ਵਾਤਾਵਰਨ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਰੁੱਖਾਂ ਦੀ ਹੋਂਦ ਜਰੂਰੀ – ਜੀਵਨਜੋਤ ਕੌਰ

0
42

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ

ਵਾਤਾਵਰਨ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਰੁੱਖਾਂ ਦੀ ਹੋਂਦ ਜਰੂਰੀ – ਜੀਵਨਜੋਤ ਕੌਰ

ਬਰਸਾਤ ਦੇ ਸੀਜ਼ਨ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਵਾਂਗੇ -ਡਿਪਟੀ ਕਮਿਸ਼ਨਰ

ਵਰਧਮਾਨ ਸਟੀਲ ਨੇ ਆਮ ਲੋਕਾਂ ਨੂੰ ਸਮਰਪਿਤ ਕੀਤਾ ਚਾਲੀ ਖੂਹ ਵਿਖੇ ਲਗਾਇਆ ਮੀਆਂਵਾਕੀ ਜੰਗਲ

ਅਮ੍ਰਿਤਸਰ 2 ਅਪ੍ਰੈਲ 2025 (    ):- ਵਰਧਮਾਨ ਸਟੀਲ ਕੰਪਨੀ ਲਿਮਟੇਡ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਥਾਨਕ ਜੌੜਾ ਫ਼ਾਟਕ ਨੇੜੇ ਸਥਿਤ ਚਾਲੀ ਖੂਹ ਪਾਰਕ ਦੇ 2.5 ਏਕੜ ਖੇਤਰ ਵਿੱਚ ਸਥਾਪਿਤ ਕੀਤੇ ਮੀਆਂਵਾਕੀ ਜੰਗਲ ਨੂੰ ਅੱਜ ਆਮ ਜਨਤਾ ਲਈ ਖੋਲ ਦਿੱਤਾ ਗਿਆ। ਜੰਗਲ ਦਾ ਉਦਘਾਟਨ ਸ਼੍ਰੀ ਸਚਿਤ ਜੈਨ ਵਾਈਸ ਚੇਅਰਮੈਨ ਵੀਐਸਐਸਐਲਵਿਧਾਇਕ ਪੂਰਬੀ ਡਾ ਜੀਵਨ ਜੋਤ ਕੌਰ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਕੀਤਾ।

 ਸ੍ਰੀ ਸਚਿਤ ਜੈਨ ਨੇ ਅੰਮ੍ਰਿਤਸਰ ਵਿੱਚ ਹਰਿਆਲੀ ਨੂੰ ਵਧਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਗੁਲਪ੍ਰੀਤ ਸਿੰਘ ਔਲਖ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸਰਾਹਨਾ ਕਰਦੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਹੀ ਅਸੀਂ ਅੰਮ੍ਰਿਤਸਰ ਵਿੱਚ ਇਹ ਜੰਗਲ ਲਗਾਉਣ ਵਿੱਚ ਕਾਮਯਾਬ ਹੋਏ ਹਾਂ।  ਉਹਨਾਂ ਦੱਸਿਆ ਕਿ ਮੀਆਂ ਵਾਕੀ ਜੰਗਲ ਜਪਾਨੀ ਸਾਇੰਸਦਾਨ ਅਕੀਰਾ ਮੀਆਂ ਵਾਕੀ ਵਲੋਂ ਵਿਕਸਿਤ ਕੀਤੀ ਇੱਕ ਵਿਗਿਆਨਿਕ ਵਿਧੀ ਹੈਜਿਸ ਰਾਹੀ ਸ਼ਹਿਰੀ ਖੇਤਰ ਵਿੱਚ ਘੱਟ ਜ਼ਮੀਨ ਉੱਪਰ ਵੀ ਵਧੀਆ ਕਿਸਮ ਦਾ ਜੰਗਲ ਉਸਾਰਿਆ ਜਾ ਸਕਦਾ ਹੈ।

   ਇਸ ਮੌਕੇ ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਪੂਰੀ ਦੁਨੀਆਂ ਵਿੱਚ ਜੰਗਲਾਂ ਦਾ ਰਕਬਾ ਘੱਟਿਆ ਹੈ ਅਤੇ ਭਵਿੱਖ ਵਿੱਚ ਸ਼ਹਿਰਾਂ ਵਿੱਚ ਗ੍ਰੀਨ ਕਵਰ ਨੂੰ ਵਧਾਉਣਾ ਅਤਿ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਬਰਸਾਤ ਦੇ ਸੀਜ਼ਨ ਵਿੱਚ ਰੁੱਖ ਲਗਾਉਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦੇ ਦੱਸਿਆ ਕਿ ਇਹ ਆਪਣੀ ਤਰ੍ਹਾਂ ਦਾ ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਪ੍ਰੋਜੈਕਟ ਹੈ ਅਤੇ ਇਸ ਵਿੱਚ ਦੇਸੀ ਅਤੇ ਵਿਦੇਸ਼ੀ 45 ਕਿਸਮਾਂ ਦੇ  20 ਹਜ਼ਾਰ ਪੌਦੇ ਲਗਾਏ ਗਏ ਹਨ।

ਦੱਸਣ ਯੋਗ ਹੈ ਕਿ ਇਹ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੁਆਰਾ ਬਣਾਇਆ ਗਿਆ ਅੱਠਵਾਂ ਜੰਗਲ ਹੈ ਅਤੇ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਮੀਆਵਾਕੀ ਜੰਗਲਾਂ ਵਿੱਚੋਂ ਇੱਕ ਹੈ।

ਕੈਪਸ਼ਨ

ਮੀਆਂਵਾਕੀ ਜੰਗਲ ਦੇ ਉਦਘਾਟਨ ਮੌਕੇ ਵਿਧਾਇਕਾ ਸ਼੍ਰੀਮਤੀ ਜੀਵਨਜੋਤ ਕੌਰ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਸ੍ਰੀ ਸਚਿਤ ਜੈਨ

==–

LEAVE A REPLY

Please enter your comment!
Please enter your name here