ਲਾਹੌਰ-( ਵਿਸ਼ੇਸ਼ ਪ੍ਰਤੀਨਿਧ )
ਉਪਰੋਕਤ ਸੰਸਥਾ ਦੀ ਦੋ ਮੈਂਬਰੀ ਟੀਮ ਭਾਰਤ ਤੇ ਪਾਕਿਸਤਾਨ ਦੌਰੇ ਤੇ ਹੈ। ਜੋ ਚੜਦੇ ਪੰਜਾਬ ਵਿੱਚ ਚੋਣ ਪ੍ਰਕ੍ਰਿਆ ਤੇ ਸਮੀਖਿਆ ਸਬੰਧੀ ਜਾਇਜ਼ਾ ਲੈ ਰਹੀ ਹੈ।ਜਿਸ ਦੀ ਆੜ ਵਿਚ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਹੈ। ਦੂਜੇ ਪਾਸੇ ਲਹਿੰਦੇ ਪੰਜਾਬ ਵਿਚ ਦੋ ਮੈਂਬਰੀ ਟੀਮ ਵਾਘਾ ਬਾਰਡਰ ਰਾਹੀਂ ਦਾਖਲ ਹੋ ਕੇ ਵਿਛੜੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀ ਹੈ। ਜਿਸ ਨੂੰ ਪੰਜਾਬੀ ਪ੍ਰਚਾਰ ਲਾਹੋਰ ਦੇ ਨੁੰਮਾਇਦਿਆ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਹੈ।ਇਸ ਟੀਮ ਵਿੱਚ ਅਹਿਮਦ ਰਜ਼ਾ ,ਜਵੇਦ ਇਕਬਾਲ,ਬਾਬਾ ਨਜਮੀ ਤੇ ਅਲੀ ਉਸਮਾਨ ਬਾਜਵਾ ਸ਼ਾਮਲ ਸਨ।
ਵਿਚਾਰਾਂ ਦੀ ਸਾਂਝ ਉਪਰੰਤ ਡੇਰ ਸਾਹਿਬ ਦਰਸ਼ਨਾ ਲਈ ਚਾਲੇ ਪਾਏ। ਜਿੱਥੇ ਸ਼ਰਧਾ ਨਾਲ ਪੰਜਵੇਂ ਪਾਤਸ਼ਾਹ ,ਮਹਾਰਾਜਾ ਰਣਜੀਤ ਸਿੰਘ ,ਮਹਾਰਾਜਾ ਦਲੀਪ ਸਿੰਘ ਤੇ ਕੰਵਰ ਨੋ ਨਿਹਾਲ ਸਿੰਘ ਜੀ ਦੀਆਂ ਸਮਾਧੀਆਂ ਤੇ ਨਤਮਸਤਕ ਹੋ ਕੇ ਉਹਨਾਂ ਦੇ ਜੀਵਨ ਕਾਲ ਦੇ ਅੰਤ ਦੀ ਵਿਸਥਾਰ ਪੂਰਵਕ ਗਾਥਾ ਭਾਈ ਮੰਨਜੀਤ ਸਿੰਘ ਤੋ ਸੁਣੀ। ਉਪਰੰਤ ਸਿਰੋਪਾਉ ਰਾਹੀਂ ਅਮਰ ਸਿੰਘ ਮੱਲੀ ਚੇਅਰਮੈਨ ਯੂਨਾਇਟਿਡ ਗੁਰੂ ਨਾਨਕ ਫਾਉਡੇਸ਼ਨ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਹੈੱਡ ਗ੍ਰੰਥੀ ਵੱਲੋਂ ਸਨਮਾਨ ਦਿਤਾ ਗਿਆ ਹੈ।
ਸ਼ਾਮ ਨੂੰ ਗੋਗੀ ਸ਼ਾਹ ਉੱਘੀ ਸ਼ਖਸੀਅਤ ਦੀ ਰਿਹਾਇਸ਼ਾਂ ਤੇ ਰਾਤਰੀ ਭੋਜ ਕੀਤਾ। ਜਿਸ ਵਿੱਚ ਬਾਬਾ ਨਜਮੀ ਨੇ ਅਪਨੀਆਂ ਕਵਿਤਾਵਾ ਰਾਹੀਂ ਭਰਪੂਰ ਮੰਨੋਰੰਜਨ ਕੀਤਾ।ਪੰਜਾਬੀ ਭਾਸ਼ਾ ਦੀ ਸਥਿਤੀ ਤੇ ਮੋਜੂਦਾ ਸਰਕਾਰ ਦੇ ਪੰਜਾਬੀ ਰਵੱਈਏ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ।ਅਲੀ ਉਸਮਾਨ ਬਾਜਵਾ ਨੋਜਵਾਨ ਨੇ ਅਮਰ ਸਿੰਘ ਮੱਲੀ ਦੇ ਜੱਦੀ ਪਿੰਡ ਨੂੰ ਲੱਭਣ ਤੇ ਚਰਚਾ ਕੀਤੀ ਹੈ। ਜੋ ਗੁਫਤਗੂ ਕਾਫੀ ਪੈੜਾਂ ਛੱਡ ਗਈ ਹੈ।
ਦੇਰ ਰਾਤ ਤੱਕ ਅਗਲੇ ਦਿਨ ਦੇ ਪ੍ਰੋਗਰਾਮ ਨੂੰ ਉਲਿਕਿਆ ਗਿਆ ਤੇ ਸੁਭਾ ਪੰਜਾ ਸਾਹਿਬ ਨੂੰ ਚਾਲੇ ਪਾਏ ਗਏ। ਜਿੱਥੇ ਜਾਵੇਦ ਇਕਬਾਲ ਦਰਸ਼ਨਾ ਲਈ ਸਾਥ ਦੇਣਗੇ।
ਅਮਰ ਸਿੰਘ ਮੱਲੀ ਨੇ ਕਿਹਾ ਕਿ ਸੁਹ ਤਿੰਨ ਵਾਰ ਵੀਜ਼ਾ ਲੈ ਚੁੱਕੇ ਸਨ,ਪਰ ਦਰਸ਼ਨਾ ਦਾ ਸਬੱਬ ਨਹੀ ਬਣਿਆ ਸੀ। ਪਰ ਡਾਕਟਰਸੁਰਿੰਦਰ ਸਿੰਘ ਗਿੱਲ ਦੇ ਉਪਰਾਲੇ ਤੇ ਉਤਸ਼ਾਹ ਨਾਲ ਵਿਛੜੇ ਗੁਰੂ ਘਰਾਂ ਦੇ ਦਰਸ਼ਨਾ ਦਾ ਸਬੱਬ ਬਣਿਆ ਹੈ। ਜੋ ਮਨ ਨੂੰ ਸਕੂਨ ਤੇ ਅਸ਼ੀਰਵਾਦ ਦੇ ਰਿਹਾ ਹੈ।ਆਸ ਹੈ ਕਿ ਇਹ ਵਫ਼ਦ ਅਗਲੇ ਕੁਝ ਦਿਨਾਂ ਵਿੱਚ ਅਪਨਾ ਮੁਕਾਮ ਹਾਸਲ ਕਰ ਲਵੇਗਾ।ਸਥਾਨਕ ਭਾਈਚਾਰੇ ਵੱਲੋਂ ਬਹੁਤ ਨਿੱਘੀ ਜੀ ਆਇਆਂ ਦਾ ਇਕਬਾਲ ਕੀਤਾ ਤੇ ਤਸਵੀਰਾਂ ਖਿਚਵਾ ਕੇ ਅਪਨੇ ਮਨਾ ਦੇ ਵਲਵਲਿਆਂ ਦੀ ਸਾਂਝ ਪਾਈ ਜੋ ਬਹੁਤ ਹੀ ਪਿਆਰ ਤੇ ਸਤਿਕਾਰ ਵਾਲੀ ਮਿਲਣੀ ਦੀ ਦਾਸਤਾਨ ਬਿਆਨ ਕਰ ਗਈ ਤੇ ਮਨ ਨੂੰ ਨਿੱਘ ਜਿਹਾ ਮਹਿਸੂਸ ਕਰਵਾ ਗਈ।