰਘ ਸੰਧੂ ਨੇ ਸਮੂੰਹ ਪਾਰਟੀ ਵਰਕਰਾਂ ਦੀ ਡਿਊਟੀਆਂ ਲਗਾਉਂਦਿਆਂ ਕਿਹਾ ਕਿ ਜਿਸ ਤਰਾਂ ਭਾਰਤੀ ਜਨਤਾ ਪਾਰਟੀ ਆਪਣੇ ਸੰਗਠਨਾਤਮਿਕ ਤਰੀਕੇ ਨਾਲ ਪੂਰੇ ਦੇਸ਼ ਵਿੱਚ ਹਰ ਵਰਕਰ ਨੂੰ ਲਾਮਬੰਦ ਕਰ ਚੁੱਕੀ ਹੈ।ਇਸ ਵਾਰ ਪੰਜਾਬ ਵਿੱਚ ਵੀ ਸੰਗਠਨ ਦੀ ਮਜਬੂਤੀ ਲਈ ਹਰ ਵਰਕਰ ਦਿਨ ਰਾਤ ਮਿਹਨਤ ਕਰ ਰਿਹਾ ਹੈ ਜਿਸ ਦਾ ਇਤਿਹਾਸਕ ਨਤੀਜਾ ਭਾਰੀ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆ ਰਿਹਾ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਟੀਮ ਨੂੰ ਸਮੁੱਚੇ ਅਹੁਦੇਦਾਰਾਂ ਅਤੇ ਆਗੂਆਂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਚੋਣਾਂ ਲੜਣ ਅਤੇ ਲੋਕਾਂ ਦੇ ਦਿਲ ਜਿੱਤਣ ਵਿੱਚ ਕਾਮਯਾਬ ਹੋ ਚੁੱਕੇ ਹਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ ਕਿਉਂਕਿ ਲੋਕ ਆਪ ਮੁਹਾਰੇ ਹੁਣ ਪਿੰਡਾਂ ਦੀਆਂ ਸੱਥਾ ਵਿੱਚ ਖੁੱਲ ਕੇ ਪਾਰਟੀ ਵਿੱਚ ਸ਼ਮੂਲੀਅਤ ਵੀ ਕਰ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਵੀ ਹਨ।ਇਸ ਮੌਕੇ ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਅਤੁਲ ਜੈਨ,ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਮੀਤ ਪ੍ਰਧਾਨ ਡਾ. ਰਿਤੇਸ਼ ਚੋਪੜਾ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਸਕੱਤਰ ਗੌਰਵ ਚੋਪੜਾ,ਸਕੱਤਰ ਰੋਹਿਤ ਵੇਦੀ,ਸਕੱਤਰ ਸੁਖਵੰਤ ਸਿੰਘ,ਸਕੱਤਰ ਹਰਮਨਜੀਤ ਸਿੰਘ,ਸਕੱਤਰ ਸਵਿੰਦਰ ਸਿੰਘ ਪੰਨੂ,ਐਸਸੀ ਮੋਰਚਾ ਜਿਲਾ ਪ੍ਰਧਾਨ ਗੁਲਜਾਰ ਸਿੰਘ ਜਹਾਂਗੀਰ,ਯੁਵਾ ਮੋਰਚਾ ਜਿਲਾ ਪ੍ਰਧਾਨ ਦਿਨੇਸ਼ ਜੋਸ਼ੀ,ਕਿਸਾਨ ਮੋਰਚਾ ਜਿਲਾ ਪ੍ਰਧਾਨ ਗੁਰਸਾਹਿਬ ਸਿੰਘ,ਐਸਸੀ ਮੋਰਚਾ ਜਨਰਲ ਸਕੱਤਰ ਹਰਜਿੰਦਰ ਸਿੰਘ ਠੱਕਰਪੁਰਾ,ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ, ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਜਿਲਾ ਪ੍ਰਵਕਤਾ ਰਾਜਵੀਰ ਸਿੰਘ ਕੰਗ, ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਕਿਸਾਨ ਮੋਰਚਾ ਜਨਰਲ ਸਕੱਤਰ ਡਾ.ਅਵਤਾਰ ਸਿੰਘ ਵੇਈਂਪੂਈ,ਕਿਸਾਨ ਮੋਰਚਾ ਜਨਰਲ ਸਕੱਤਰ ਕੁਲਵੰਤ ਸਿੰਘ ਭੈਲ, ਮੰਡਲ ਪ੍ਰਧਾਨ ਪਵਨ ਕੁੰਦਰਾ,ਮੰਡਲ ਪ੍ਰਧਾਨ ਪਵਨ ਦੇਵਗਨ ਚੋਹਲਾ ਸਾਹਿਬ,ਮੰਡਲ ਪ੍ਰਧਾਨ ਗੌਰਵ ਦੇਵਗਨ,ਮੰਡਲ ਪ੍ਰਧਾਨ ਡਾ.ਦਵਿੰਦਰ ਕੁਮਾਰ,ਮੰਡਲ ਪ੍ਰਧਾਨ ਕਾਰਜ ਸਿੰਘ ਸ਼ਾਹ,ਮੰਡਲ ਪ੍ਰਧਾਨ ਮੇਹਰ ਸਿੰਘ ਬਾਣੀਆ,ਮੰਡਲ ਪ੍ਰਧਾਨ ਕੁਲਦੀਪ ਸਿੰਘ,ਮੰਡਲ ਪ੍ਰਧਾਨ ਨਰਿੰਦਰ ਸਿੰਘ, ਬਲਵਿੰਦਰ ਸਿੰਘ ਓਬੀਸੀ ਮੋਰਚਾ,ਬੁੱਧੀਜੀਵੀ ਸੈੱਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਐਸਸੀ ਮੋਰਚਾ ਐਗਜੈਕਟਿਵ ਮੈਂਬਰ ਸੁਰਜੀਤ ਸਿੰਘ ਮਾਹਲ, ਵਪਾਰ ਸੈੱਲ ਦੇ ਜਿਲਾ ਪ੍ਰਧਾਨ ਮੇਜਰ ਸਿੰਘ ਗਿੱਲ,ਨਵਦੀਪ ਸ਼ਰਮਾ, ਹਰਪ੍ਰੀਤ ਸਿੰਘ,ਸੋਨੀ ਵਾਰਡ ਨੰਬਰ 19,ਕਾਰਤਿਕ ਚੋਪੜਾ,ਜਗਮੋਹਨ ਗੁਪਤਾ, ਮੁਨੀਸ਼ ਕੁਮਾਰ, ਅਰਵਿੰਦਰ ਮਰਵਾਹਾ,ਗੁਰਪ੍ਰੀਤ ਸਿੰਘ,ਅਜੇ, ਬਾਬਾ ਮਨਜੀਤ ਸਿੰਘ,ਪਰਮਜੀਤ ਸਿੰਘ, ਗੁਰਬਿੰਦਰ ਸਿੰਘ ਬੰਟੀ ਪੰਡਿਤ,ਲਲਿਤ ਸ਼ਰਮਾ,ਪੰਡਿਤ ਸ਼ਿਸ਼ਪਾਲ, ਹਰਸ਼ਾਨ ਸਿੰਘ,ਯੁਵਾ ਮੋਰਚਾ ਪ੍ਰਧਾਨ ਜਸਕਰਨ ਨਈਅਰ ਚੋਹਲਾ ਸਾਹਿਬ, ਐਸਸੀ ਮੋਰਚਾ ਪ੍ਰਧਾਨ ਅਮੋਲਕ ਸਿੰਘ ਚੋਹਲਾ,ਮੰਡਲ ਜਨਰਲ ਸਕੱਤਰ ਲੱਖਾ ਸਿੰਘ,ਮੰਡਲ ਜਨਰਲ ਸਕੱਤਰ ਜੁਗਰਾਜ ਸਿੰਘ,ਰਾਮ ਸਿੰਘ,ਗੋਰਾ ਸਿੰਘ,ਅਵਤਾਰ ਸਿੰਘ,ਹਰਦਿਆਲ ਸਿੰਘ, ਪ੍ਰਤਾਪ ਸਿੰਘ,ਗੁਰਜੀਤ ਸ਼ਾਹ,ਅਵਤਾਰ ਸਿੰਘ ਲਾਲੀ,ਨਿਰਮਲ ਸਿੰਘ ਨੰਦਪੁਰ,ਹਰਦੇਵ ਸਿੰਘ ਨੰਦਪੁਰ,ਨਰਿੰਦਰ ਸਿੰਘ, ਕਸ਼ਮੀਰ ਸਿੰਘ, ਕੰਵਲਜੀਤ ਸਿੰਘ,ਦਵਿੰਦਰ ਸਿੰਘ,ਮੰਗਲ ਸਿੰਘ,ਸੋਨੂ ਖਵਾਸਪੁਰ, ਨਛੱਤਰ ਸਿੰਘ,ਜਸਬੀਰ ਸਿੰਘ ਮੁਗਲਚੱਕ,ਗੁਰਸੇਵਕ ਸਿੰਘ,ਕਾਬਲ ਸਿੰਘ ਸੇਖਚੱਕ,ਰਣਜੀਤ ਸਿੰਘ,ਮੁਖਤਾਰ ਸਿੰਘ ਕੱਲਾ ਤੋਂ ਇਲਾਵਾ ਜਿਲੇ ਭਰ ਚੋਂ ਸੈਂਕੜੇ ਪਾਰਟੀ ਵਰਕਰਾਂ ਅਤੇ ਆਗੂ ਸਾਹਿਬਾਨਾਂ ਨੇ ਲਗਾਈਆਂ ਗਈਆਂ ਡਿਊਟੀਆਂ ਪੂਰੀ ਇਮਾਨਦਾਰੀ,ਮਿਹਨਤ ਅਤੇ ਲਗਨ ਨਾਲ ਨਿਭਾਉਣ ਦਾ ਵਿਸ਼ਵਾਸ਼ ਦੁਆਇਆ ਅਤੇ ਭਾਰਤੀ ਜਨਤਾ ਪਾਰਟੀ ਲਈ ਹਮੇਸ਼ਾਂ ਹੀ ਡਟੇ ਰਹਿਣ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here