ਲੋਕ ਸਭਾ ਚੋਣਾਂ ਲਈ ਹੋਈ ਪੋਲਿੰਗ ਸਟਾਫ ਦੀ ਤੀਜੀ ਰਿਹਰਸਲ
ਖੇਮਕਰਨ ਮਨਜੀਤ ਸ਼ਰਮਾਂ
ਲੋਕ ਸਭਾ ਚੋਣਾਂ 2024 ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਨ ਸਹਾਇਕ ਰਿਟਰਨਿੰਗ ਅਫਸਰ 03 ਖਡੂਰ ਸਾਹਿਬ ਕਿਰਪਾਲਵੀਰ ਸਿੰਘ ਪੀ.ਸੀ.ਐਸ. ਦੀ ਯੋਗ ਅਗਵਾਈ ਹੇਠ ਜਿਲ੍ਹਾ ਚੋਣ ਅਫਸਰ, ਤਰਨ ਤਾਰਨ ਸੰਦੀਪ ਕੁਮਾਰ ਆਈ.ਏ.ਐੱਸ. ਵੱਲੋਂ ਜਾਰੀ ਸ਼ਡਿਊਲ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਇਸ ਦੇ ਸਬੰਧ ਵਿੱਚ ਅੱਜ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਲੋਕ ਸਭਾ ਹਲਕਾ 03 ਖਡੂਰ ਸਾਹਿਬ ਅਧੀਨ ਪੈਂਦੇ ਅਸੈਂਬਲੀ ਸੈਗਮੈਂਟ 023 ਪੱਟੀ ਦੇ ਲਈ ਤੈਨਾਤ ਪੋਲਿੰਗ ਸਟਾਫ ਦੀ ਤੀਜੀ ਰਿਹਰਸਲ ਸਕੂਲ ਆਫ ਐਮੀਨੈਂਸ, ਪੱਟੀ ਵਿਖੇ ਕਰਵਾਈ ਗਈ।
ਪੋਲਿੰਗ ਸਟਾਫ ਨੂੰ ਪੋਲ ਡੇ ਦੇ ਲਈ ਟ੍ਰੇਂਨਡ ਕਰਨ ਲਈ ਸਮੂਹ ਸੈਕਟਰ ਅਫਸਰ ਵਿਧਾਨ ਹਲਕਾ 023 ਪੱਟੀ ਅਤੇ ਸਮੂਹ ਮਾਸਟਰ ਟ੍ਰੇਨਰ ਵਿਧਾਨ ਸਭਾ ਹਲਕਾ 023 ਪੱਟੀ ਵੱਲੋਂ ਈ.ਵੀ.ਐਮ. ਮਸ਼ੀਨਾਂ ਅਤੇ ਵੱਖ-ਵੱਖ ਫਾਰਮਾਂ ਸਬੰਧੀ ਵਿਸਥਾਰ ਸਹਿਤ ਟ੍ਰੇਨਿੰਗ ਦਿੱਤੀ ਗਈ।
ਇਥੇ ਕ੍ਰਿਪਾਲਵੀਰ ਸਿੰਘ ਪੀ.ਸੀ.ਐਸ. ਉਪ ਮੰਡਲ ਸਹਾਇਕ ਰਿਟਰਨਿੰਗ ਅਫਸਰ, ਪੱਟੀ ਵੱਲੋਂ ਦੱਸਿਆ ਗਿਆ ਕਿ ਪੋਲਿੰਗ ਸਟਾਫ ਦੀ ਟ੍ਰੇਨਿੰਗ ਨੂੰ ਹੋਰ ਪੁਖਤਾ ਕਰਨ ਲਈ ਮਿਤੀ 28 ਅਤੇ 29 ਮਈ 2024 ਨੂੰ ਵਿਸ਼ੇਸ਼ ਟ੍ਰੇਨਿੰਗ ਸ਼ੈਸਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।