ਅੰਮ੍ਰਿਤਸਰ/ਜੰਡਿਆਲਾ, (ਕੰਵਲਜੀਤ ਸਿੰਘ ਲਾਡੀ)-ਇੰਸ: ਸੁਪਿੰਦਰ ਕੌਰ ਮੁੱਖ ਅਫਸਰ ਥਾਣਾ ਈ ਡਵੀਜ਼ਨ ਅੰਮ੍ਰਿਤਸਰ ਦੀ ਅਗਵਾਈ ਹੇਠ ਥਾਣਾ ਈ ਡਿਵੀਜ਼ਨ ਦੀ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐੱਸ.ਆਈ.ਅਰਜਨ ਸਿੰਘ ਵੱਲੋਂ ਦੋਸ਼ੀ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਨਾਸਰਕੇ ਥਾਣਾ ਘਣੀਏ ਕੇ ਬਾਂਗਰ ਗੁਰਦਾਸਪੁਰ ਪਾਸੋਂ ਚੋਰੀ ਸ਼ੁਦਾ ਮੋਟਰਸਾਈਕਲ ਬਜਾਜ ਸੀ.ਟੀ 100 ਬਰਾਮਦ ਕਰਕੇ ਮੁਕੱਦਮਾ ਥਾਣਾ ਈ ਡਵੀਜ਼ਨ ਅੰਮ੍ਰਿਤਸਰ ਦਰਜ ਰਜਿਸਟਰ ਕਰਾਇਆ। ਦੋਸ਼ੀ ਮਨਪ੍ਰੀਤ ਸਿੰਘ ਉਰਫ ਮੰਨਾ ਉਕਤ ਦੀ ਪੁੱਛਗਿੱਛ ਤੇ ਚੋਰੀ ਕੀਤੀਆਂ 02 ਐਕਟਿਵਾ ਹਾਂਡਾ ਹੋਰ ਬਰਾਮਦ ਕੀਤੀਆ ਗਈਆਂ ਹਨ। ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Boota Singh Basi
President & Chief Editor