ਬਾਬਾ ਬਕਾਲਾ ਸਾਹਿਬ। ( ਗੁਰਪ੍ਰੀਤ ) -ਐਸਐਮਓ ਡਾਕਟਰ ਨੀਰਜ ਭਾਟੀਆ ਦੀ ਅਗਾਵੀ ਵਿਚ ਬਾਬਾ ਬਕਾਲਾ ਸਾਹਿਬ ਵਿਖੇ ਵਾਈਸ ਆਫ ਅੰਮ੍ਰਿਤਸਰ ਦੀ ਟੀਮ ਵੱਲੋਂ ਬਿਰਧ ਆਸ਼ਰਮ ਨੂੰ 20 ਬੈਡ ਭੇਂਟ ਕੀਤੇ ਗਏ ਅਤੇ ਨਾਲ ਹੀ ਬਿਰਧ ਆਸ਼ਰਮ ਨੂੰ ਗੋਦ ਲੈਣ ਦਾ ਐਲਾਨ ਕੀਤਾ ਗਿਆ। ਵਾਈਸ ਆਫ ਅੰਮ੍ਰਿਤਸਰ ਵਲੋਂ ਬਿਰਧ ਆਸ਼ਰਮ ਨੂੰ ਮੈਡੀਕਲ ਅਤੇ ਹਰ ਪੱਖੋਂ ਸਹਿਯੋਗ ਕਰਨ ਲਈ ਭਰੋਸਾ ਦਿਵਾਇਆ। ਇਸੇ ਤਹਿਤ ਵਾਈਸ ਆਫ ਅੰਮ੍ਰਿਤਸਰ ਤੋਂ ਡਾ. ਰਾਕੇਸ਼ ਸ਼ਰਮਾ, ਸੀਨੂੰ ਅਰੌੜਾ, ਮੈਡਮ ਨੀਤਾ ਮਹਿਰਾ, ਮਨਦੀਪ ਸਿੰਘ, ਰਾਜਾ ਇਕਬਾਲ, ਮੈਡਮ ਰਾਖੀ ਸਰੀਨ, ਮੈਡਮ ਹੁੰਦਲ ਨੇ ਵੀ ਵਿਸ਼ਵਾਸ ਦਿਵਾਇਆ ਕਿ ਵਾਈਸ ਆਫ ਅੰਮ੍ਰਿਤਸਰ ਸੰਸਥਾ ਬਿਰਧ ਆਸ਼ਰਮ ਨੂੰ ਹਰ ਪੱਖੋਂ ਸਹਿਯੋਗ ਕਰਦੀ ਰਹੇਗੀ। ਇਸ ਮੌਕੇ ਬਿਆਸ ਹਸਪਤਾਲ ਇੰਚਾਰਜ ਡਾ. ਅਵਤਾਰ ਸਿੰਘ ਪੱਡਾ, ਬਿਰਧ ਆਸ਼ਰਮ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਗੋਰਾ, ਧੀਰਜ ਸਿੰਘ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਖ਼ਜ਼ਾਨਚੀ, ਪਰਮਜੀਤ ਕੌਰ ਚੇਅਰਮੈਨ , ਰਾਜਬੀਰ ਕੌਰ ਉਪ ਚੇਅਰਮੈਨ, ਮਨਿੰਦਰ ਸਿੰਘ ਜਨਰਲ ਸਕੱਤਰ, ਰਣਜੀਤ ਕੌਰ ਸਕੱਤਰ, ਲਵਪ੍ਰੀਤ ਸਿੰਘ ਮੈਂਬਰ, ਚਰਨਜੀਤ ਸਿੰਘ ਮੈਂਬਰ, ਡਾ. ਕਿਰਨਦੀਪ ਕੌਰ ਮੈਂਬਰ, ਜੀਵਨਜੋਤ ਸਿੰਘ ਮੈਂਬਰ, ਪਰਮਜੀਤ ਸਿੰਘ ਪੰਮਾ ਵਲੰਟੀਅਰ ਸੇਵਾਦਾਰ, ਲਖਵਿੰਦਰ ਸਿੰਘ ਵਲੰਟੀਅਰ ਸੇਵਾਦਾਰ ਅਤੇ ਸਿਵਲ ਹਸਪਤਾਲ ਤੋਂ ਡਾ. ਅੰਜੂ ਪਾਲ, ਲਵਜੀਤ ਸਿੰਧੂ, ਮਨਜੀਤ ਸਿੰਘ, ਹਰਪ੍ਰੀਤ ਕੌਰ ਬੀ.ਈ.ਈ, ਗੁਰਅੰਮ੍ਰਿਤ ਸਿੰਘ ਆਦਿ ਮੌਜੂਦ ਸਨ।
Boota Singh Basi
President & Chief Editor