ਲੌਂਗੋਵਾਲ ਦੀ ਧੀ ਨਵਨੀਤ ਕੋਰ ਦਾ ਰੋਲਰ ਹਾਕੀ ਦੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਸ਼ੀ ਦਾ ਤਗਮਾ ਜਿੱਤ ਕੇ ਪਿੰਡ ਆਉਣ ਤੇ ਸ਼ਾਨਦਾਰ ਸਵਾਗਤ

0
149
ਲੌਂਗੋਵਾਲ,
ਲੌਂਗੋਵਾਲ ਦੀ ਧੀ ਨਵਨੀਤ ਕੋਰ ਪੁੱਤਰੀ ਰਣਜੀਤ ਸਿੰਘ ਰਟੋਲ ਨੇ ਚੀਨ ਵਿੱਚ ਹੋਈ 19ਵੀਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਰੋਲਰ ਹਾਕੀ ਵਿੱਚ ਭਾਰਤ ਲਈ ਕਾਸ਼ੀ ਦਾ ਮੈਡਲ ਜਿੱਤਿਆ। ਪਿੰਡ ਪਰਤਣ ਤੇ ਅੱਜ ਸਮੁੱਚੇ ਪਿੰਡ ਵਾਸੀਆਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ, ਕਿਰਤੀ ਕਿਸਾਨ ਯੂਨੀਅਨ, ਨਸ਼ਾ ਰੋਕੂ ਐਕਸ਼ਨ ਕਮੇਟੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਡਰੇਨ ਦੇ ਪੁੱਲ ਤੇ ਨਵਨੀਤ ਕੌਰ ਦਾ ਹਾਰ ਪਾ ਕੇ ਸਨਮਾਨ ਕੀਤਾ ਅਤੇ ਉਸਤੋਂ ਬਾਅਦ ਕਾਫਲੇ ਦੇ ਰੂਪ ਵਿੱਚ ਘਰ ਤੱਕ ਛੱਡ ਕੇ ਆਏ।
ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂ ਕਮਲਜੀਤ ਸਿੰਘ ਵਿੱਕੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਨਵਨੀਤ ਕੌਰ ਪਿਛਲੇ 7 ਸਾਲ ਤੋ ਲਗਾਤਾਰ ਮਿਹਨਤ ਕਰਕੇ ਇਹ ਪ੍ਰਾਪਤੀ ਕਰਨ ਵਿਚ ਕਾਮਯਾਬ ਹੋਈ।ਇਸ ਦੇ ਨਾਲ ਉਸ ਦੇ ਪਿਤਾ ਰਣਜੀਤ ਸਿੰਘ ਮਾਤਾ ਸ਼ਰਨਜੀਤ ਕੌਰ ਅਤੇ ਕੋਚ ਨਦਰੀਪ ਸਿੰਘ ਦੀ ਮਿਹਨਤ ਦਾ ਨਤੀਜਾ ਹੈ। ਅੱਜ ਸਵਾਗਤੀ ਸਮਾਰੋਹ ਵਿੱਚ ਜੁਝਾਰ ਸਿੰਘ, ਮਾਸਟਰ ਬਲਵੀਰ ਚੰਦ, ਹਰਦੇਵ ਦੁੱਲਟ, ਕੁਲਵਿੰਦਰ ਸਿੰਘ ਸੋਨੀ ਕਰਮਜੀਤ ਸਿੰਘ, ਬਲਵਿੰਦਰ ਸਿੰਘ ਭੋਲਾ, ਪਰਮਜੀਤ ਸਿੰਘ, ਹਰਦੀਪ ਸਿੰਘ ਖਹਿਰਾ, ਬਲਵਿੰਦਰ ਸਿੰਘ, ਵਿੱਕੀ ਵਸ਼ਿਸ਼ਟ, ਅਨਿਲ ਸ਼ਰਮਾ, ਡਾ ਕ੍ਰਿਸ਼ਨ ਸਿੰਗਲਾ, ਪ੍ਰਿਥੀ ਸਿੰਘ, ਹਰਵਿੰਦਰ ਸਿੰਘ ਢੀਂਡਸਾ, ਪਰਮਜੀਤ ਕੌਰ ਲੌਂਗੋਵਾਲ, ਕਾਲਾ ਐਮ ਸੀ, ਸੁਕਰਪਾਲ ਐੱਮ ਸੀ, ਸ਼ਿਸ਼ਪਾਲ ਐੱਮ ਸੀ, ਗੁਰਮੀਤ ਸਿੰਘ ਐੱਮ ਸੀ, ਗੁਰਮੀਤ ਫੌਜੀ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਕਾਫਲਾ ਬੱਸ ਸਟੈਂਡ ਤੋਂ ਬਾਜ਼ਾਰ ਵਿੱਚ ਬਹੁਤ ਸਾਰੇ ਦੁਕਾਨਦਾਰ ਨੇ ਫੁੱਲਾਂ ਦੀ ਵਰਖਾ ਕੀਤੀ। ਇਸ ਦੇ ਨਾਲ ਪੱਤੀ ਵਡਿਆਣੀ ਨਵਨੀਤ ਕੌਰ ਨੂੰ ਆਪਣੇ ਘਰ ਪੂਰੇ ਸਨਮਾਨ ਨਾਲ ਛੱਡ ਕੇ ਆਏ।

LEAVE A REPLY

Please enter your comment!
Please enter your name here