ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵਲੋਂ ਰੋਡ ਸੋ਼ਅ

0
90
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵਲੋਂ ਰੋਡ ਸੋ਼ਅ
ਚੋਹਲਾ ਸਾਹਿਬ ਪੁੱਜਣ ‘ਤੇ ਪਾਰਟੀ ਵਰਕਰਾਂ ਵਲੋਂ ਕੀਤਾ ਗਿਆ ਭਰਵਾਂ ਸਵਾਗਤ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,10 ਮਈ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਪਾਰਟੀ ਦੇ ਪ੍ਰਚਾਰ ਲਈ ਕੱਢੇ ਗਏ ਰੋਡ ਸ਼ੋ ਦੌਰਾਨ ਕਸਬਾ ਚੋਹਲਾ ਸਾਹਿਬ ਪੁੱਜਣ ‘ਤੇ ‘ਆਪ’ ਆਗੂਆਂ ਜਿਨਾਂ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਸਕੱਤਰ ਕੇਵਲ ਚੋਹਲਾ,ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁਹੰਮਦ ਖਾ,ਜੰਗਸ਼ੇਰ ਸਿੰਘ ਟੋਨੀ ਬਲਾਕ ਪ੍ਰਧਾਨ,ਸਰਬਜੀਤ ਸਿੰਘ ਸਾਹਬੀ ਮੁਨਿਆਰੀ ਵਾਲੇ,ਗੁਰਲਾਲ ਸਿੰਘ,ਦਇਆ ਸਿੰਘ,ਚੇਅਰਮੈਨ ਗੁਰਮੇਲ ਸਿੰਘ ਸੰਧੂ ਵਾਲ ਪੇਪਰ ਵਾਲੇ,ਰੇਸ਼ਮ ਸਿੰਘ ਫੌਜੀ,ਅਵਤਾਰ ਸਿੰਘ ਮਠਾਰੂ,ਜਗਦੀਸ ਸਿੰਘ ਜੀਣਾ,ਪ੍ਰਦੀਪ ਕੁਮਾਰ ਢਿੱਲੋਂ ਖਾਦ ਵਾਲੇ,ਸੁਖਬੀਰ ਸਿੰਘ ਪੰਨੂੰ ਆੜਤੀਆ,ਡਾਕਟਰ ਨਿਰਭੈ ਸਿੰਘ,ਕੁਲਵਿੰਦਰ ਸਿੰਘ ਪਿੰਦੂ,ਅੰਗਰੇਜ ਸਿੰਘ,ਪਲਵਿੰਦਰ ਸਿੰਘ ਧੁੰਨ,ਗੁਰਜੀਤ ਸਿੰਘ ਧੁੰਨ,ਮੁਹੱਬਤ ਸਿੰਘ,ਜੱਸਾ ਭੱਠਲ ਸਹਿਜਾ ਸਿੰਘ,ਤਰਸੇਮ ਸਿੰਘ ਫੌਜੀ ਭੱਠਲ ਭਾਈਕੇ,ਰਜਿੰਦਰ ਸਿੰਘ ਵਰਿਆਂ,ਗੁਰਮੀਤ ਕੁਮਾਰ ਕਾਕੇ ਸ਼ਾਹ,ਨੰਬਰਦਾਰ ਕੁਲਬੀਰ ਸਿੰਘ,ਸੁਖਦਿਆਲ ਸਿੰਘ ਕਰਮੂੰਵਾਲਾ,ਡਾਕਟਰ ਮਨਜਿੰਦਰ ਸਿੰਘ ਧੁੰਨ ਆਦਿ ‘ਆਪ’ ਆਗੂਆਂ ਤੇ ਸਰਗਰਮ ਵਰਕਰਾਂ ਨੇ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਨੋਟਾਂ ਤੇ ਫੁੱਲਾਂ ਵਾਲੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ।ਇਸ ਮੌਕੇ ਬੋਲਦਿਆਂ ਵਿਧਾਇਕ ਲਾਲਪੁਰਾ ਨੇ ਸਮੂਹ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਹਲਕਾ ਵਾਸੀਆਂ ਨੇ ਮੈਨੂੰ ਹਲਕੇ ਚ ਵੱਡੀ ਲੀਡ ਦੇ ਕੇ ਜਤਾਇਆ ਸੀ ਉਸੇ ਤਰ੍ਹਾਂ ਹੁਣ ਉਸ ਤੋਂ ਵੱਡੀ ਲੀਡ ਨਾਲ ਮੇਰੇ ਵੱਡੇ ਭਰਾ ਲਾਲਜੀਤ ਭੁੱਲਰ ਨੂੰ ਜਿਤਾ ਕੇ ਸੰਸਦ ਭਵਨ ਵਿੱਚ ਭੇਜਣ ਤਾਂ ਜੋ ਆਪਾਂ ਆਪਣੇ ਹਲਕੇ ਦਾ ਹੋਰ ਵੀ ਵੱਧ ਤੋਂ ਵੱਧ ਵਿਕਾਸ ਕਰ ਸਕੀਏ।’ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੱਕ-ਇੱਕ ਵੋਟਰ ਤੇ ਇੱਕ-ਇੱਕ ਸਪੋਟਰ ਦੇ ਰਿਣੀ ਹਨ ਜੋ ਮੇਰੀ ਚੋਣ ਮੁਹਿੰਮ ਨੂੰ ਆਪਣੀ ਚੋਣ ਮੁਹਿੰਮ ਸਮਝ ਕੇ ਹਲਕੇ ਦੇ ਵੋਟਰਾਂ ਨੂੰ ਝਾੜੂ ਵਾਲੇ ਨਿਸ਼ਾਨ ‘ਤੇ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਉਹ ਮੈਂਬਰ ਪਾਰਲੀਮੈਂਟ ਬਣਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਇਸ ਇਲਾਕੇ ਵਿੱਚ ਮੰਡ ਖੇਤਰ ਦੇ ਪੰਜਾਬ ਦੇ ਪ੍ਰਮੁੱਖ ਵਗਦੇ ਪਾਣੀ ਦੇ ਦਰਿਆ ਬਿਆਸ ਦਾ ਪੁਲ ਬਣਾਉਣ ਦਾ ਯਤਨ ਕਰਨਗੇ ਤਾਂ ਜੋ ਸਾਡੇ ਮੰਡ ਖੇਤਰ ਦੇ ਕਿਸਾਨ ਜਿੰਨਾ ਦੀਆਂ ਫ਼ਸਲਾਂ ਹਰ ਸਾਲ ਇਸ ਦਰਿਆ ਦੇ ਪਾਣੀ ਨਾਲ ਬਰਬਾਦ ਹੋ ਜਾਂਦੀਆਂ ਹਨ,ਓਹ ਬਚ ਸਕਣ ਅਤੇ ਸਾਡੇ ਕਿਸਾਨ ਵੀਰ ਖੁਸ਼ਹਾਲ ਜ਼ਿੰਦਗੀ ਜੀਅ ਸਕਣ।ਸ.ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।ਔਰਤਾਂ ਦੇ ਖਾਤਿਆਂ ਵਿੱਚ ਹਜ਼ਾਰ-ਹਜ਼ਾਰ ਰੁਪਏ ਪਾਉਣ ਦਾ ਕੀਤਾ ਵਾਅਦਾ ਵੀ ਸਰਕਾਰ ਜਲਦ ਹੀ ਚੋਣ ਜਾਬਤਾ ਖਤਮ ਹੋਣ ਤੋਂ  ਬਾਅਦ ਪੂਰਾ ਕਰਨ ਜਾ ਰਹੀ ਹੈ।ਇਸ ਮੌਕੇ ਸਥਾਨਕ ਕਸਬੇ ਦੇ ਸੀਨੀਅਰ ‘ਆਪ’ ਆਗੂ ਕੇਵਲ ਚੋਹਲਾ ਨੇ ਬੋਲਦਿਆਂ ਹਲਕਾ ਵਿਧਾਇਕ ਲਾਲਪੁਰਾ ਨੂੰ ਵਿਸ਼ਵਾਸ ਦਿੱਤਾ ਕਿ ਉਹ ਸਥਾਨਕ ਕਸਬੇ ਚ ਵੱਡੀ ਲੀਡ ਨਾਲ ‘ਆਪ’ ਉਮੀਦਵਾਰ ਲਾਲਜੀਤ ਭੁੱਲਰ ਨੂੰ ਜਿਤਾਉਣਗੇ।
ਫੋਟੋ ਕੈਪਸ਼ਨ:ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵਲੋਂ ਚੋਹਲਾ ਸਾਹਿਬ ਵਿਖੇ ਰੋਡ ਸੋ਼ਅ ਦੌਰਾਨ ਸਵਾਗਤ ਕਰਦੇ ਹੋਏ ਪਾਰਟੀ ਵਰਕਰ।

LEAVE A REPLY

Please enter your comment!
Please enter your name here