ਕਪੂਰਥਲਾ ( ਸੁਖਪਾਲ ਸਿੰਘ ਹੁੰਦਲ ) -ਪਸ਼ੂ ਪਾਲਣ ਵਿਭਾਗ ਕਪੂਰਥਲਾ ਲੰਪੀ ਸਕਿੰਨ ਬੀਮਾਰੀ ਦੇ ਇਲਾਜ ਅਤੇ ਬਚਾਅ ਲਈ ਡਾ. ਜੀ.ਐਸ.ਬੇਦੀ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਵੱਖ-ਵੱਖ ਤਹਿਸੀਲਾਂ ਜਿਵੇਂ ਕਿ ਸੁਲਤਾਨਪੁਰ ਲੋਧੀ ਵਿਚ ਡਾ. ਲਖਵਿੰਦਰ ਸਿੰਘ ਐਸ.ਵੀ.ਓ ਦੀ ਅਗਵਾਈ ਹੇਠ ਫਗਵਾੜਾ ਵਿਚ ਡਾ. ਮੁਕੇਸ਼ ਕੁਮਾਰ ਗੁਪਤਾ ਦੀ ਅਗਵਾਈ ਹੇਠ, ਭੁਲੱਥ ਵਿਚ ਡਾ. ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਗੋਟ-ਪੋਕਸ ਵੈਕਸੀਨੇਸ਼ਨ ਕਰਨ ਦਾ ਕੰਮ ਜੰਗੀ-ਪੱਧਰ ਤੇ ਕੀਤਾ ਜਾ ਰਿਹਾ ਹੈ। ਅੱਜ ਗਊਸ਼ਾਲਾ ਕਪੂਰਥਲਾ ਵਿਚ ਖੁਦ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਟੀਮ ਨਾਲ ਜਾ ਕੇ ਵੈਕਸੀਨੇਸ਼ਨ ਦਾ ਕੰਮ ਕੀਤਾ। ਪਿੰਡ ਖੂਖਰੈਣ ਵਿਖੇ ਡਾ. ਰਘਬੀਰ ਸਿੰਘ ਰੰਧਾਵਾ ਅਤੇ ਜਸਬੀਰ ਸਿੰਘ ਨੇ ਮਿਲ ਕੇ ਜਿਥੇ ਇਲਾਜ ਅਤੇ ਵੈਕਸੀਨੇਸ਼ਨ ਕੀਤੀ, ਉਸਦੇ ਨਾਲ ਹੀ ਪਸ਼ੂ ਪਾਲਕਾਂ ਨੂੰ ਵੀ ਬੀਮਾਰੀ ਤੋਂ ਬਚਾਅ ਦੇ ਤਰੀਕੇ ਦੱਸੇ ਅਤੇ ਪਸ਼ੂਆਂ ਦੀ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ। ਲੰਪੀ ਸਕਿਨ ਬੀਮਾਰੀ ਤੋਂ ਬਚਾਅ ਬਾਰੇ ਦੱਸਦਿਆਂ ਡਾ.ਜੀ.ਐਸ.ਬੇਦੀ ਡਿਪਟੀ ਡਾਇਰੈਕਟਰ ਅਤੇ ਡਾ. ਰਮਨ ਕੁਮਾਰ ਸਹਾਇਕ ਡਾਇਰੈਕਟਰ ਨੇ ਦਸਿਆ ਕਿ ਇਹ ਬੀਮਾਰੀ ਮੱਖੀਆਂ, ਮੱਛਰਾਂ ਅਤੇ ਚਿਚੜਾ ਆਦਿ ਨਾਲ ਫੈਲਦੀ ਹੈ। ਜਿਹੜੀਆਂ ਗਾਵਾਂ ਵਿਚ ਬੁਖਾਰ ਆਦਿ ਤਾਂ ਠੀਕ ਹੋ ਗਿਆ ਹੈ, ਪਰ ਉਹ ਹਾਲੇ ਵੀ ਥੋੜੇ ਸੁਸਤ ਹਨ, ਉਹਨਾਂ ਨੂੰ ਨਰਮ ਖੁਰਾਕ ਜਿਵੇਂ ਕਿ ਦਲੀਆਂ ਆਦਿ ਦਿੱਤੀ ਜਾਵੇ। ਪਸ਼ੂਆਂ ਨੂੰ ਧੁੱਪ ਵਿਚ ਨਾ ਬੰਨੋ, ਉਹਨਾਂ ਦੇ ਸਰੀਰ ਦੀ ਤਾਕਤ ਨੂੰ ਬਰਕਰਾਰ ਰੱਖਣ ਲਈ ਵਿਟਾਮਿਨ ਅਤੇ ਸਪਲੀਮੈਂਟ ਦਿੱਤੇ ਜਾਣ ਤਾਂ ਜੋ ਵਾਇਰਸ ਦਾ ਮਾੜਾ ਅਸਰ ਸਰੀਰ ਤੇ ਨਾ ਹੋ ਸਕੇ। ਤੰਦਰੁਸਤ ਗਾਂਵਾਂ ਨੂੰ ਟੀਕਾਕਰਨ ਕਰਵਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕੀਤਾ ਜਾਵੇ।
Boota Singh Basi
President & Chief Editor