ਲੋਕ ਸਭਾ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਭਾਜਪਾ ਅਹੁਦੇਦਾਰਾਂ ਦੀ ਵਿਸ਼ਾਲ ਇਕੱਤਰਤਾ

0
64
ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਦੀ ਅਗਵਾਈ ਹੇਠ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਲਈ ਲਗਾਈਆਂ ਡਿਊਟੀ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,18 ਮਾਰਚ 2024
ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਮੁੱਚੇ ਭਾਜਪਾ ਅਹੁਦੇਦਾਰਾਂ ਦੀ ਵਿਸ਼ਾਲ ਇਕੱਤਰਤਾ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਤਰਨਤਾਰਨ ਵਿਖੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਅਤੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਕੋ-ਕਨਵੀਨਰ ਅਤੇ ਜਿਲਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ ਦੇ ਵਿਸ਼ੇਸ਼ ਉੱਦਮਾਂ ਸਦਕਾ ਹੋਈ।ਇਸ ਇਕੱਤਰਤਾ ਵਿੱਚ ਲੋਕ ਸਭਾ ਖਡੂਰ ਸਾਹਿਬ ਦੇ ਵਿਸਥਾਰਿਕ ਸ੍ਰੀ ਸੁਮੀਤ ਸੱਭਰਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਮੌਕੇ ਤਰਨਤਾਰਨ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਠਾਠਾਂ ਮਾਰਦੇ ਇਕੱਠ ਨੂੰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੀ ਕਹਿਣੀ-ਕਰਨੀ ਦੀ ਪੱਕੀ ਹੈ,ਕਿਉਂਕਿ ਦੇਸ਼ ਵਿੱਚ ਲਗਾਤਾਰ ਪਿਛਲੇ ਸਮੇਂ ਵਿੱਚ ਦੋ ਵਾਰ ਕੇਂਦਰ ਦੀ ਸੱਤਾ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਹੈ ਅਤੇ ਹੁਣ ਫਿਰ ਤੀਸਰੀ ਵਾਰ ਕੇਂਦਰ ਦੀ ਸੱਤਾ ਤੇ ਭਾਜਪਾ ਹੀ ਬਿਰਾਜਮਾਨ ਹੋਣ ਵਾਲੀ ਹੈ।ਉਨਾਂ ਵਲੋਂ ਸਮੁੱਚੇ ਅਹੁਦੇਦਾਰਾਂ ਨੂੰ ਘਰ-ਘਰ ਜਾ ਕੇ ਭਾਜਪਾ ਦੀਆਂ ਨੀਤੀਆਂ ਨੂੰ ਪਹੁੰਚਾਉਣ ਅਤੇ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਨ ਦੀ ਅਪੀਲ ਕੀਤੀ।ਇਸ ਮੌਕੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਾਰੇ ਹੀ ਅਹੁਦੇਦਾਰਾਂ ਨੂੰ  ਪੂਰੇ ਜੋਸ਼ ਨਾਲ ਵਿਸ਼ਵਾਸ਼ ਦੁਆਇਆ ਕਿ ਉਹ ਕੰਮ ਕਰਨ ਵਿੱਚ ਪਹਿਲਾਂ ਹੀ ਕੋਈ ਕਸਰ ਨਹੀਂ ਛੱਡ ਰਹੇ ਅਤੇ ਵੋਟਾਂ ਦੇ ਦਿਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਜਾਗਰੂਕ ਹਨ।ਉਹ ਕਮਲ ਦੇ ਫੁੱਲ ਨੂੰ ਵੋਟ ਪਾਉਣ ਲਈ ਪੂਰੇ ਉਤਾਵਲੇ ਹਨ।ਇਸ ਮੌਕੇ ‘ਤੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਕੋ ਕਨਵੀਨਰ ਰਾਣਾ ਗੁਲਬੀਰ ਸਿੰਘ ਨੇ ਸਾਰੇ ਹੀ ਪਹੁੰਚੇ ਅਹੁਦੇਦਾਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ।ਇਸ ਮੌਕੇ ਜਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਯੁਵਾ ਮੋਰਚਾ ਜਿਲਾ ਪ੍ਰਧਾਨ ਦਿਨੇਸ਼ ਜੋਸ਼ੀ, ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਐਡਵੋਕੇਟ ਗੌਰਵ ਚੋਪੜਾ,ਮਹਿਲਾ ਮੋਰਚਾ ਜਿਲਾ ਪ੍ਰਧਾਨ ਅਮਨਦੀਪ ਕੌਰ ਉੱਪਲ,ਰਵਿੰਦਰ ਕੌਰ ਜਨਰਲ ਸਕੱਤਰ ਮਹਿਲਾ ਮੋਰਚਾ,ਅਮਨਪ੍ਰੀਤ ਕੌਰ ਜਨਰਲ ਸਕੱਤਰ ਮਹਿਲਾ ਮੋਰਚਾ, ਰਾਜਵਿੰਦਰ ਕੌਰ ਮੀਤ ਪ੍ਰਧਾਨ,ਵਪਾਰ ਸੈੱਲ ਦੇ ਜਿਲਾ ਪ੍ਰਧਾਨ ਮੇਜਰ ਸਿੰਘ ਗਿੱਲ,ਨੌਜਵਾਨ ਆਗੂ ਵਰਿਆਮ ਸਿੰਘ ਮੁਰਾਦਪੁਰ,ਐਜੂਕੇਸ਼ਨ ਸੈੱਲ ਦੇ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ,ਐੱਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਮੰਡਲ ਚੋਹਲਾ ਸਾਹਿਬ ਦੇ ਪ੍ਰਧਾਨ ਪਵਨ ਦੇਵਗਨ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਮੰਡਲ ਪ੍ਰਧਾਨ ਪਵਨ ਕੁੰਦਰਾ,ਮੰਡਲ ਪ੍ਰਧਾਨ ਡਾ.ਮਨਦੀਪ ਸਿੰਘ ਠਰੂ,ਮੰਡਲ ਪ੍ਰਧਾਨ ਸੰਧੂ ਰਾਣਾ ਗੰਡੀਵਿੰਡ,ਮੰਡਲ ਪ੍ਰਧਾਨ ਸਾਹਿਬ ਸਿੰਘ ਝਬਾਲ,ਮੰਡਲ ਪ੍ਰਧਾਨ ਗੌਰਵ ਦੇਵਗਨ,ਸੁਰਜੀਤ ਸਿੰਘ ਮਾਹਲ ਐਗਜੈਕਟਿਵ ਮੈਂਬਰ ਐਸਸੀ ਮੋਰਚਾ,ਐਸਸੀ ਮੋਰਚਾ ਤਰਨਤਾਰਨ ਦਿਹਾਤੀ ਮੰਡਲ ਪ੍ਰਧਾਨ ਸੰਗਮ ਸਿੰਘ ਹੈਪੀ ਠਰੂ,ਯੁਵਾ ਮੋਰਚਾ ਮੰਡਲ ਦਿਹਾਤੀ ਪ੍ਰਧਾਨ ਗਗਨ,ਮਨੀ,ਲੱਕੀ ਜੋਸ਼ੀ,ਐਡਵੋਕੇਟ ਬਿਕਰਮਜੀਤ ਅਰੋੜਾ,ਬੰਟੀ ਪੰਡਿਤ,ਬੀਬੀ ਪ੍ਰਵੀਨ ਕੌਰ,ਰਾਜ ਕੌਰ,ਸਰਬਜੀਤ ਕੌਰ, ਚਰਨਜੀਤ ਕੌਰ,ਰਮਨਦੀਪ ਕੌਰ,ਕਾਲਾ, ਸਾਗਰ ਸਿੰਘ, ਸੁਖਦੇਵ ਸਿੰਘ,ਦੀਪੂ ਭਲਵਾਨ, ਸੋਨੀ ਤਰਨਤਾਰਨ,ਨੌਜਵਾਨ ਆਗੂ ਜਤਿੰਦਰ ਸਿੰਘ ਕਾਜੀਕੋਟ,ਅਜੇ ਰਾਮਦੇਵ ਕਾਲੌਨੀ,ਮੰਡਲ ਮੀਤ ਪ੍ਰਧਾਨ ਨਵਦੀਪ ਸ਼ਰਮਾ,ਨੌਜਵਾਨ ਆਗੂ ਕਾਰਤਿਕ ਚੋਪੜਾ,ਨੌਜਵਾਨ ਆਗੂ ਪਰਮਜੀਤ ਸਿੰਘ, ਨੌਜਵਾਨ ਆਗੂ
ਗੁਰਬਿੰਦਰ ਸਿੰਘ,ਦਿਲਬਾਗ ਸਿੰਘ ਗੰਡੀਵਿੰਡ, ਮੁਖਤਾਰ ਸਿੰਘ ਝਾਮਕਾ,ਨਵਦੀਪ ਸਿੰਘ ਝਾਮਕਾ,ਬਲਦੇਵ ਸਿੰਘ ਝਾਮਕਾ,ਜਗਮੋਹਨ ਗੁਪਤਾ,ਮੁਨੀਸ਼ ਕੁਮਾਰ,ਇੰਦਰਜੀਤ ਸਿੰਘ,ਵਿਜੇ ਕੁਮਾਰ,ਵਿਜੇ ਲਾਹੌਰੀਆ,
ਪਰਮਜੀਤ ਪੰਮਾ ਮੁਰਾਦਪੁਰ,ਸਰਬਜੀਤ ਸਿੰਘ ਮੁਰਾਦਪੁਰ,ਨਾਨਕ ਰਾਮਦੇਵ ਕਾਲੌਨੀ, ਨਿਸ਼ਾਨ ਸਿੰਘ,ਸਨੀ ਪੇਂਟਰ,ਜਸਕਰਨ ਸਿੰਘ ਗੰਡੀਵਿੰਡ,ਗੁਰਬਿੰਦਰ ਸਿੰਘ ਗੰਡੀਵਿੰਡ, ਗੁਰਸੇਵਕ ਰੰਧਾਵਾ, ਕੁਲਵਿੰਦਰ ਸਿੰਘ,ਰਾਜ, ਵਿੰਨੀ,ਸੰਤੋਸ਼ ਕੁਮਾਰ, ਪ੍ਰਗਟ ਸਿੰਘ ਕੈਰੋਂਵਾਲ, ਬਲਵਿੰਦਰ ਸਿੰਘ ਲਾਲੂਘੁੰਮਣ,ਰਣਜੀਤ ਸਿੰਘ ਤਰਨਤਾਰਨ, ਜਸਪਾਲ ਸਿੰਘ,ਬਲਬੀਰ ਸਿੰਘ ਬੀਰਾ ਕਾਜੀਕੋਟ, ਜਰਨੈਲ ਸਿੰਘ ਜੌਹਲ ਰਾਜੂ ਸਿੰਘ,ਬਾਬਾ ਬਲਵਿੰਦਰ ਸਿੰਘ ਪਲਾਸੌਰ,ਬਾਊ ਪਲਾਸੌਰ ਆਦਿ ਤੋਂ ਇਲਾਵਾ ਹਲਕਾ ਤਰਨਤਾਰਨ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਆਗੂ ਸਾਹਿਬਾਨ ਮੌਜੂਦ ਸਨ।

LEAVE A REPLY

Please enter your comment!
Please enter your name here